ਵੈਕਸੀਨ ਬੀਮਾਰੀ ਨਾਲ ਲੜਨ ਦੀ ਸਮਰੱਥਾ ਨੂੰ ਵਧਾਏਗੀ

Thursday, Jul 18, 2019 - 10:18 AM (IST)

ਵੈਕਸੀਨ ਬੀਮਾਰੀ ਨਾਲ ਲੜਨ ਦੀ ਸਮਰੱਥਾ ਨੂੰ ਵਧਾਏਗੀ

ਨਵੀਂ ਦਿੱਲੀ(ਇੰਟ.)- ਵਿਗਿਆਨੀਆਂ ਨੇ ਇਕ ਅਜਿਹੀ ਵੈਕਸੀਨ ਦੀ ਖੋਜ ਕੀਤੀ ਹੈ, ਜੋ ਇਨਸਾਨ ਦੀ ਰੋਗ ਰੋਕੂ ਸਮਰੱਥਾ ਨੂੰ ਸ਼ਕਤੀਸ਼ਾਲੀ ਬਣਾ ਕੇ ਕੈਂਸਰ ਦੇ ਖਿਲਾਫ ਲੜਾਈ ’ਚ ਮਦਦ ਕਰਦੀ ਹੈ। ਲਿਊਕੇਮੀਆ ਦਾ ਇਲਾਜ ਜ਼ਿਆਦਾਤਰ ਕਾਰ-ਟੀ ਸੇਲ ਥੈਰੇਪੀ ਨਾਲ ਕੀਤਾ ਜਾ ਰਿਹਾ ਹੈ, ਜਿਸ ਵਿਚ ਪੀੜਤ ਦੀਆਂ ਰੋਗ ਰੋਕੂ ਕੋਸ਼ਿਕਾਵਾਂ ਨੂੰ ਟਿਊਮਰ ਕੋਸ਼ਿਕਾਵਾਂ ਨੂੰ ਮਾਰ ਦੇਣ ਲਈ ਸਿਖਿਅਤ ਕੀਤਾ ਜਾਂਦਾ ਹੈ। ਹਾਲਾਂਕਿ, ਇਹ ਇਲਾਜ ਉਨ੍ਹਾਂ ਮਾਮਲਿਆਂ ’ਚ ਕਾਰਗਰ ਨਹੀਂ ਹੁੰਦੇ ਜਿਥੇ ਟਿਊਮਰ ਜ਼ਿਆਦਾ ਠੋਸ ਰੂਪ ’ਚ ਹੁੰਦੇ ਹਨ ਅਤੇ ਇਸ ਵਿਚ ਤਰਲ ਨਹੀਂ ਹੁੰਦਾ, ਜਿਵੇਂ ਫੇਫੜਿਆਂ ਅਤੇ ਛਾਤੀਆਂ ’ਚ ਹੋਣ ਵਾਲਾ ਕੈਂਸਰ। ਅਮਰੀਕਾ ’ਚ ਵਿਗਿਆਨੀਆਂ ਨੇ ਇਕ ਵੈਕਸੀਨ ਬਣਾਈ ਹੈ, ਜੋ ਪੀੜਤਾਂ ਦੇ ਕੈਂਸਰ ਨਾਲ ਲੜਨ ਵਾਲੇ ਟੀ-ਕੋਸ਼ਿਕਾਵਾਂ ਨੂੰ ਮਜ਼ਬੂਤ ਬਣਾਉਂਦੀ ਹੈ। ਇਹ ਵੈਕਸੀਨ ਠੋਸ ਸੈੱਲਸ ਨੂੰ ਸਰਗਰਮ ਕਰਦੀ ਹੈ। ਜਦੋਂ ਚੂਹਿਆਂ ਨੂੰ ਕਾਰ-ਟੀ ਸੇਲ ਥੈਰੇਪੀ ਦੇ ਨਾਲ-ਨਾਲ ਇਹ ਵੈਕਸੀਨ ਦਿੱਤੀ ਗਈ ਤਾਂ ਇਨ੍ਹਾਂ ਦੋਨਾਂ ਇਲਾਜਾਂ ਦੀ ਬਦੌਲਤ ਠੋਸ ਟਿਊਮਰ ਨੂੰ 60 ਫੀਸਦੀ ਜਾਨਵਰਾਂ ’ਚ ਖਤਮ ਕਰ ਦਿੱਤਾ ਗਿਆ।

ਕੀ ਹੈ ਕਾਰ-ਟੀ ਸੇਲ ਥੈਰੇਪੀ

ਕਾਰ ਟੀ ਸੇਲ ਥੈਰੇਪੀ ’ਚ ਇਨਸਾਨ ਦੇ ਖੂਨ ਤੋਂ ਇਕ ਖਾਸ ਇਮਿਊਨ ਸੈੱਲ, ਜਿਸ ਨੂੰ ਟੀ ਸੈੱਲ ਕਹਿੰਦੇ ਹਨ, ਦੀ ਚੋਣ ਕੀਤੀ ਜਾਂਦੀ ਹੈ। ਫਿਰ ਲੈਬ ’ਚ ਇਨ੍ਹਾਂ ਕੋਸ਼ਿਕਾਵਾਂ ’ਚ ਬਦਲਾਅ ਕੀਤਾ ਜਾਂਦਾ ਹੈ ਤਾਂ ਜੋ ਇਕ ਖਾਸ ਤਰ੍ਹਾਂ ਦਾ ਜੀਨ ਕੱਢਿਆ ਜਾ ਸਕੇ, ਜੋ ਇਕ ਖਾਸ ਰਿਸੈਪਟਰ ਲਈ ਕੋਡ ਬਣਣਾਉਦਾ


author

manju bala

Content Editor

Related News