ਜੀ. ਆਰ. ਡੀ. ਕਾਨਵੈਂਟ ਸਕੂਲ ਨੇ ਧਾਰਮਿਕ ਖੇਤਰ ’ਚ ਮਾਰੀਆਂ ਮੱਲਾਂ
Thursday, Dec 06, 2018 - 02:24 PM (IST)

ਅੰਮ੍ਰਿਤਸਰ (ਫਰਿਆਦ) - ਸਥਾਨਕ ਸ਼ਹਿਰ ਅਜਨਾਲਾ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ੋਨਲ ਪੱਧਰ ’ਤੇ ਵੱਖ-ਵੱਖ ਸਕੂਲਾਂ ਦੇ ਕਰਵਾਏ ਗਏ ਧਾਰਮਿਕ ਮੁਕਾਬਲਿਆਂ ’ਚ ਸ੍ਰੀ ਗੁਰੂ ਰਾਮਦਾਸ (ਜੀ. ਆਰ. ਡੀ.) ਕਾਨਵੈਂਟ ਸਕੂਲ ਅਜਨਾਲਾ ਦੇ ਬੱਚਿਆਂ ਵੱਲੋਂ ਓਵਰ ਆਲ ਵੱਖ-ਵੱਖ ਧਾਰਮਿਕ ਮੁਕਾਬਲਿਆਂ ’ਚ ਮੱਲਾਂ ਮਾਰੀਆਂ। ਇਸ ਸਬੰਧੀ ਸਕੂਲ ਦੇ ਮੁੱਖ ਪ੍ਰਬੰਧਕ ਗੁਰਦਰਸ਼ਨ ਬਜਾਜ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਜੂਨੀਅਰ ਵਰਗ ਦੇ ਧਾਰਮਿਕ ਮੁਕਾਬਲਿਆਂ ’ਚ ਗੁਰਪ੍ਰੀਤ ਕੌਰ ਨੇ ਕਵਿਤਾ, ਗੁਰਜੀਤ ਕੌਰ ਤੇ ਪ੍ਰਭਜੋਤ ਕੌਰ ਨੇ ਕਵੀਸ਼ਰੀ, ਮਨਮੀਤ ਕੌਰ ਨੇ ਭਾਸ਼ਣ ਜਦੋਂ ਕਿ ਸੀਨੀਅਰ ਵਰਗ ’ਚ ਸੁਖਜੀਤ ਸਿੰਘ, ਸਤਨਾਮ ਸਿੰਘ, ਕਰਮਬੀਰ ਕੌਰ, ਮਹਿਕਦੀਪ ਕੌਰ ਤੇ ਜਸ਼ਨਪ੍ਰੀਤ ਕੌਰ ਆਦਿ ਨੇ ਪਹਿਲਾ ਦਰਜਾ ਹਾਸਲ ਕਰਦਿਆਂ ਧਾਰਮਿਕ ਖੇਤਰ ’ਚ ਮੱਲਾਂ ਮਾਰੀਆਂ। ਇਸ ਮੌਕੇ ਰਾਜਵਿੰਦਰ ਕੌਰ ਗ੍ਰੰਥਗਡ਼੍ਹ, ਮਨਦੀਪ ਕੌਰ ਬਾਠ, ਜਸਦੀਪ ਕੌਰ ਆਦਿ ਸਕੂਲ ਅਧਿਆਪਕ ਹਾਜ਼ਰ ਸਨ।