ਅਮਰੀਕਾ ਦਾ ਸਭ ਤੋਂ ਵੱਡਾ ਰਣਨੀਤਕ ਸਾਂਝੀਦਾਰ ਹੈ ਭਾਰਤ: ਅਮਰੀਕੀ ਗਵਰਨਰ

02/25/2017 2:38:23 PM

ਵਾਸਿੰਗਟਨ— ਇਕ ਸੀਨੀਅਰ ਅਮਰੀਕੀ ਗਵਰਨਰ ਨੇ ਕਿਹਾ ਕਿ ਭਾਰਤ ਅਮਰੀਕਾ ਦਾ ''ਸਭ ਤੋਂ ਵੱਡਾ'' ਰਣਨੀਤਕ ਸਾਂਝੀਦਾਰ ਹੈ, ਜੋ ਅਮਰੀਕਾ ''ਚ ਤਕਨੀਕੀ ਅਤੇ ਡਾਕਟਰੀ ਪੇਸ਼ਿਆਂ ਦੇ ਵਿਕਾਸ ਲਈ ਲੰਬੇ ਸਮੇਂ ਤੋਂ  ਮਦਦਗਾਰ ਰਿਹਾ ਹੈ। ਵਰਜੀਨੀਆ ਦੇ ਗਵਰਨਰ ਅਤੇ ਸ਼ਕਤੀਸ਼ਾਲੀ ਰਾਸ਼ਟਰੀ ਗਵਰਨਰਜ਼: ਐੱਨ.ਜੀ.ਏ: ਦੇ ਮੁਖੀ ਟੈਰੀ ਮੈਕੌਲਿਫ ਨੇ ਇਕ ਨਿਊਜ਼ ਏਜੰਸੀ ਨੂੰ ਕਿਹਾ, '''' ਅਸੀਂ ਭਾਰਤ-ਅਮਰੀਕਾ ਵਿਚਕਾਰ ਸੰਬੰਧਾਂ ''ਚ ਭਾਰਤ ਦੀ ਰਣਨੀਤਕ ਮਹੱਤਤਾ ਨੂੰ ਸਪਸ਼ਟ ਰੂਪ ਨਾਲ ਸਮਝਦੇ ਹਾਂ। ਅਸੀਂ 21ਵੀਂ ਸਦੀ ਦੀ ਅਰਥ ਵਿਵਸਥਾ ਨਾਲ ਤਰੱਕੀ ਕਰ ਰਹੇ ਹਾਂ, ਇਸ ਦੌਰਾਨ ਭਾਰਤ ਸਾਡੇ ਤਕਨੀਕੀ ਅਤੇ ਡਾਕਟਰੀ ਪੇਸ਼ਿਆ ਦੇ ਵਿਕਾਸ ''ਚ ਮਦਦ ਲਈ ਕਾਫੀ ਮਹੱਤਵਪੂਰਨ ਸਿੱਧ ਹੋਇਆ ਹੈ। ਅਮਰੀਕਾ ''ਚ ਭਾਰਤ ਦੇ ਰਾਜਦੂਤ ਨਵਤੇਜ਼ ਸਰਨਾ ਵੱਲੋਂ ਐੱਨ.ਜੀ.ਏ ਮੈਂਬਰਾਂ ਦੇ ਸਨਮਾਨ ''ਚ ਕਰਵਾਏ ਗਏ ਇਕ ਸਵਾਗਤ ਸਮਾਰੋਹ ਦੌਰਾਨ ਮੈਕੌਲਿਫ ਨੇ ਕਿਹਾ, '''' ਅਸੀਂ ਭਾਰਤ ਨੂੰ ਅਜਿਹੇ ਦੇਸ਼ ਦੇ ਤੌਰ ''ਤੇ ਪਛਾਣਦੇ ਹਾਂ, ਜੋ ਅਮਰੀਕਾ ਦਾ ਨੇੜਲਾ ਕੂਟਨੀਤਕ ਸਹਿਯੋਗੀ ਹੈ। ਇਸ ਲਈ ਅਸੀਂ ਸਾਰੇ ਗਵਨਰਜ਼ ਅੱਜ ਇੱਥੇ ਪਹੁੰਚੇ ਹਾਂ।'''' ਰਿਕਾਰਡ 25 ਸੂਬਿਆਂ ਦੇ ਗਵਰਨਰ ਆਪਣੀਆਂ ਪਤਨੀਆਂ ਨਾਲ ਇਸ ਸਵਾਗਤ ਸਮਾਰੋਹ ''ਚ ਸ਼ਾਮਲ ਹੋਏ, ਜੋ ਪਿਛਲੇ ਕਈ ਸਾਲਾਂ ''ਚ ਇਨ੍ਹਾਂ ਸੂਬਿਆਂ ਨਾਲ ਬਣਾਏ ਗਏ ਭਾਰਤ ਦੇ ਮਜ਼ਬੂਤ ਸੰਬੰਧਾਂ ਦਰਸਾਉਂਦਾ ਹੈ। ਇਸ ਸਾਲ ''ਚ ਕਿਸੇ ਰਾਜਦੂਤ ਦੇ ਘਰ ਆਯੋਜਿਤ ਕੀਤੇ ਅਜਿਹੇ ਸਮਾਰੋਹ ''ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਜਿਆਦਾ ਸੀ।

ਸਰਨਾ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਕਾਫੀ ਉਸਾਰੂ ਗੱਲਬਾਤ ਹੋਈ ਹੈ। ਸਰਨਾ ਨੇ ਕਿਹਾ, '''' ਇਕ ਦਹਾਕੇ ਤੋਂ ਜਿਆਦਾ ਸਮੇਂ ਤੱਕ ਇਕ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਧਾਨ ਮੰਤਰੀ ''ਸਹਿਕਾਰੀ ਸੰਘਵਾਦ'' ਦੇ ਹਮਾਇਤੀ ਹਨ। ਭਾਰਤੀ ਦੂਤਾਵਾਸ ਅਤੇ ਐੱਨ.ਜੀ.ਏ ਦੇ ਵਿਚਕਾਰ ਇਹ ਸਹਿਕਾਰੀ ਮੰਚ ਦੋਵੇਂ ਦੇਸ਼ਾਂ ਦੇ ਸੂਬਾ ਪੱਧਰੀ ਪ੍ਰਸ਼ਾਸਨਾਂ ''ਚ ਲਾਭਕਾਰੀ ਅਤੇ ਸਰਗਰਮ ਸਹਿਯੋਗ ਦਾ ਵਾਤਾਵਰਣ ਉਪਲੱਬਧ ਕਰਾਉਂਦਾ ਹੈ।


Related News