ਅਮਰੀਕਾ ਨੇ ਕਿਹਾ, ਚੀਨ ਦੇ ਨਾਲ ਵਪਾਰ ਕਰਾਰ ਨਾਲ ਕੋਈ ਚਾਰਜ ਨਹੀਂ ਘਟੇਗਾ

Wednesday, Jan 15, 2020 - 10:48 AM (IST)

ਅਮਰੀਕਾ ਨੇ ਕਿਹਾ, ਚੀਨ ਦੇ ਨਾਲ ਵਪਾਰ ਕਰਾਰ ਨਾਲ ਕੋਈ ਚਾਰਜ ਨਹੀਂ ਘਟੇਗਾ

ਵਾਸ਼ਿੰਗਟਨ—ਅਮਰੀਕਾ ਅਤੇ ਚੀਨ ਬੁੱਧਵਾਰ ਨੂੰ ਪਹਿਲੇ ਪੜ੍ਹਾਅ ਦੇ ਵਪਾਰ ਕਰਾਰ 'ਤੇ ਹਸਤਾਖਰ ਕਰਨ ਜਾ ਰਹੇ ਹਨ। ਅਮਰੀਕੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਇਸ ਕਰਾਰ ਨਾਲ ਚੀਨ ਦੇ ਅਰਬਾਂ ਡਾਲਰ ਦੇ ਸਾਮਾਨ 'ਤੇ ਲਗਾਏ ਗਏ ਚਾਰਜ ਵਾਪਸ ਨਹੀਂ ਹੋਣਗੇ। ਅਮਰੀਕਾ ਦੇ ਵਿੱਤੀ ਵਿਭਾਗ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਦਫਤਰ ਵਲੋਂ ਜਾਰੀ ਸੰਯੁਕਤ ਬਿਆਨ 'ਚ ਕਿਹਾ ਗਿਆ ਹੈ ਕਿ ਭਵਿੱਖ 'ਚ ਚਾਰਜਾਂ 'ਚ ਕਟੌਤੀ ਦੀ ਕੋਈ ਵਿਵਸਥਾ ਨਹੀਂ ਹੈ। ਇਸ ਬਾਰੇ 'ਚ ਅਫਵਾਹਾਂ ਪੂਰੀ ਤਰ੍ਹਾਂ ਗਲਤ ਹਨ। ਬਲੂਮਬਰਗ ਦੀ ਖਬਰ 'ਚ ਕਿਹਾ ਗਿਆ ਹੈ ਕਿ ਚੀਨ ਦੇ ਅਰਬਾਂ ਡਾਲਰ ਦੇ ਸਾਮਾਨ 'ਤੇ ਚਾਰਜ ਇਸ ਸਾਲ ਨਵੰਬਰ 'ਚ ਅਮਰੀਕੀ ਰਾਸ਼ਟਰਪਤੀ ਅਹੁਦੇ 'ਤੇ ਚੋਣ ਤੱਕ ਜਾਰੀ ਰਹਿਣਗੇ। ਉਸ ਦੇ ਬਾਅਦੇਂ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ।


author

Aarti dhillon

Content Editor

Related News