ਟਰੰਪ ਨੇ ਰੱਖਿਆ ਬਜਟ 740 ਅਰਬ ਕਰਨ ਦਾ ਦਿੱਤਾ ਪ੍ਰਸਤਾਵ
Tuesday, Feb 11, 2020 - 12:07 PM (IST)

ਵਾਸ਼ਿੰਗਟਨ—ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2021 ਲਈ ਦੇਸ਼ ਦਾ ਰੱਖਿਆ ਬਜਟ ਵਧਾ ਕੇ 740 ਅਰਬ ਡਾਲਰ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਹ ਪ੍ਰਸਤਾਵ ਚੀਨ ਅਤੇ ਰੂਸ ਦੇ ਮਿਲਟਰੀ ਆਧੁਨਿਕੀਕਰਣ ਪ੍ਰੋਗਰਾਮ ਨੂੰ ਦੇਖਦੇ ਹੋਏ ਕੀਤਾ ਗਿਆ ਹੈ ਜੋ ਅਮਰੀਕਾ ਲਈ ਇਕ ਵੱਡੀ ਚੁਣੌਤੀ ਹੈ। ਟਰੰਪ ਦੇ ਰੱਖਿਆ ਬਜਟ ਪ੍ਰਸਤਾਵ ਦਾ ਮੁੱਖ ਪਹਿਲੂ ਹੈ ਆਧੁਨਿਕੀਕਰਣ, ਮਿਜ਼ਾਈਲ ਬੇਅਸਰ ਕਰਨਾ ਆਦਿ। ਇਸ ਦੇ ਇਲਾਵਾ ਪੁਲਾੜ, ਸਾਈਬਰ ਅਤੇ ਹਵਾਈ ਖੇਤਰ ਦੇ ਲਈ ਵੀ ਇਸ 'ਚ ਫੰਡ ਦਾ ਪ੍ਰਬੰਧ ਕੀਤਾ ਗਿਆ ਹੈ। ਵ੍ਹਾਈਟ ਹਾਊਸ ਅਤੇ ਪੇਂਟਾਗਨ ਵਲੋਂ ਜਾਰੀ ਬਜਟ ਪ੍ਰਸਤਾਵ 'ਚ ਟਰੰਪ ਪ੍ਰਸ਼ਾਸਨ ਨੇ ਦੋ ਦੁਸ਼ਮਣਾਂ ਰੂਸ ਅਤੇ ਚੀਨ ਵਲੋਂ ਖਤਰੇ ਨੂੰ ਰੇਖਾਂਕਿਤ ਕੀਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਇਹ ਦੋਹੇਂ ਦੇਸ਼ ਮਿਲਟਰੀ ਆਧੁਨਿਕੀਕਰਣ ਦੀ ਰਾਹ 'ਤੇ ਹੈ ਅਤੇ ਆਪਣੇ ਗੁਆਂਢੀਆਂ ਨੂੰ ਮਜ਼ਬੂਰ ਕਰ ਰਹੇ ਹਨ। ਬਜਟ ਪ੍ਰਸਤਾਵ 'ਚ ਪੇਂਟਾਗਨ ਨੇ ਕਿਹਾ ਕਿ ਸੁਰੱਖਿਆ ਪਰੀਦ੍ਰਿਸ਼ ਬਹੁਤ ਖਤਰਨਾਕ ਢੰਗ ਨਾਲ ਬਦਲ ਰਿਹਾ ਹੈ। ਚੀਨ ਅਤੇ ਰੂਸ ਗੁਆਂਢੀਆਂ ਨੂੰ ਮਜ਼ਬੂਰ ਕਰਨ, ਵਿਰੋਧੀਆਂ ਨੂੰ ਦਬਾਉਣ ਅਤੇ ਸੁਤੰਤਰਤਾ ਨੂੰ ਕਮਤਰ ਕਰਨ ਲਈ ਆਕਰਮਕ ਤਰੀਕੇ ਅਪਣਾ ਰਹੇ ਹਨ। ਇਸ 'ਚ ਈਰਾਨ ਅਤੇ ਉੱਤਰ ਕੋਰੀਆ ਦਾ ਵੀ ਜ਼ਿਕਰ ਹੈ ਅਤੇ ਕਿਹਾ ਗਿਆ ਹੈ ਕਿ ਉਹ ਵੱਡੇ ਪੈਮਾਨੇ 'ਤੇ ਤਬਾਹੀ ਮਚਾਉਣ 'ਚ ਸਮਰੱਥ ਹਥਿਆਰਾਂ ਨੂੰ ਵਿਕਸਿਤ ਕਰ ਰਹੇ ਹਨ।