ਕਣਕ ਦੇ ਬੀਜ ਤੇ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਰੀਲੀਜ਼ ਕੀਤੀ ਜਾ ਰਹੀ ‘ਸਬਸਿਡੀ ਰਾਸ਼ੀ’

Monday, Jan 04, 2021 - 04:17 PM (IST)

ਕਣਕ ਦੇ ਬੀਜ ਤੇ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਰੀਲੀਜ਼ ਕੀਤੀ ਜਾ ਰਹੀ ‘ਸਬਸਿਡੀ ਰਾਸ਼ੀ’

 ਡਾ. ਸੁਰਿੰਦਰ ਸਿੰਘ

ਜ਼ਿਲ੍ਹਾ ਕਿਸਾਨ ਭਲਾਈ, ਪੈਸਟ ਸਰਵੇਲੈਂਸ ਅਤੇ ਆਤਮਾ ਮੈਨੇਜਮੈਂਟ ਕਮੇਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਡਾ. ਸਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਜਲੰਧਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾ. ਮਨਿੰਦਰ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਸੁਖਦੀਪ ਸਿੰਘ ਹੁੰਦਲ, ਡਵੀਜਨਲ ਭੂੰਮੀ ਅਤੇ ਪਾਣੀ ਰੱਖਿਆ ਅਫ਼ਸਰ, ਇੰਜ. ਲੁਪਿੰਦਰ ਕੁਮਾਰ, ਸਹਾਇਕ ਗੰਨਾ ਵਿਕਾਸ ਅਫ਼ਸਰ ਡਾ.ਬਲਬੀਰ ਚੰਦ, ਖੇਤਰੀ ਜੰਗਲਾਤ ਅਫਸਰ ਸ. ਹਰਗੁਰਨੇਕ ਸਿੰਘ ਰੰਧਾਵਾ, ਮੱਛੀ ਪਾਲਣ ਵਿਭਾਗ ਸ਼੍ਰੀ ਸੰਦੀਪ ਵਸ਼ਿਸ਼ਟ, ਡੀ.ਪੀ.ਡੀ. ਆਤਮਾ ਸ਼੍ਰੀ ਵਿਪੁਲ ਛਾਬੜਾ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਰਜੀਤ ਸਿੰਘ ਤੇ ਡਾ. ਮੀਨਾਕਸ਼ੀ ਕੋਸ਼ਲ ਤੋਂ੍ਇਲਾਵਾ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਸ. ਸੁਖਵੰਤ ਸਿੰਘ ਪਿੰਡ ਸਰਨਾਣਾਂ, ਅਤੇ ਸ. ਗੁਰਦੇਵ ਸਿੰਘ ਪਿੰਡ ਨਵਾਂ ਕਿਲ੍ਹੇ ਬਲਾਕ ਸ਼ਾਹਕੋਟ ਨੇ ਸ਼ਿਰਕਤ ਕੀਤੀ।

ਮੀਟਿੰਗ ਵਿੱਚ ਜ਼ਿਲ੍ਹੇ ਅੰਦਰ ਵੱਖ-ਵੱਖ ਫ਼ਸਲਾਂ ’ਤੇ ਹਾਨੀਕਾਰਕ ਕੀੜੇ ਮਕੌੜੇ, ਬੀਮਾਰੀਆਂ ਦੇ ਹਮਲੇ ਦੀ ਤਾਜ਼ਾ ਸਥਿਤੀ ਤੋਂ ਇਲਾਵਾ ਕਿਸਾਨ ਭਲਾਈ ਨਾਲ ਸਬੰਧਿਤ ਸਕੀਮਾਂ ਅਤੇ ਆਤਮਾ ਸਕੀਮ ਅਧੀਨ ਕਰਨਯੋਗ ਕੰਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਡਾ. ਮਨਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅੰਦਰ ਹਾੜੀ ਅਧੀਨ ਬੀਜੀਆਂ ਫ਼ਸਲਾਂ ਦੀ ਸਥਿਤੀ ਨਾਰਮਲ ਹੈ ਅਤੇ ਕਿਸੇ ਵੀ ਕੀੜੇ ਜਾਂ ਬੀਮਾਰੀ ਦਾ ਹਮਲਾ ਕਣਕ ਜਾਂ ਆਲੂ ਦੀ ਫ਼ਸਲ ’ਤੇ ਨਹੀ ਦੇਖਿਆ ਗਿਆ।ਉਨ੍ਹਾਂ ਸੁਝਾਅ ਦਿੱਤਾ ਕਿ ਇਸ ਵਕਤ ਜਿੱਥੇ ਕਣਕ ਤੇ ਪੀਲੀ ਕੂੰਗੀ ਬਾਰੇ ਸੁਚੇਤ ਹੋਣ, ਉੱਥੇ ਕਣਕ ਵਿੱਚ ਸਿਫਾਰਿਸ਼ ਸ਼ੁਦਾ ਨਦੀਨਨਾਸ਼ਕ ਦਵਾਈਆਂ ਦਾ ਇਸਤੇਮਾਲ ਮੋਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕਰਨਾ ਚਾਹੀਦਾ ਹੈ। ਇਸ ਮੌਕੇ ਬਾਗਬਾਨੀ, ਭੂੰਮੀ ਰੱਖਿਆ, ਮੱਛੀ ਪਾਲਣ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਵਿਭਾਗੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਚਾਲੂ ਸਾਲ ਦੌਰਾਨ ਆਤਮਾ ਸਕੀਮ ਤਹਿਤ ਫੰਡਜ਼ ਦੀ ਮੰਗ ਵੀ ਕੀਤੀ। 

ਡਾ.ਬਲਬੀਰ ਚੰਦ ਨੇ ਕਿਹਾ ਕਿ ਮੁੱਢਾ ਕਮਾਦ ਰੱਖਣ ਲਈ ਫਰਵਰੀ ਦੇ ਸ਼ੁਰੂ ਵਿੱਚ ਕਮਾਦ ਦੀ ਕਟਾਈ ਕਰਨੀ ਜ਼ਿਆਦਾ ਚੰਗੀ ਹੈ। ਮੀਟਿੰਗ ਵਿੱਚ ਸ਼ਾਮਲ ਕਿਸਾਨ ਸੁਖਵੰਤ ਸਿੰਘ ਨੇ ਕਮਾਦ ਦੀ ਫ਼ਸਲ ਦੀ ਪੁਰਾਣੀ ਅਦਾਇਗੀ ਬਾਰੇ ਕਿਹਾ ਕਿ ਕਈ ਖੰਡ ਮਿੱਲਾਂ ਵਲੋਂ ਕਿਸਾਨਾਂ ਦੀ ਪੇਮੈਂਟ ਨਹੀਂ ਕੀਤੀ ਗਈ। ਕਿਸਾਨ ਗੁਰਦੇਵ ਸਿੰਘ ਨੇ ਬਹਾਰ ਰੁੱਤ ਦੀ ਮੱਕੀ ਦੀ ਜ਼ਿਲ੍ਹੇ ਅੰਦਰ ਹੁੰਦੀ ਕਾਸ਼ਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਫ਼ਸਲ ਦੀ
ਵਾਢੀ ਅਤੇ ਦਾਣਿਆ ਨੂੰ ਸੁੱਕਾਉਣ ਲਈ ਲੌੜੀਦੀਆਂ ਮਸ਼ੀਨਾਂ ਸਬਸਿਡੀ ’ਤੇ ਮੁਹੱਈਆ ਕਰਵਾਉਣ ਲਈ ਸਰਕਾਰ ਨੂੰ ਕੇਸ ਭੇਜਣ ਲਈ ਕਿਹਾ।

ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਜਲੰਧਰ ਨੇ ਸਭ ਦਾ ਧੰਨਵਾਦ ਕਰਦਿਆ ਦੱਸਿਆ ਕਿ ਵਿਭਾਗ ਕੋਲ ਸਾਲ 2019-20 ਵਿੱਚ ਕਿਸਾਨਾਂ ਨੂੰ ਉਪਲੱਬਧ ਕਰਵਾਏ ਗਏ ਕਣਕ ਦੇ ਬੀਜ ਦੀ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਸਬਸਿਡੀ ਪ੍ਰਾਪਤ ਹੋ ਗਈ ਹੈ ਜੋ ਜਲਦ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆ ਵਿੱਚ ਭੇਜ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਲੋਂ ਆਤਮਾ ਸਕੀਮ ਅਧੀਂਨ ਵੀ ਫੰਡਜ ਪ੍ਰਾਪਤ ਹੋਏ ਹਨ ਅਤੇ ਵੱਖਰੇ-ਵੱਖਰੇ ਵਿਭਾਗ ਆਪਣੀਆ ਪ੍ਰਸਾਰ ਸੇਵਾਵਾਂ ਨੂੰ ਮਜਬੂਤ ਕਰਨ ਲਈ ਇਨ੍ਹਾਂ ਫੰਡਜ ਦੀ ਮੰਗ ਕਰ ਸਕਦੇ ਹਨ। ਉਨ੍ਹਾਂ ਇਸ ਮੌਕੇ ਪੀਲੀ ਕੂੰਗੀ ਦੇ ਕਣਕ ’ਤੇ ਹਮਲੇ ਪ੍ਰਤੀ ਵਿਭਾਗੀ ਮਾਹਿਰਾਂ ਅਤੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ।

ਡਾ.ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫ਼ਸਰ ਕਮ ਸੰਪਰਕ ਅਫ਼ਸਰ,
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,
ਜਲੰਧਰ।


author

rajwinder kaur

Content Editor

Related News