ਸੰਸਦ ਨੂੰ ਬਾਇਪਾਸ ਕਰ ਟਰੰਪ ਦਾ ਬੇਰੁਜ਼ਗਾਰੀ ਭੱਤੇ ਨੂੰ ਲੈ ਕੇ ਵੱਡਾ ਫ਼ੈਸਲਾ

08/09/2020 6:35:39 PM

ਬੈੱਡਮਿੰਸਟਰ, (ਅਮਰੀਕਾ)— ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਸ਼ਨੀਵਾਰ ਨੂੰ ਦੇਸ਼ ਦੇ ਚੁਣੇ ਹੋਏ ਨੀਤੀ ਨਿਰਮਾਤਾਵਾਂ ਦੇ ਫ਼ੈਸਲੇ ਨੂੰ ਦਰਕਿਨਾਰ ਕਰਦੇ ਹੋਏ ਬੇਰੁਜ਼ਗਾਰੀ ਭੱਤੇ ਨੂੰ ਦਸੰਬਰ ਤੱਕ ਜਾਰੀ ਰੱਖਣ ਸਮੇਤ ਹੋਰ ਫੈਸਲੇ ਲਏ। ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਇਕ ਨਵੇਂ ਰਾਹਤ ਪੈਕੇਜ ਨੂੰ ਅਮਰੀਕੀ ਸੰਸਦ ਦੀ ਮਨਜ਼ੂਰੀ ਨਾ ਮਿਲ ਸਕਣ ਤੋਂ ਬਾਅਦ ਟਰੰਪ ਨੇ ਇਹ ਆਦੇਸ਼ ਜਾਰੀ ਕੀਤਾ।

ਟਰੰਪ ਨੇ ਨਿਊਜਰਸੀ ਦੇ ਬੈੱਡਮਿੰਸਟਰ ਸਥਿਤ ਆਪਣੇ ਨਿੱਜੀ ਫਾਰਮ ਹਾਊਸ ਵਿਖੇ ਚਾਰ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕੀਤੇ। ਟਰੰਪ ਦੇ ਮਹਾਮਾਰੀ ਦੌਰਾਨ ਲੱਖਾਂ ਅਮਰੀਕੀ ਨਾਗਰਿਕਾਂ ਲਈ

ਬੇਰੁਜ਼ਗਾਰੀ ਭੱਤੇ ਨੂੰ ਜਾਰੀ ਰੱਖਣ ਦੇ ਫੈਸਲੇ ਨੂੰ ਨਵੰਬਰ 'ਚ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਬੜ੍ਹਤ ਲੈਣ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੰਸਦ ਨੇ ਇਸ ਭੁਗਤਾਨ ਨੂੰ ਜੁਲਾਈ ਅੰਤ 'ਚ ਖਤਮ ਹੋ ਜਾਣ ਦਿੱਤਾ ਸੀ।


ਟਰੰਪ ਨੇ ਤਾਜ਼ਾ ਫੈਸਲਿਆਂ ਤਹਿਤ 400 ਅਮਰੀਕੀ ਡਾਲਰ ਦੀ ਹਫਤਾਵਾਰੀ ਸਹਾਇਤਾ ਦੇਣ ਦੇ ਨਾਲ ਹੀ ਪੈਰੋਲ ਟੈਕਸ ਅਤੇ ਸਿੱਖਿਆ ਕਰਜ਼ ਵਾਲਿਆਂ ਲਈ ਵੀ ਰਾਹਤ ਵਧਾ ਦਿੱਤੀ ਹੈ। ਟਰੰਪ ਨੇ ਬੇਰੁਜ਼ਗਾਰੀ ਭੱਤੇ ਬਾਰੇ ਕਿਹਾ, ''ਇਹ ਇਕ ਹਫਤੇ 'ਚ 400 ਅਮਰੀਕੀ ਡਾਲਰ ਹੈ ਅਤੇ ਅਸੀਂ ਇਸ ਨੂੰ ਡੈਮੋਕ੍ਰੇਟ ਦੇ ਬਿਨਾਂ ਕਰ ਰਹੇ ਹਾਂ।''

ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਇਸ ਦੀ ਲਾਗਤ ਦਾ 25 ਫੀਸਦੀ ਹਿੱਸਾ ਖਰਚ ਕਰਨਾ ਹੋਵੇਗਾ। ਉੱਥੇ ਹੀ, ਹੁਣ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਸੰਘੀ ਹਿੱਸਾ ਕਿੱਥੋਂ ਆਵੇਗਾ। ਹਾਲਾਂਕਿ, ਟਰੰਪ ਨੇ ਸੰਕੇਤ ਦਿੱਤਾ ਕਿ ਪਿਛਲੇ ਕੋਰੋਨਾ ਵਾਇਰਸ ਰਾਹਤ ਫੰਡ ਦੇ ਬਚੇ 'ਚੋਂ ਉਹ ਇਸ ਲਈ ਖਰਚ ਕਰਨਗੇ।


Sanjeev

Content Editor

Related News