ਪੰਜਾਬ ਡੇਅ ਮੇਲਾ 26 ਨੂੰ ਰੈਕਸਡੇਲ ''ਚ ਧੂਮਧਾਮ ਨਾਲ ਜਾਵੇਗਾ ਕਰਵਾਇਆ
Saturday, Aug 19, 2023 - 11:41 PM (IST)

ਓਂਟਾਰੀਓ (ਰਾਜ ਗੋਗਨਾ) : ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਅਤੇ ਪਰਿਵਾਰਕ ਵਿਸ਼ਾਲ ਮੇਲਾ ਪੰਜਾਬ ਡੇਅ ਇਸ ਵਾਰ 26 ਅਗਸਤ ਨੂੰ ਵੁਡਬਾਇਨ ਮਾਲ ਪਾਰਕਿੰਗ ਲੌਟ (ਰੈਕਸਡੇਲ ਤੇ 27 ਦੀ ਨੁੱਕਰ) ਵਿਖੇ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਸ਼ੁਰੂਆਤ 'ਚ ਛੋਟੇ ਬੱਚੇ, ਬੱਚੀਆਂ ਦਾ ਕੰਪੀਟੀਸ਼ਨ ਵੀ ਹੋਵੇਗਾ ਤੇ ਇਨਾਮ ਵੀ ਕੱਢੇ ਜਾਣਗੇ। 11 ਤੋ 1 ਵਜੇ ਤੱਕ ਦਾ ਸਮਾਂ ਭੈਣਾਂ ਲਈ ਤੀਆਂ ਵਾਸਤੇ ਰਾਖਵਾਂ ਰੱਖਿਆ ਗਿਆ ਹੈ। 1 ਵਜੇ ਪੰਜਾਬੀ ਸੱਭਿਆਚਾਰ ਦਾ ਖੁੱਲ੍ਹਾ ਅਖਾੜਾ ਸ਼ੁਰੂ ਹੋਵੇਗਾ, ਜੋ ਰਾਤ ਦੇ 8 ਵਜੇ ਤੱਕ ਚੱਲੇਗਾ।
ਇਹ ਵੀ ਪੜ੍ਹੋ : 10 ਸਾਲ ਦੇ ਮਾਸੂਮ ਨੇ ਕਾਰ 'ਚ ਕਰ 'ਤਾ ਪਿਸ਼ਾਬ, ਫਿਰ ਜੋ ਹੋਇਆ, ਉਹ ਕਰ ਦੇਵੇਗਾ ਹੈਰਾਨ
ਇਸ ਤੋਂ ਇਲਾਵਾ ਸੀਪ ਦੀ ਬਾਜ਼ੀ, ਟਰੱਕ ਤੇ ਜੀਪ ਸ਼ੋਅ, ਕਬੂਤਰਾਂ ਦੀ ਬਾਜ਼ੀ ਤੇ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ। ਇਸ ਵਾਰ ਕੋਰਾਲਾ ਮਾਨ, ਨਿੰਜਾ, ਕਮਲ ਗਰੇਵਾਲ, ਗੁਰਬਖਸ਼ ਸ਼ੌਂਕੀ, ਪ੍ਰੀਤ ਬਰਾੜ, ਕਮਲ ਬਰਾੜ, ਜੱਸੀ ਧਨੌਲਾ, ਸਰਬਜੀਤ ਮੱਟੂ, ਐਲੀ ਮਾਂਗਟ, ਹਰਭਜਨ ਹੈਰੀ, ਪ੍ਰਵੀਨ ਖਾਨ ਆਦਿ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਮੇਲਾ ਦੀ ਪਾਰਕਿੰਗ ਫ੍ਰੀ ਹੋਵੇਗੀ। ਇਹ ਜਾਣਕਾਰੀ ਮੁੱਖ ਪ੍ਰਬੰਧਕ ਜਸਵਿੰਦਰ ਖੋਸਾ ਤੇ ਪੁਸ਼ਪਿੰਦਰ ਸਿੰਘ ਸੰਧੂ ਨੇ ਸਾਂਝੀ ਕੀਤੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8