ਕੰਵਰਪ੍ਰਤਾਪ ਦੀ ਅਗਵਾਈ ’ਚ ਇਤਿਹਾਸਕ ਜਿੱਤ ਦਰਜ ਕਰਾਂਗੇ : ਸਾਰੰਗਦੇਵ, ਮਨੀ ਗਿੱਲ
Thursday, Dec 06, 2018 - 02:32 PM (IST)

ਅੰਮ੍ਰਿਤਸਰ (ਬਾਠ) - ਪ੍ਰਸਤਾਵਿਤ ਪੰਜਾਬ ਰਾਜ ਪੰਚਾਇਤੀ ਚੋਣਾਂ ’ਚ ਯੂਥ ਵੱਲੋਂ ਨਿਭਾਈ ਜਾਣ ਵਾਲੀ ਅਹਿਮ ਤੇ ਮਜ਼ਬੂਤ ਭੂਮਿਕਾ ਦੀ ਹੋਰ ਮਜ਼ਬੂਤੀ ਲਈ ਤੇ ਆਪਣੇ ਪੱਧਰ ’ਤੇ ਸੌਂਪੀਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ ਦੇ ਰਿਵਿਊ ਲਈ ਅੱਜ ਇਥੇ ਯੂਥ ਕਾਂਗਰਸ ਹਲਕਾ ਅਜਨਾਲਾ ਮਾਮਲਿਆਂ ਦੇ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਦੇ ਦਿਸ਼ਾ-ਨਿਰਦੇਸ਼ ਹੇਠ ਹਲਕੇ ਦੇ ਯੂਥ ਕਾਂਗਰਸ ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ ਤੇ ਯੂਥ ਆਗੂ ਮਨਜਿੰਦਰ ਸਿੰਘ ਗਿੱਲ ਲਕਸ਼ਰੀ ਨੰਗਲ ਦੀ ਸਾਂਝੀ ਪ੍ਰਧਾਨਗੀ ’ਚ ਯੂਥ ਆਗੂਆਂ ਦੀ ਪ੍ਰਭਾਵਸ਼ਾਲੀ ਮੀਟਿੰਗ ਹੋਈ। ਮੀਟਿੰਗ ’ਚ ਵੱਖ-ਵੱਖ ਯੂਥ ਆਗੂਆਂ ਨੇ ਕਿਹਾ ਕਿ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਯੋਗ ਅਗਵਾਈ ਹੇਠ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਯੂਥ ਵੱਲੋਂ ਨਿਭਾਈ ਉਸਾਰੂ ਭੂਮਿਕਾ ਨੇ ਸਾਬਕਾ ਅਕਾਲੀ-ਭਾਜਪਾ ਸਰਕਾਰ ਦੇ ਉਮੀਦਵਾਰ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਸਿਆਸੀ ਪਿਡ਼ ’ਚੋਂ ਚਿੱਤ ਕਰ ਕੇ ਇਤਿਹਾਸ ਸਿਰਜਿਆ ਹੈ ਤੇ ਅਾਗਾਮੀ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਵੀ ਸ. ਅਜਨਾਲਾ ਦੀ ਅਗਵਾਈ ’ਚ ਲਡ਼ ਕੇ ਪਿੰਡਾਂ ਦੇ ਪੰਚਾਇਤੀ ਰਾਜ ’ਚ ਨਿਵੇਕਲਾ ਇਤਿਹਾਸ ਸਿਰਜ ਕੇ ਉਪਰੋਕਤ ਚੋਣਾਂ ’ਚ ਯੂਥ ਵਰਗ ਮੀਲ ਪੱਥਰ ਸਥਾਪਿਤ ਕਰੇਗਾ। ਯੂਥ ਆਗੂਆਂ ਨੇ ਪਿੰਡਾਂ ਦੇ ਸੀਨੀਅਰ ਆਗੂਆਂ ਨੂੰ ਆਪਸੀ ਗਿਲੇ-ਸ਼ਿਕਵੇ ਭੁਲਾ ਕੇ ਬਿਨਾਂ ਭੇਦਭਾਵ ਦੇ ਟਕਸਾਲੀ ਕਾਂਗਰਸੀ ਉਮੀਦਵਾਰਾਂ ਨੂੰ ਪਿੰਡਾਂ ਦੀ ਨੁਮਾਇੰਦਗੀ ਸੌਂਪ ਕੇ ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਹੱਥ ਮਜ਼ਬੂਤ ਕਰਨ ਲਈ ਕਿਹਾ ਤਾਂ ਜੋ ਪਿੰਡਾਂ ਦਾ ਚਹੁੰਪੱਖੀ ਵਿਕਾਸ ਬਿਨਾਂ ਕਿਸੇ ਰੁਕਾਵਟ ਦੇ ਨੇਪਰੇ ਚਾਡ਼੍ਹਿਆ ਜਾ ਸਕੇ। ਇਸ ਮੌਕੇ ਚੇਅਰਮੈਨ ਬਾਊ ਸੁਖਦੇਵ ਸਰੀਨ, ਵਿਨੋਦ ਅਰੋਡ਼ਾ, ਆਤਮ ਸ਼ਰਮਾ, ਵਿੱਕੀ ਸ਼ਰਮਾ, ਗੁਰਸ਼ਿੰਦਰ ਕਾਹਲੋਂ ਸੈਂਸਰਾ, ਜੱਗੂ ਪਵਾਰ ਲੱਖੂਵਾਲ, ਲੱਕੀ ਨਿੱਝਰ, ਪਵਨ ਵਾਸਦੇਵ, ਜਗਰੂਪ ਰੰਧਾਵਾ, ਹਰਜਿੰਦਰ ਪੰਨੂ, ਨਿਰਮਲ ਕੋਟਲਾ, ਅੰਮ੍ਰਿਤ ਰੰਧਾਵਾ, ਵਿਕਰਮ ਤ੍ਰੇਹਨ, ਵਨੀਤ ਤ੍ਰੇਹਨ, ਧਰਮਿੰਦਰ ਸਾਹੋਵਾਲ, ਸੋਨੂੰ ਮਾਕੋਵਾਲ, ਗੁਰਮੇਲ ਸਿੰਘ ਬੰਟੀ ਕੱਲੋਮਾਹਲ, ਹਰਪਾਲ ਸਿੰਘ ਕੱਲੋਮਾਹਲ, ਸੌਰਵ ਸਰੀਨ, ਰੋਹਿਤ ਪੁਰੀ ਲੱਕੀ ਆਦਿ ਯੂਥ ਆਗੂ ਹਾਜ਼ਰ ਸਨ।