ਅਮਰੀਕਾ ''ਚ ਦੋ ਜਹਾਜ਼ਾਂ ਦੀ ਟੱਕਰ ''ਚ ਇਕ ਵਿਅਕਤੀ ਦੀ ਮੌਤ
03/08/2023 6:14:34 PM

ਅਮਰੀਕਾ (ਬਿਊਰੋ) : ਅਮਰੀਕਾ ਦੇ ਮੱਧ ਫਲੋਰੀਡਾ ਸਥਿਤ ਇਕ ਝੀਲ 'ਤੇ ਮੰਗਲਵਾਰ ਨੂੰ ਦੋ ਜਹਾਜ਼ਾਂ ਦੀ ਟੱਕਰ ਹੋਣ ਕਾਰਨ ਘੱਟੋਂ-ਘੱਟ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਪੋਲਕ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਮੁਖੀ ਸਟੀਵ ਲੈਸਟਰ ਨੇ ਕਿਹਾ ਕਿ ਵਿੰਟਰ ਹੈਵਨ ਵਿੱਚ ਲੋਕ ਹਾਰਟ੍ਰਿਜ ਵਿਖੇ ਹਾਦਸੇ 'ਚ ਲਾਪਤਾ ਲੋਕਾਂ ਦਾ ਭਾਲ ਲਈ ਇਕ ਖੋਜ਼ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਹੋ ਗਈ ਹੈ।
ਇਹ ਵੀ ਪੜ੍ਹੋ- ਭਵਾਨੀਗੜ੍ਹ 'ਚ ਵਿਅਕਤੀ ਨੇ ਚੁੱਕਿਆ ਖ਼ੌਫਨਾਕ ਕਦਮ, ਵੀਡੀਓ ਬਣਾ ਕੀਤੀ ਖ਼ੁਦਕੁਸ਼ੀ
ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਓਰਲੈਂਡੋ ਤੋਂ 65 ਕਿਲੋਮੀਟਰ ਦੱਖਣ-ਪੱਛਮ ਵਿੱਚ ਵਿੰਟਰ ਹੈਵਨ ਵਿੱਚ ਵਾਪਰੀ। ਯੂ. ਐੱਸ. ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕ੍ਰੈਸ਼ ਹੋਏ ਜਹਾਜ਼ਾਂ ਵਿੱਚੋਂ ਇਕ ਦੀ ਪਛਾਣ ਪਾਈਪਰ ਜੇ3 ਫਲੋਪਲੇਨ ਵਜੋਂ ਕੀਤੀ ਹੈ ਜਦਕਿ ਦੂਜਾ ਜਹਾਜ਼ ਦੀ ਪਛਾਣ ਨਹੀਂ ਹੋ ਸਕੀ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਨਹੀਂ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ।
ਇਹ ਵੀ ਪੜ੍ਹੋ- ਨਾਭਾ ਜੇਲ੍ਹ 'ਚ ਬੰਦ ਗੈਂਗਸਟਰ ਅਮਨਾ ਦਾ ਇਕ ਹੋਰ ਕਾਰਨਾਮਾ ਆਇਆ ਸਾਹਮਣੇ, ਕੀਤਾ ਵੱਡਾ ਕਾਂਡ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।