ਅੰਮ੍ਰਿਤਸਰ ’ਚ ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਨੌਜਵਾਨਾਂ ਨੇ ਪੇਸ਼ ਕੀਤਾ ਨਾਟਕ, ਵਿਸ਼ੇਸ਼ ’ਤੌਰ ’ਤੇ ਪੁੱਜੇ ਕੇਵਲ ਧਾਲੀਵਾਲ

06/13/2022 2:54:11 PM

ਅਮ੍ਰਿੰਤਸਰ (ਗੁਰਿੰਦਰ ਸਾਗਰ) - ਬਾਲੀਵੁੱਡ ਵੱਲੋਂ ‘ਦਾ ਕਸ਼ਮੀਰ ਫਾਈਲਜ਼’ ਫਿਲਮ ਬਣਾਈ ਗਈ ਹੈ, ਜਿਸ ਤੋਂ ਬਾਅਦ ਉਸ ਫ਼ਿਲਮ ਨੂੰ ਲੈ ਕੇ ਕਾਫੀ ਵਿਵਾਦ ਛਿੱੜ ਗਿਆ। ਅੰਮ੍ਰਿਤਸਰ ਵਿੱਚ ਲਾਈਫ ਥੀਏਟਰ ਆਰਟਿਸਟਾਂ ਵੱਲੋਂ ਕਸ਼ਮੀਰ ਦੇ ਹਾਲਾਤ ਨੂੰ ਬਿਆਨ ਕਰਦਾ ਇੱਕ ਨਾਟਕ ਪਲੇਅ ਕੀਤਾ ਗਿਆ। ਇਸ ਨਾਟਕ ਵਿੱਚ ਇੱਕ ਬੱਚੇ ਦੀ ਜੀਵਨੀ ਨੂੰ ਪੇਸ਼ ਕੀਤਾ ਗਿਆ ਹੈ। ਇਸ ਨਾਟਕ ਦਾ ਸਿੱਟਾ ਇਹ ਨਿਕਲਿਆ ਕੀ ਜੇ ਜ਼ਿੰਦਗੀ ਵਿੱਚ ਵਿਸ਼ਵਾਸ ਹੈ ਤਾਂ ਜ਼ਿੰਦਗੀ ਦੇ ਔਖੇ ਤੋਂ ਔਖੇ ਹਾਲਾਤ ਨੂੰ ਸੌਖੇ ਤਰੀਕੇ ਨਾਲ ਗੁਜ਼ਾਰਿਆ ਜਾ ਸਕਦਾ ਹੈ। 

ਮਿਲੀ ਜਾਣਕਾਰੀ ਅਨੁਸਾਰ ਇਸ ਨਾਟਕ ਨੂੰ ਵੇਖਣ ਲਈ ਪੰਜਾਬੀ ਅਦਾਕਾਰ ਕੇਵਲ ਧਾਲੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਵਲੋਂ ਬਹੁਤ ਖ਼ੂਬਸੂਰਤ ਨਾਟਕ ਪੇਸ਼ ਕੀਤਾ ਗਿਆ ਹੈ, ਜੋ ਇਕ ਬੱਚੇ ਦੀ ਜ਼ਿੰਦਗੀ ਨੂੰ ਲੈ ਕੇ ਸੀ। ਉਨ੍ਹਾਂ ਕਿਹਾ ਕਿ ਇਹ ਨਾਟਕ ਉਸ ਬੱਚੇ ਦੀ ਜ਼ਿੰਦਗੀ ਨੂੰ ਲੈ ਕੇ ਪਲੇਅ ਕੀਤਾ ਗਿਆ, ਜੋ ਬੱਚਾ ਜ਼ਿੰਦਗੀ ਵਿੱਚ ਹੈ ਹੀ ਨਹੀਂ। ਮੈਂ ਕੋਸ਼ਿਸ਼ ਕਰਾਂਗਾ ਕਿ ਪੰਜਾਬ ਦੇ ਨੁੱਕਰ-ਨੁੱਕਰ ’ਚ ਜਾ ਕੇ ਇਸ ਨਾਟਕ ਨੂੰ ਪਲੇਅ ਕੀਤਾ ਜਾਵੇ ਤਾਂ ਜੋ ਬੱਚਿਆਂ ਦੇ ਹੁਨਰ ਦਾ ਪੂਰੇ ਪੰਜਾਬ ਨੂੰ ਪਤਾ ਲੱਗ ਸਕੇ। 

ਇਸ ਮੌਕੇ ਨਾਟਕ ਬਲੈਕ ਕਰਨ ਵਾਲੀ ਕੁੜੀ ਸਿਮਰਨ ਬੈਂਸ ਨੇ ਕਿਹਾ ਕਿ ਇਹ ਨਾਟਕ ਸੌਰਭ ਸ਼ੁਕਲਾ ਜੀ ਵੱਲੋਂ ਲਿਖਿਆ ਗਿਆ ਹੈ, ਜੋ ਉਨ੍ਹਾਂ ਨੇ ਬੜੀ ਖ਼ੂਬਸੂਰਤੀ ਨਾਲ ਪਲੇਅ ਕੀਤਾ। ਇਸ ਨਾਟਕ ਦਾ ਨਾਂ ਬਰਫ ਰੱਖਿਆ। ਉਨ੍ਹਾਂ ਕਿਹਾ ਕਿ ਇਸ ਨਾਟਕ ਦੀ ਸਕਰਿਪਟ ਉਨ੍ਹਾਂ ਨੂੰ ਕੋਰੋਨਾ ਕਾਲ ਤੋਂ ਪਹਿਲਾਂ ਮਿਲੀ ਸੀ ਪਰ ਮੌਕਾ ਹੁਣ ਮਿਲਿਆ ਕਿ ਉਹ ਇਸ ਨਾਟਕ ਨੂੰ ਪਲੇਅ ਕਰ ਸਕਣ। ਇਸ ਨਾਟਕ ਨੂੰ ਪਲੇਅ ਕਰਨ ਵਿਚ ਏ-ਲਾਈਵ ਥੀਏਟਰ ਟੀਮ ਦਾ ਬਹੁਤ ਸਾਰਾ ਸਹਿਯੋਗ ਰਿਹਾ। ਉਨ੍ਹਾਂ ਕਿਹਾ ਕਿ ਅਗਰ ਇਸੇ ਤਰੀਕੇ ਨਾਲ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲੇਗਾ ਤਾਂ ਕੁਝ ਦਿਨਾਂ ਤੱਕ ਉਹ ਇੱਕ ਹੋਰ ਨਾਟਕ ਪਲੇਅ ਕਰਨ ਜਾ ਰਹੇ ਹਨ, ਜਿਸ ਦਾ ਨਾਮ ਹੈ ‘ਕੰਜੂਸ ਮੱਖੀ ਚੂਸ’।  


rajwinder kaur

Content Editor

Related News