ਨਗਰ ਨਿਗਮ ਦੇ 85 ਲੱਖ ਪੰਨਿਆਂ ਦਾ ਰਿਕਾਰਡ ਹੋਵੇਗਾ ਡਿਜ਼ੀਟਲ
Friday, Apr 17, 2026 - 02:33 PM (IST)
ਅੰਮ੍ਰਿਤਸਰ(ਰਮਨ)- ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਕਮਿਸ਼ਨਰ ਡਾ. ਜੈਇੰਦਰ ਸਿੰਘ ਵੱਲੋਂ ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫ੍ਰਾਸਟਰਕਚਰ ਇਨਵੈਸਟਮੈਂਟ ਬੈਂਕ ਦੇ ਸਹਿਯੋਗ ਨਾਲ ਚੱਲ ਰਹੇ ਪੰਜਾਬ ਮਿਊਂਸੀਪਲ ਸਰਵੀਸਿਜ਼ ਇੰਪ੍ਰੂਵਮੈਂਟ ਪ੍ਰੋਜੈਕਟ (ਪਿਮਸਿਪ) ਦੀ ਸਮੀਖਿਆ ਬੈਠਕ ਕੀਤੀ ਗਈ। ਇਸ ਪ੍ਰੋਜੈਕਟ ਦਾ ਮੁੱਖ ਮਕਸਦ ਨਗਰ ਨਿਗਮ ਦੀਆਂ ਸੇਵਾਵਾਂ ਨੂੰ ਬਿਹਤਰ ਬਣਾਉਣਾ ਅਤੇ ਈ-ਗਵਰਨੈਂਸ ਨੂੰ ਉਤਸ਼ਾਹਿਤ ਕਰਨਾ ਹੈ।
ਇਹ ਵੀ ਪੜ੍ਹੋ- ਪੰਜਾਬ: ਸਕੂਲ 'ਚ ਵੜ ਮੁੰਡੇ ਸੁੱਟ 'ਤਾ ਮਹਿਲਾ ਅਧਿਆਪਕ 'ਤੇ ਤੇਜ਼ਾਬ
ਬੈਠਕ ਦੌਰਾਨ ਦੱਸਿਆ ਗਿਆ ਕਿ ਨਿਗਮ ਦੇ ਲਗਭਗ 85 ਲੱਖ ਪੰਨਿਆਂ ਦੇ ਪੁਰਾਣੇ ਰਿਕਾਰਡ ਨੂੰ ਡਿਜ਼ੀਟਲ ਕਰਨ ਦਾ ਕੰਮ ਅਗਲੇ ਹਫ਼ਤੇ ਤੋਂ ਸ਼ੁਰੂ ਕੀਤਾ ਜਾਵੇਗਾ, ਜੋ ਕਿ ਅਗਲੇ 9 ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਪੁਰਾਣੇ ਰਿਕਾਰਡ ਦੀ ਸੰਭਾਲ ਲਈ ਕੰਪੈਕਟਰ ਲਗਾਉਣ ਦਾ ਕੰਮ ਵੀ ਅਗਲੇ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ। ਜੀ. ਆਈ. ਐੱਸ. ਸਰਵੇ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 21 ਪ੍ਰਤੀਸ਼ਤ ਪ੍ਰਾਪਰਟੀਜ਼ ਦਾ ਸਰਵੇ ਕੀਤਾ ਜਾ ਚੁੱਕਾ ਹੈ। ਸਰਵੇ ਦੀ ਧੀਮੀ ਗਤੀ ਨੂੰ ਦੇਖਦਿਆਂ ਐਡਿਸ਼ਨਲ ਕਮਿਸ਼ਨਰ ਨੇ ਕੰਪਨੀ ਨੂੰ ਟੀਮ ਮੈਂਬਰਾਂ ਦੀ ਗਿਣਤੀ ਵਧਾਉਣ ਦੇ ਹੁਕਮ ਦਿੱਤੇ ਅਤੇ ਲੋਕਾਂ ਨੂੰ ਵੀ ਸਰਵੇ ਟੀਮਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਚ ਬੰਦਾ ਭੁੱਲ ਗਿਆ ਪੌਂਡਾਂ ਨਾਲ ਭਰਿਆ ਬੈਗ, ਫਿਰ ਸੇਵਾਦਾਰ ਨੇ ਇੰਝ ਵਿਖਾਈ ਇਮਾਨਦਾਰੀ
ਲਾਰਸਨ ਐਂਡ ਟੂਬਰੋ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ (ਏ. ਬੀ. ਡਬਲਯੂ. ਐੱਸ. ਐੱਸ.) ਦੇ ਕੰਮ ਵਿਚ ਤੇਜ਼ੀ ਲਿਆਂਦੀ ਗਈ ਹੈ ਅਤੇ ਇਸ ਵੇਲੇ ਲਗਭਗ 850 ਮਜ਼ਦੂਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਪ੍ਰੋਜੈਕਟ ਮੁਕੰਮਲ ਕਰ ਲਿਆ ਜਾਵੇਗਾ। ਵਧੀਕ ਕਮਿਸ਼ਨਰ ਨੇ ਕੰਪਨੀ ਨੂੰ ਮਜ਼ਦੂਰਾਂ ਦੀ ਗਿਣਤੀ ਹੋਰ ਵਧਾਉਣ ਲਈ ਕਿਹਾ। ਇਸ ਮੌਕੇ ਐੱਸ. ਈ. ਪ੍ਰਾਜੈਕਟ ਡਾ. ਜਿਤਿਨ ਵਾਸੁਦੇਵਾ, ਪ੍ਰਾਜੈਕਟ ਮੈਨੇਜਰ ਕੁਲਦੀਪ ਸਿੰਘ ਸੈਣੀ, ਐਕਸਈਐਨ ਸੁਨੀਲ ਮਹਾਜਨ, ਨਰਿੰਦਰਪਾਲ ਸਿੰਘ, ਜਿਤੇਂਦਰ ਵਾਂਸਿਲ, ਗੀਰਿਰਾਜ ਸਿੰਘ ਹਾਡਾ, ਮਨੀ ਸ਼ਰਮਾ, ਅਸ਼ਵਨੀ ਕੁਮਾਰ ਅਤੇ ਲਾਰਸਨ ਐਂਡ ਟੂਬਰੋ ਵੱਲੋਂ ਸੰਜੇ ਕੁਮਾਰ ਤੇ ਅਨੀਲ ਕੁਮਾਰ ਵਿੰਧ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ- 17 ਤੇ 18 ਅਪ੍ਰੈਲ ਨੂੰ ਪੰਜਾਬ 'ਚ ਮੌਸਮ ਦਾ ਵੱਡਾ ਅਲਰਟ, ਵਿਭਾਗ ਨੇ ਦਿੱਤੇ ਇਹ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
