ਅਮਰੀਕਾ ''ਚ ਇਕ ਨੌਜਵਾਨ ਨੂੰ ਪੁਲਸ ਨੇ ਮਾਰੀਆਂ 16 ਵਾਰ ਗੋਲੀਆਂ (ਵੀਡੀਓ)

11/26/2015 10:05:03 AM

ਸ਼ਿਕਾਗੋ- ਅਮਰੀਕੀ ਪੁਲਸ ਦਾ ਨਸਲਭੇਦੀ ਦਾ ਖੌਫਨਾਕ ਅਤੇ ਘਿਨੌਣਾ ਚਿਹਰਾ ਸਾਹਮਣੇ ਆਇਆ ਹੈ। ਇਥੇ ਪੁਲਸ ਨੇ ਇਕ ਕਾਲੇ ਨਾਬਾਲਗ ਲੜਕੇ ਨੂੰ ਇਕ ਨਹੀਂ ਸਗੋਂ 16 ਵਾਰ ਗੋਲੀਆਂ ਮਾਰੀਆਂ। ਪੁਲਸ ਵਲੋਂ ਨੌਜਵਾਨ ਨੂੰ ਗੋਲੀ ਮਾਰਨ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਤੋਂ ਬਾਅਦ ਇਥੇ ਨਸਲੀ ਤਣਾਅ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਿਕਾਗੋ ''ਚ ਇਕ ਯੋਜਨਾਬੱਧ ਵਿਰੋਧ ਲਈ ਪ੍ਰਦਰਸ਼ਨਕਾਰੀਆਂ ਦੀ ਭੀੜ ਇਕੱਠੀ ਹੋਈ ਸੀ। ਇਸ ਦੌਰਾਨ ਕਾਨੂੰਨ ਇਨਫੋਰਸਮੈਂਟ ਨਾਲ ਧੱਕਾ-ਮੁੱਕੀ ਦੀਆਂ ਕੁਝ ਘਟਨਾਵਾਂ ਹੋਈਆਂ। 
ਡੈਸ਼ਕੈਮ ਵੀਡੀਓ ''ਚ ਦਿਖਾਇਆ ਗਿਆ ਹੈ ਇਕ ਅਧਿਕਾਰੀ ਜੈਸਨ ਵਾਨ ਡਾਈਕ ਨੇ 17 ਸਾਲਾ ਲਾਕਵਾਨ ਮੈਕਡਾਨਲਡ ''ਤੇ 16 ਵਾਰ ਗੋਲੀਆਂ ਚਲਾਈਆਂ। ਨੌਜਵਾਨ ਮੈਕਡਾਨਲਡ ਗਲੀ ਦੇ ਵਿਚੋ-ਵਿਚ ਹੁੰਦਾ ਹੋਇਆ ਇਕ ਪੁਲਸ ਵਾਹਨ ਵੱਲ ਦੌੜ ਦੌੜਿਆ ਅਤੇ ਉਹ ਆਪਣੀ ਪੈਂਟ ਖਿੱਚਦਾ ਹੈ। ਇਸ ਤੋਂ ਬਾਅਦ ਮੈਕਡਾਲਨਡ ਨੇ ਪੁਲਸ ਮੁਲਾਜ਼ਮ ਵਾਨ ਡਾਈਕ ਅਤੇ ਉਸ ਦੇ ਸਾਥੀਆਂ ਤੋਂ ਦੂਰ ਜਾਣਾ ਸ਼ੁਰੂ ਕਰ ਦਿੱਤਾ, ਜਦੋਂ ਮੈਕਡਾਨਲਡ ਘੁੰਮਿਆ ਤੇ ਉਹ ਫੁਟਪਾਥ ''ਤੇ ਡਿੱਗ ਪਿਆ। 
ਮੈਕਡਾਨਲਡ ਨੇ ਉੱਠਣ ਦੀ ਕੋਸ਼ਿਸ਼ ਕੀਤੀ ਅਤੇ ਆਪਣਾ ਇਕ ਹੱਥ ਹਿਲਾਇਆ ਪਰ ਛਾਤੀ ''ਚ ਇਕ ਹੋਰ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮੈਕਡਾਨਲਡ ਨੇੜੇ ਆਉਣ ਵਾਲੇ ਕਿਸੇ ਵੀ ਪੁਲਸ ਮੁਲਾਜ਼ਮ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੁਕ ਕਾਊਂਟੀ ਸਟੇਟ ਦੀ ਅਟਾਰਨੀ ਅਨੀਤਾ ਅਲਵਾਰੇਜ ਨੇ ਵਾਨ ਡਾਈਕ ਖਿਲਾਫ ਕਤਲ ਦਾ ਦੋਸ਼ ਲਗਾਇਆ।


Related News