ਕੀ ਤਾਲਿਬਾਨ ਸੱਤਾ ਲਈ ਔਰਤਾਂ ਅਤੇ ਕੁੜੀਆਂ ਨਾਲ ਜ਼ੁਲਮ ਕਰਨੇ ਛੱਡੇਗਾ?
Monday, Apr 26, 2021 - 10:30 AM (IST)

ਵਾਸ਼ਿੰਗਟਨ(ਵਿਸ਼ੇਸ਼)- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੀ ਅਫਗਾਨਿਸਤਾਨ ’ਚੋਂ ਅਮਰੀਕੀ ਫੌਜੀਆਂ ਦੀ ਵਾਪਸੀ ਦੀ ਯੋਜਨਾ ਦੀ ਤਿੱਖੇ ਸ਼ਬਦਾਂ ’ਚ ਆਲੋਚਨਾ ਹੋ ਰਹੀ ਹੈ । ਬਾਈਡੇਨ ਪ੍ਰਸ਼ਾਸਨ ਤਾਲਿਬਾਨ ਨੂੰ ਨਾ ਸਿਰਫ ਚੰਗਾ ਮੰਨਣ ਲੱਗਾ ਹੈ, ਸਗੋਂ ਅਫਗਾਨਿਸਤਾਨ ਦੇ ਐਕਵਾਇਰ ਕਰਨ ਦੇ ਨਾਲ ਤਾਲਮੇਲ ਬਿਠਾਉਂਦਾ ਹੋਇਆ ਵੀ ਨਜ਼ਰ ਆਉਂਦਾ ਹੈ। ਇਹ ਭਰੋਸਾ ਕਰਦੇ ਹੋਏ ਕਿ ਇਹ ਮੱਧ ਕਾਲੀ ਯੁੱਗ ਤਾਲਿਬਾਨ ਨੂੰ ਰਾਹਤ ਦੇਣ ਲਈ ਮਦਦ ਅਤੇ ਪਾਬੰਦੀਆਂ ਦੀ ਵਰਤੋਂ ਕਰ ਸਕਦਾ ਹੈ, ਲੰਬੇ ਸਮੇਂ ਤੱਕ ਕੌਮਾਂਤਰੀ ਫੌਜ ਅਫਗਾਨਿਸਤਾਨ ਨੂੰ ਤਾਲਿਬਾਨ ਤੋਂ ਬਚਾਉਣ ’ਚ ਜੁਟੀ ਰਹੀ।
ਕੀ ਹੁਣ ਅਮਰੀਕਾ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾਂ ਦੀ ਉਲੰਘਣਾ ਦੇ ਡਰ ਦਰਮਿਆਨ ਤਾਲਿਬਾਨ ਨੂੰ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਦੀ ਆਗਿਆ ਦੇਵੇਗਾ? ਕੀ ਤਾਲਿਬਾਨ ਸੱਤਾ ਲਈ ਔਰਤਾਂ ਅਤੇ ਕੁੜੀਆਂ ਨਾਲ ਜ਼ੁਲਮ ਕਰਨੇ ਛੱਡ ਦੋਵੇਗਾ? ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਕੌਮਾਂਤਰੀ ਜਾਇਜ਼ਤਾ ਅਤੇ ਆਰਥਿਕ ਮਦਦ ਨਾਲ ਮੰਨ ਜਾਏਗਾ ਪਰ ਇੰਝ ਸੋਚਣਾ ਗਲਤ ਸਾਬਿਤ ਹੋ ਸਕਦਾ ਹੈ।
ਵਿਸ਼ਲੇਸ਼ਸ਼ਕ ਮੰਨਦੇ ਹਨ ਕਿ 2 ਦਹਾਕਿਆਂ ਬਾਅਦ ਵੀ ਤਾਲਿਬਾਨ ਦੀ ਵਿਚਾਰਧਾਰਾ ’ਚ ਕੋਈ ਖਾਸ ਫਰਕ ਨਹੀਂ ਆਇਆ ਹੈ । ਅਮਰੀਕਾ ਦੀ ਵਾਪਸੀ ਨੂੰ ਧਿਆਨ ’ਚ ਰੱਖਦਿਆਂ ਕੁਝ ਅਜਿਹੇ ਜ਼ਰੂਰੀ ਸਵਾਲ ਹਨ ਜਿਨ੍ਹਾਂ ਦਾ ਜਵਾਬ ਦਿੱਤੇ ਬਿਨਾਂ ਅਫਗਾਨਿਸਤਾਨ ਅੱਗੇ ਨਹੀਂ ਵੱਧ ਸਕੇਗਾ। ਬੇਸ਼ਕ ਤਾਲਿਬਾਨ ਪੁਰਾਣੇ ਰੂਪ ’ਚ ਮੌਜੂਦ ਨਾ ਹੋਵੇ ਪਰ ਉਸ ਦੇ ਨੇਤਾਵਾਂ ਦੀ ਬਿਆਨਬਾਜ਼ੀ ਔਰਤਾਂ ਅਤੇ ਘੱਟ ਗਿਣਤੀਆਂ ਲਈ ਤਸੱਲੀਬਖਸ਼ ਨਹੀਂ । ਕਈ ਤਾਲਿਬਾਨੀ ਵਾਰਤਾਕਾਰ ਕਹਿ ਚੁੱਕੇ ਹਨ ਕਿ ਔਰਤਾਂ ਦੇ ਹੱਕ ਦੀ ਹਮਾਇਤ ਸਿਰਫ ਇਸਲਾਮੀ ਕਾਨੂੰਨ ਅਧੀਨ ਹੀ ਉਹ ਕਰਦੇ ਹਨ।
ਦੂਜੇ ਪਾਸੇ ਇਸ ਦੇ ਦਬਾਅ ’ਚ ਬਾਈਡੇਨ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਪੇਸ਼ਕਸ਼ ਦੇ ਨਤੀਜੇ ਬਹੁਤ ਭਿਆਨਕ ਕਿਉਂ ਹੋ ਸਕਦੇ ਹਨ? ਤਾਲਿਬਾਨ ਵੱਲੋਂ ਕਿਹਾ ਗਿਆ ਕਿ ਵਿਸ਼ਵ ਤਾਕਤ ਰਾਹੀਂ ਜਾਇਜ਼ਤਾ ਅਤੇ ਵਿੱਤੀ ਮਦਦ ਨਾਲ ਅੰਸ਼ਿਕ ਜਾਂ ਪੂਰਨ ਰਾਜ ਮਿਲਣ ’ਤੇ ਉਹ ਘੱਟ ਸਖਤੀ ਨਾਲ ਰਾਜ ਕਰ ਸਕਦੇ ਹਨ। ਇਹ ਦਲੀਲ ਉਨ੍ਹਾਂ ਲੋਕਾਂ ਦੇ ਵਿਰੁੱਧ ਸਭ ਤੋਂ ਵੱਧ ਬਚਾਅ ’ਚ ਹੋ ਜੋ ਚਿਤਾਵਨੀ ਦਿੰਦੇ ਹਨ ਕਿ ਤਾਲਿਬਾਨ ਕਾਬੁਲ ’ਤੇ ਕਬਜ਼ਾ ਕਰ ਲਏਗਾ ਅਤੇ ਇਸਲਾਮਿਕ ਕਾਨੂੰਨ ਦਾ ਇਕ ਜ਼ਾਲਿਮ ਰੂਪ ਲਾਗੂ ਹੋਵੇਗਾ ਜੋ 11 ਸਤਤੰਬਰ 2001 ਤੋਂ ਬਾਅਦ ਅਮਰੀਕਾ ਦੇ ਹਮਲੇ ਨਾਲ ਖਤਮ ਹੋਇਆ ਸੀ।
ਸਿਆਸੀ ਪ੍ਰਕਿਰਿਆ ਰਾਹੀਂ ਸੱਤਾ ਹਾਸਲ ਕਰੇ ਤਾਲਿਬਾਨ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਜੇ. ਬਲਿੰਕਨ ਨੇ ਕਿਹਾ ਹੈ ਕਿ ਜੇ ਤਾਲਿਬਾਨ ਕੌਮਾਂਤਰੀ ਪੱਧਰ ’ਤੇ ਮਾਨਤਾ ਹਾਸਲ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਇਕ ਸੰਗਠਿਤ ਸਿਆਸੀ ਪ੍ਰਕਿਰਿਆ ਰਾਹੀਂ ਸੱਤਾ ਹਾਸਲ ਕਰਨੀ ਚਾਹੀਦੀ ਹੈ ਨਾ ਕਿ ਤਾਕਤ ਰਾਹੀਂ । ਬਾਈਡੋਨ ਪ੍ਰਸ਼ਾਸਨ ਇਸ ਸਾਲ ਅਫਗਾਨਿਸਤਾਨ ਨੂੰ ਲੱਗਭਗ 3000 ਲੱਖ ਡਾਲਰ ਦੀ ਵਾਧੂ ਮਦਦ ਪ੍ਰਦਾਨ ਕਰਨ ਲਈ ਕਾਂਗਰਸ ਨਾਲ ਗੱਲਬਾਤ ਕਰ ਰਿਹਾ ਹੈ। ਜਿਵੇਂ ਕਿ ਅਮਰੀਕਾ ਨੇ ਫੌਜੀਆਂ ਨੂੰ ਵਾਪਸ ਲਿਆਉਣਾ ਸ਼ੁਰੂ ਕੀਤਾ ਹੈ , ਅਸੀਂ ਅਫਗਾਨਿਸਤਾਨ ਲਈ ਇਕ ਦਲੀਲ ਭਰਪੂਰ ਅਤੇ ਟਿਕਾਊ ਸ਼ਾਂਤੀ ਦੇ ਨਾਲ ਹੀ ਅਫਗਾਨਿਸਤਾਨ ਦੇ ਲੋਕਾਂ ਦੇ ਉੱਜਲ ਭਵਿੱਖ ਨੂੰ ਅੱਗੇ ਵਧਾਉਣ ਲਈ ਨਾਗਿਰਕ ਅਤੇ ਆਰਥਿਕ ਮਦਦ ਦੀ ਵਰਤੋਂ ਕਰਾਂਗੇ।
ਆਲੋਚਕਾਂ ’ਚ ਭੁਲੇਖੇ ਵਾਲੀ ਹਾਲਤ
ਹੋਰਨਾਂ ਅਮਰੀਕੀ ਅਧਿਕਾਰੀਆਂ ਅਤੇ ਕੁਝ ਪ੍ਰਮੁੱਖ ਮਾਹਿਰਾਂ ਨੇ ਕਿਹਾ ਕਿ ਤਾਲਿਬਾਨ ਦੇ ਆਗੂਆਂ ਕੋਲ ਕੌਮਾਂਤਰੀ ਭਰੋਸੇਯੋਗਤਾ ਹਾਸਲ ਕਰਨ ਦਾ ਇਕ ਰਿਕਾਰਡ ਹੈ ਜੋ ਉਨ੍ਹਾਂ ਵਿਰੁੱਧ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦੀ ਉੱਚ ਪਹਿਲ ਰੱਖਦੇ ਹਨ। 2 ਦਹਾਕਿਆਂ ਦੀ ਜੰਗ ਪਿੱਛੋ ਆਪਣੇ ਦੇਸ਼ ਦੀ ਮੁੜ ਉਸਾਰੀ ਲਈ ਤਾਲਿਬਾਨ ਦੇ ਆਗੂਆਂ ਨੇ ਵਿਦੇਸ਼ੀ ਮਦਦ ਦੀ ਆਪਣੀ ਇੱਛਾ ਸਪੱਸ਼ਟ ਕਰ ਦਿੱਤੀ ਹੈ। ਕੁਝ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਤਾਲਿਬਾਨ ਆਗੂਆਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਨਰਮੀ ਵਾਲਾ ਰੁਖ ਅਪਣਾਇਆ ਹੇ । ਇਹ ਮੰਨਦੇ ਹੋਏ ਕਿ ਅਫਗਾਨਿਸਤਾਨ ਦੇ ਕਈ ਸ਼ਹਿਰਾਂ ਦਾ ਆਧੁਨਿਕੀਕਰਨ ਹੋਇਆ ਹੈ, ਤਾਲਿਬਾਨ ਦੇ ਸ਼ਾਂਤੀ ਵਾਰਤਕਾਰਾਂ ਨੇ ਕੌਮਾਂਤਰੀ ਪੱਧਰ ’ਤੇ ਦੌਰੇ ਕਰ ਕੇ ਬਾਹਰੀ ਦੁਨੀਆ ਦਾ ਅਧਿਐਨ ਕੀਤਾ । ਆਲੋਚਕਾਂ ਨੂੰ ਇਸ ਤਰ੍ਹਾਂ ਦੀਆਂ ਧਾਰਨਾਵਾਂ ਭੁਲੇਖੇ ’ਚ ਪਾਉਂਦੀਆਂ ਹਨ। ਤਾਲਿਬਾਨ ਦੇ ਕੱਟੜਪੰਥੀ ਲੋਕਾਂ ਦੀਆਂ ਭਾਵਨਾਵਾਂ ਨੂੰ ਬੇਧਿਆਨ ਕਰਦੇ ਹਨ।
ਤਾਲਿਬਾਨ ਵੱਲੋਂ ਅਫਗਾਨਿਸਤਾਨ ’ਤੇ ਕਬਜ਼ਾ ਕਰ ਲੈਣ ਦਾ ਡਰ
ਨਿਊਜਰਸੀ ਦੇ ਟਾਮ ਮਾਲਿਨੋਵਸਕੀ ਜਿਨ੍ਹਾਂ ਨੇ ਓਬਾਮਾ ਪ੍ਰਸ਼ਾਸਨ ’ਚ ਮਨੁੱਖੀ ਅਧਿਕਾਰਾਂ ਲਈ ਸੂਬਾਈ ਵਿਭਾਗ ਦੇ ਚੋਟੀ ਦੇ ਅਧਿਕਾਰੀ ਵਜੋਂ ਕੰਮ ਕੀਤਾ , ਨੇ ਕਿਹਾ ਕਿ ਇਹ ਇਕ ਕਹਾਣੀ ਹੈ ਜੋ ਅਸੀ ਖੁਦ ਨੂੰ ਛੱਡਣ ਸਬੰਧੀ ਵਧੀਆ ਮਹਿਸੂਸ ਕਰਨ ਲਈ ਕਹਿੰਦੇ ਹਾਂ । ਟਾਮ , ਜੋ ਬਾਈਡੇਨ ਦੀ ਯੋਜਨਾ ਦਾ ਵਿਰੋਧ ਕਰਦੇ ਹਨ, ਨੇ ਕਿਹਾ ਕਿ ਸਾਡੇ ਕੋਲ ਕੁਝ ਵੀ ਨਹੀਂ ਜੋ ਉਨ੍ਹਾਂ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਦਾ ਕਾਰਣ ਬਣੇਗਾ ਜਿਨ੍ਹਾਂ ਨੂੰ ਮਿਟਾਉਣ ਲਈ ਉਹ ਲੜ ਰਹਿ ਹਨ।
ਇਸ ਅਸਲੀਅਤ ਨੂੰ ਵੇਖਦੇ ਹੋਏ ਬਾਈਡੇਨ 11 ਸਤੰਬਰ ਤੱਕ ਸਭ ਅਮਰੀਕੀ ਫੌਜੀਆਂ ਨੂੰ ਅਫਗਾਨਿਸਤਾਨ ਤੋਂ ਹਟਾ ਰਹੇ ਹਨ। ਡਿਪਲੋਮੈਟਿਕ ਅਤੇ ਵਿੱਤੀ ਦਬਾਅ ਉਨ੍ਹਾਂ ਕੁਝ ਸਾਧਨਾਂ ਦਰਰਮਿਆਨ ਹੋ ਜਿਨ੍ਹਾਂ ਦੀ ਵਰਤੋਂ ਅਮਰੀਕਾ ਵਲੋਂ ਤਾਲਿਬਾਨ ਨੂੰ ਮਜਬੂਰ ਕਰਨ ਲਈ ਕੀਤੀ ਜਾ ਸਕਦੀ ਹੈ। ਕੁਝ ਸਮੇ ਲਈ ਅਮਰੀਕਾ ਵੀ ਅਫਗਾਨਿਸਤਾਨ ਸਰਕਾਰ ਨੂੰ ਇਸ ਉਮੀਦ ਨਾਲ ਫੌਜੀ ਮਦਦ ਦੇਣੀ ਜਾਰੀ ਰੱਖੇਗਾ ਕਿ ਉਸ ਦੀਆਂ ਸੁਰੱਖਿਆ ਫੋਰਸਾਂ ਅੱਗੇ ਨਹੀਂ ਵੱਧਣਗੀਆਂ ਪਰ ਲੰਬੇ ਸਮੇ ’ਚ ਇਸ ਸੰਬੰਧੀ ਕੋਈ ਕੋਈ ਸ਼ੱਕ ਨਹੀਂ ਕਿ ਤਾਲਿਬਾਨ ਜਾਂ ਤਾਂ ਅਫਗਾਨ ਸਰਕਾਰ ਦਾ ਹਿੱਸਾ ਬਣ ਜਾਵੇਗਾ ਜਾਂ ਪੂਰੀ ਤਰ੍ਹਾਂ ਦੇਸ਼ ’ਤੇ ਕਬਜ਼ਾ ਕਰ ਲਵੇਗਾ। ਅਮਰੀਕਾ ਕਿਸ ਤਰ੍ਹਾਂ ਦੀ ਪ੍ਰਤਿਕਿਰਿਆ ਦੇਵੇਗਾ , ਇਹ ਸੱਪਸ਼ਟ ਨਹੀਂ ਹੈ।
ਸਮਾਜਿਕ ਅਤੇ ਮਨੁੱਖੀ ਅਧਿਕਾਰ ਹੋਣਗੇ ਵਧੇਰੇ ਚੁਣੌਤੀ ਭਰੇ
ਜੇਫਰੀ ਡਬਲਯੂ ਏਗਰਸ ਜਿਨ੍ਹਾਂ ਨੇ ਓਬਾਮਾ ਦੇ ਰਾਜਕਾਲ ਵੇਲੇ ਅਫਗਾਨਿਸਤਾਨ ਲਈ ਸੀਨੀਅਰ ਨਿਰਦੇਸ਼ਕ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਨਾਲ ਹੀ ਦੇਸ਼ ਦੇ ਚੋਟੀ ਦੇ ਕਮਾਂਡਰ ਜਨਰਲ ਸਟੇਨਲੀ ਏ. ਮੈਕਕ ਕ੍ਰਿਸਟਲ ਦੇ ਸਲਾਹਕਾਰ ਵੀ ਰਹੇ , ਨੇ ਕਿਹਾ ਕਿ ਅਫਗਾਨਿਸਤਾਨ ’ਚ ਤਾਲਿਬਾਨ ਦੇ ਭਵਿੱਖ ਦੇ ਪ੍ਰਭਾਵ ਲਈ ਪ੍ਰਵਾਨ ਕਰਨ ਨੂੰ ਪਰਿਭਾਸ਼ਿਤ ਕਰਨਾ ਔਖਾ ਹੋਵੇਗਾ । ਉਨ੍ਹਾਂ ਕਿਹਾ ਕਿ ਇਹ ਅਲਕਾਇਦਾ ਅਤੇ ਇਸਲਾਮਿਕ ਸਟੇਟ ਵਰਗੇ ਅੱਤਵਾਦੀ ਗਰੁੱਪਾਂ ਨਾਲ ਤਾਲਿਬਾਨ ਦੇ ਸਬੰਧਾਂ ਦੇ ਆਸ-ਪਾਸ ਦੀਆਂ ਉਮੀਦਾਂ ਨੂੰ ਪਰਿਭਾਸ਼ਿਤ ਕਰਨ ਅਤੇ ਲਾਗੂ ਕਰਨ ਲਈ ਤੁਲਨਾ ’ਚ ਸੋਖਾ ਹੋਵੇਗਾ ਪਰ ਸਮਾਜਿਕ ਅਤੇ ਮਨੁੱਖੀ ਅਧਿਕਾਰ ਚੁਣੌਤੀ ਭਰੇ ਹੋਣਗੇ।
ਅਮਰੀਕਾ ਨੇ ਫੌਜ ਦੀ ਮੌਜੂਦਗੀ ਦੀ ਭੂਮਿਕਾ ਨੂੰ ਘੱਟ ਕਰ ਕੇ ਵੇਖਿਆ
ਅਫਗਾਨਿਸਤਾਨ ਦੇ ਇਕ ਮਾਹਿਰ ਬਾਰਨੇਟ ਰੂਬਿਨ ਜਿਨ੍ਹਾਂ ਨੇ 2009 ਤੋਂ 2013 ਤੱਕ ਓਬਾਮਾ ਦੇ ਵਿਸ਼ੇਸ਼ ਪ੍ਰਤੀਨਿਧੀ ਵਜੋਂ ਦੇਸ਼ ਲਈ ਸੀਨੀਅਰ ਸਲਾਹਕਾਰ ਵਜੋਂ ਕੰਮ ਕੀਤਾ , ਉਨ੍ਹਾਂ ਲੋਕਾਂ ’ਚੋਂ ਇਕ ਹਨ ਜੋ ਸੋਚਦੇ ਹਨ ਕਿ ਤਾਲਿਬਾਨ ਨੂੰ ਗੈਰ ਫੌਜੀ ਸੋਮਿਆਂ ਰਾਹੀਂ ਗੁੱਸਾ ਆ ਸਕਦਾ ਹੈ। ਬਾਈਡੇਨ ਦੇ ਐਲਾਨ ਤੋਂ ਪਹਿਲਾਂ ਯੂਨਾਈਟਿਡ ਸਟੇਟਸ ਇੰਸਟੀਚਿਊਟ ਆਫ ਪੀਸ ਵਲੋਂ ਪਿਛਲੇ ਮਹੀਨੇ ਪ੍ਰਕਾਸ਼ਿਤ ਇਕ ਪੇਪਰ ’ਚ ਉਨ੍ਹਾਂ ਕਿਹਾ ਕਿ ਅਮਰੀਕਾ ਨੇ ਫੌਜੀ ਦਬਾਅ ਜਾਂ ਮੌਜੂਦਗੀ ਦੀ ਭੂਮਿਕਾ ਨੂੰ ਘੱਟ ਕਰ ਕੇ ਵੇਖਿਆ ਹੈ । ਉਨ੍ਹਾਂ ਕਿਹ ਕਿ ਫਰਵਰੀ 2020 ’ਚ ਤਾਲਿਬਾਨ ਆਗੂਆਂ ਨੇ ਟਰੰਪ ਪ੍ਰਸ਼ਾਸਨ ਨਾਲ ਸਮਝੌਤੇ ’ਤੇ ਹਸਤਾਖਰ ਕੀਤੇ ਅਤੇ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਵਾਸ਼ਿੰਗਟਨ ਨੂੰ ਪ੍ਰਤੀਬੱਧ ਕੀਤਾ । ਇਸ ’ਚ ਕੁਝ ਅਜਿਹੀਆਂ ਗੱਲਾਂ ਵੀ ਹਨ ਜੋ ਇਸ ਦੇ ਨਿੱਜੀ ਆਗੂਆਂ ’ਤੇ ਨਿਸ਼ਾਨਾ ਹਨ। ਇਸ ’ਚ ਇਕ ਗਾਰੰਟੀ ਵੀ ਦਿੱਤੀ ਗਈ ਹੈ ਕਿ ਅਮਰੀਕਾ ਅਫਗਾਨਿਸਤਾਨ ਦੀ ਇਸਲਾਮਿਕ ਸਰਕਾਰ ਨਾਲ ਮੁੜ ਉਸਾਰੀ ਲਈ ਆਰਥਿਕ ਸਹਿਯੋਗ ਕਰੇਗਾ।
ਸਾਨੂੰ ਲੱਗਦਾ ਹੈ ਕਿ ਤਾਲਿਬਾਨ ’ਤੇ ਸਾਡਾ ਕੋਈ ਪ੍ਰਭਾਵ ਨਹੀਂ
ਅਫਗਾਨਿਸਤਾਨ ਸਟੱਡੀ ਗਰੁੱਪ ਵੱਲੋਂ ਜਾਰੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਂਝੇ ਅਧਿਐਨ ਦੇ ਸਾਬਕਾ ਮੁਖੀ ਜੋਸੇਫ. ਐੱਫ. ਡਨਫਰੋਡ ਜੂਨੀਅਰ ਨੇ ਫਰਵਰੀ ’ਚ ਕਾਂਗਰਸ ਦੇ ਸਾਹਮਣੇ ਗਵਾਹੀ ਦੌਰਾਨ ਇਸ ਵਿਚਾਰ ਨੂੰ ਪ੍ਰਗਟ ਕੀਤਾ ਜਦੋਂ ਉਨ੍ਹਾਂ ਇਕ ਪੈਨਲ ਦੀ ਅਗਵਾਈ ’ਚ ਮਦਦ ਕੀਤੀ । ਉਨ੍ਹਾਂ ਕਿਹਾ ਕਿ ਕਦੇ ਸਾਨੂੰ ਲੱਗਦਾ ਹੈ ਕਿ ਤਾਲਿਬਾਨ ’ਤੇ ਸਾਡਾ ਕੋਈ ਪ੍ਰਭਾਵ ਨਹੀਂ । ਉਨ੍ਹਾਂ ਕਿਹਾ ਕਿ ਗਰੁੱਪ ਦੀ ਪਾਬੰਦੀ ’ਚ ਰਾਹਤ ਕੌਮਾਂਤਰੀ ਜਾਇਜ਼ਤਾ ਅਤੇ ਵਿਦੇਸ਼ੀ ਹਮਾਇਤਾ ਦੀ ਇੱਛਾ ਹਿੰਸਾ ਨੂੰ ਘੱਟ ਕਰ ਸਕੀਦ ਹੈ।
ਤਾਲਿਬਾਨ ’ ਚ ਲੀਡਰਸ਼ਿਪ ਦੀ ਪੱਧਰ ’ਤੇ ਅਸਲ ਸਮਝ
ਬ੍ਰੈਡਿੰਗਸ ਇੰਸਟੀਟਿਊਸ਼ਨ ’ਚ ਨਾਨ ਸਟੇਚ ਆਰਮਡ ਐਕਟਰਸ ਦੇ ਨਿਰਦੇਸ਼ਕ ਵਾਂਡਾ ਫੇਲਬ ਬ੍ਰਾਊਨ ਨੇ ਸਹਿਮਤੀ ਪ੍ਰਗਟਾਈ ਕਿ ਚੋਟੀ ਦੇ ਤਾਲਿਬਾਨੀ ਆਗੂਆਂ ਨੇ ਕੌਮਾਂਤਰੀ ਭਾਈਚਾਰੇ ਨਾਲ ਸਬੰਧਾਂ ਦਾ ਸਤਿਕਾਰ ਕੀਤਾ ਹੈ। ਤਾਲਿਬਾਨ ਦੇ ਅਧਿਕਾਰੀਆਂ ਅਤੇ ਕਮਾਂਡਰਾਂ ਨਲ ਉੱਚ ਪੱਧਰੀ ਗੱਲਾਬਤ ਕਰਨ ਵਾਲੇ ਬ੍ਰਾਊਨ ਨੇ ਕਿਹਾ ਕਿ ਉਨ੍ਹਾਂ ’ਚ ਲੀਡਰਸ਼ਿਪ ਦੀ ਪੱਧਰ ’ਤੇ ਇਕ ਸੱਚ ਮੁੱਚ ਵਾਲੀ ਸਮਝ ਹੈ । ਉਹ 1990 ਦੇ ਦਹਾਕੇ ਵਾਂਗ ਦੇਸ਼ ਨੂੰ ਪਹਿਲਾਂ ਵਾਂਗ ਦੀਵਾਲਿਆ ਨਹੀਂ ਕਰਨਾ ਚਾਹੁੰਦੇ। ਉਸ ਸਮੇਂ ਦੀਵਾਲਿਆ ਹੋਣਾ ਅਣਜਾਨਪੁਣੇ ’ਚ ਨਹੀਂ ਸੀ। ਇਹ ਇਕ ਮਤੰਵ ਭਰੀ ਨੀਤੀ ਸੀ ਜਿਸਨੇ ਪਿਛਲੇ ਦਹਾਕਿਆਂ ਦੇ ਅਦਾਰਿਆਂ ਨੂੰ ਨਸ਼ਟ ਕਰ ਕੇ ਅਫਗਾਨਿਸਤਾਨ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਗੱਲ ਸੱਪਸ਼ਟ ਨਹੀਂ ਹੈ ਕਿ ਤਾਲਿਬਾਨ ਔਰਤਾਂ ਦੇ ਅਧਿਕਾਰਾਂ ਅਤੇ ਸਿਆਸੀ ਬਹੁਲਤਾ ਨੂੰ ਪ੍ਰਤੀਬੱਧਿਤ ਕਰਨ ਵਾਲੇ ਆਪਣੇ ਸਿਧਾਂਤਾਂ ਦਰਮਿਆਨ ਉਲਟ ਗੱਲਾਂ ਨੂੰ ਕਿਵੇਂ ਹੱਲ ਕਰੇਗਾ।