ਅਮਰੀਕਾ ''ਚ ਜਹਾਜ਼ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਵਿਅਕਤੀ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ
Monday, Mar 06, 2023 - 05:41 PM (IST)

ਅਮਰੀਕਾ: ਬੀਤੇ ਦਿਨ ਇਕ ਉਪਨਗਰੀ ਲੋਂਗ ਆਈਲੈਂਡ ਹਵਾਈ ਅੱਡੇ 'ਤੇ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਪਾਇਲਟ ਦੁਆਰਾ ਕਾਕਪਿਟ 'ਚ ਧੂੰਏਂ ਦੀ ਸੂਚਨਾ ਮਿਲਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਦਿੰਦੇ ਅਧਿਕਾਰੀਆਂ ਕਿਹਾ ਕਿ ਪਾਈਪਰ ਪੀਏ 28 ਜਹਾਜ਼ ਦੁਪਹਿਰ 2:58 ਵਜੇ ਦੇ ਕਰੀਬ ਨਿਊਯਾਰਕ ਸਿਟੀ ਤੋਂ 32 ਕਿਲੋਮੀਟਰ ਪੂਰਬ ਵਿਚ ਫਾਰਮਿੰਗਡੇਲ ਸਥਿਤ ਰਿਪਬਲਿਕ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦਰੱਖਤਾਂ ਅਤੇ ਝਾੜੀਆਂ ਵਾਲੇ ਖ਼ੇਤਰ 'ਚ ਕਰੈਸ਼ ਹੋ ਗਿਆ। ਇਸ ਜਹਾਜ਼ ਨੇ ਉਸੇ ਹਵਾਈ ਅੱਡੇ ਤੋਂ ਦੁਪਹਿਰ 2.18 ਵਜੇ ਉਡਾਣ ਭਰੀ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ’ਤੇ 29 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਜ਼ਬਤ
ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ 'ਚ ਜਹਾਜ਼ 'ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਦੌਰਾਨ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫਏਏ) ਨੂੰ ਸੂਚਿਤ ਕੀਤਾ ਗਿਆ ਅਤੇ ਮਦਦ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਸੀ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ (NTSB) ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਿਹਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।