ਸਿਰਸੇ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ ਦੇ ਸਕਦਾ ਹੈ ਪੰਜਾਬ ਵਿੱਚ ਦਸਤਕ

Sunday, Jul 12, 2020 - 10:39 AM (IST)

ਸਿਰਸੇ ਜ਼ਿਲ੍ਹੇ ਵਿੱਚ ਆਇਆ ਟਿੱਡੀ ਦਲ ਦੇ ਸਕਦਾ ਹੈ ਪੰਜਾਬ ਵਿੱਚ ਦਸਤਕ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਸਾਲ ਟਿੱਡੀ ਦਲ ਦਾ ਸਭ ਤੋਂ ਭਾਰੀ ਹਮਲਾ ਦੇਖਿਆ ਗਿਆ ਹੈ । ਇਸ ਸਾਲ ਫਰਵਰੀ ਮਹੀਨੇ ਵਿੱਚ ਹੀ ਇਹ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਆਇਆ ਅਤੇ ਉਸ ਤੋਂ ਬਾਅਦ ਕਈ ਮਹੀਨੇ ਪੰਜਾਬ ਦੀ ਸਰਹੱਦ ਤੋਂ ਲੱਗਭੱਗ 50 ਤੋਂ  60 ਕਿਲੋਮੀਟਰ ਦੂਰ ਹੀ ਟਿੱਡੀਆਂ ਦੇ ਝੁੰਡ ਦੇਖੇ ਗਏ ਪਰ ਪੰਜਾਬ ਵਿੱਚ ਨਹੀਂ ਆਏ । ਪਰ ਹੁਣ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਦੇ ਸਿਰਸੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਦੇਖਿਆ ਗਿਆ ਹੈ । 

ਹਰੇਕ ਸਾਲ ਹੀ ਬਾਗਬਾਨਾਂ ਨੂੰ ਪੈਂਦੀ ਹੈ ਕਿਸੇ ਨਾ ਕਿਸੇ ‘ਆਫਤ’ ਤੇ ‘ਅਫਵਾਹ’ ਦੀ ਮਾਰ

ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਟਿੱਡੀ ਦਲ ਨੋਡਲ ਅਫ਼ਸਰ ਡਾ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਫਿਲਹਾਲ ਟਿੱਡੀ ਦਲ ਹਨੂਮਾਨਗੜ੍ਹ ਤੂੰ ਸਰਸੇ ਵੱਲ ਵੇਖਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਹਵਾ ਦੇ ਰੁੱਖ ਮੁਤਾਬਕ ਹੋ ਸਕਦਾ ਹੈ ਕਿ ਮਾਨਸਾ ਜ਼ਿਲ੍ਹੇ ਰਾਹੀਂ ਪੰਜਾਬ ਵਿੱਚ ਆ ਵੜੇ ਪਰ ਅਜੇ ਐਸੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ । ਪੰਜਾਬ ਖੇਤੀਬਾੜੀ ਮਹਿਕਮਾ ਇਸ ਸਬੰਧੀ ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਤੱਕ ਪੂਰੀ ਤਰ੍ਹਾਂ ਚੌਕਸ ਹੈ । ਉਨ੍ਹਾਂ ਦੱਸਿਆ ਕਿ ਕੱਲ ਰਾਤ ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਇਸ ਟਿੱਡੀ ਦਲ ਨੂੰ ਕਾਬੂ ਕੀਤਾ ਗਿਆ ਪਰ ਫੇਰ ਵੀ ਬਹੁਤ ਥੋੜ੍ਹੀ ਮਾਤਰਾ ਵਿੱਚ ਇਹ ਦੋ ਹਿੱਸਿਆਂ ਵਿੱਚ ਵੰਡਿਆ ਗਿਆ । ਉਨ੍ਹਾਂ ਮੁਤਾਬਿਕ ਇੱਕ ਤਾਂ ਹਵਾ ਦੇ ਰੁੱਖ ਤੋਂ ਬਿਨਾਂ ਇਹ ਪੰਜਾਬ ਵਿੱਚ ਨਹੀਂ ਵੜ ਸਕਦਾ ਦੂਜੀ ਚੰਗੀ ਗੱਲ ਇਹ ਵੀ ਹੈ ਕਿ ਮੀਂਹ ਦਾ ਮੌਸਮ ਹੋਣ ਕਰਕੇ ਟਿੱਡੀ ਦਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਿੱਚ ਮੁਸ਼ਕਿਲ ਹੁੰਦੀ ਹੈ ਕਿਉਂਕਿ ਇਸ ਕੀੜੇ ਦੇ ਖੰਭ ਗਿੱਲੇ ਹੋ ਜਾਂਦੇ ਹਨ ਅਤੇ ਇਹ ਉੱਡ ਨਹੀਂ ਸਕਦਾ । 

ਫੁੱਲਾਂ ਦੀ ਕਾਮਯਾਬ ਕਾਸ਼ਤ ਕਰਕੇ ਕਿਸਾਨ ਗੁਰਵਿੰਦਰ ਸਿੰਘ ਸੋਹੀ ਨੇ ਜ਼ਿੰਦਗੀ ’ਚ ਭਰੀ ਖੁਸ਼ਬੋ 

ਇਸ ਬਾਰੇ ਗੱਲ ਕਰਦਿਆਂ ਮਾਨਸਾ ਜ਼ਿਲੇ ਦੇ ਚੀਫ ਖੇਤੀਬਾੜੀ ਅਫਸਰ ਡਾ ਰਾਮ ਸਰੂਪ ਨੇ ਦੱਸਿਆ ਕਿ ਸਿਰਸੇ ਜ਼ਿਲ੍ਹੇ ਦੇ ਪਿੰਡ ਮਲੀਕਾ ਅਤੇ ਮਾਧੋ ਸਲਾਣਾ ਵਿੱਚ ਟਿੱਡੀ ਦਲ ਦੇਖਿਆ ਗਿਆ ਹੈ। ਇਹ ਸਰਸੇ ਤੋਂ ਲਗਪਗ 15-20 ਕਿਲੋਮੀਟਰ ਦੀ ਦੂਰੀ ਤੇ ਹਨ। ਉਨ੍ਹਾਂ ਕਿਹਾ ਕਿ ਅੱਜ ਇਸਦਾ ਪੰਜਾਬ ਤੱਕ ਆਉਣਾ ਮੁਸ਼ਕਿਲ ਹੈ ਕਿਉਂਕਿ ਇਹ ਰਾਤ ਨੂੰ ਹੀ ਵੱਡੇ ਦਰੱਖਤਾਂ ਤੇ ਟਿਕਦਾ ਹੈ। ਕੱਲ੍ਹ ਜੇਕਰ ਹਵਾ ਦਾ ਰੁੱਖ ਬਦਲਿਆ ਤਾਂ ਹੋ ਸਕਦਾ ਹੈ ਕਿ ਇਹ ਪੰਜਾਬ ਵੱਲ ਆਵੇ । ਉਨ੍ਹਾਂ ਕਿਹਾ ਕਿ ਖੇਤੀਬਾੜੀ ਮਹਿਕਮਾ ਇਸ ਲਈ ਪੂਰਾ ਚੌਕਸ ਹੈ ਅਤੇ ਪਿੰਡਾਂ ਵਿੱਚ ਕਿਸਾਨਾਂ ਨੂੰ ਪਾਣੀ ਦੀਆਂ ਟੈਂਕੀਆਂ ਭਰ ਕੇ ਰੱਖਣ ਲਈ ਵੀ ਕਿਹਾ ਗਿਆ ਹੈ । ਟਿੱਡੀ ਦਲ ਤੇ ਕਾਬੂ ਪਾਉਣ ਲਈ ਸਪਰੇਹਾਂ ਦਾ ਵੀ ਪੂਰਾ ਪ੍ਰਬੰਧ ਹੈ । ਐਸਡੀਐਮ, ਤਹਿਸੀਲਦਾਰ ਅਤੇ ਹੋਰ ਅਫਸਰਾਂ ਨੂੰ ਵੀ ਇਤਲਾਹ ਕਰ ਦਿੱਤਾ ਗਿਆ ਹੈ । 

ਕੀ ਭਾਰਤ ਵਿੱਚ ਸ਼ੁਰੂ ਹੋ ਚੁੱਕਿਆ ਹੈ ‘ਕਮਿਊਨਿਟੀ ਟਰਾਂਸਮਿਸ਼ਨ’ (ਵੀਡੀਓ)

 


author

rajwinder kaur

Content Editor

Related News