ਰਾਜਸਥਾਨ ਤੇ ਗੁਜਰਾਤ ਦੇ 10 ਜ਼ਿਲ੍ਹਿਆਂ ’ਚ ਟਿੱਡੀ ਦਲ ਨੂੰ ਕਾਬੂ ਕਰਨ ਲਈ ਮੁਹਿੰਮ ਜਾਰੀ
Wednesday, Jul 29, 2020 - 11:39 AM (IST)
ਆਉਣ ਵਾਲੇ ਹਫਤਿਆਂ ਵਿੱਚ ਹੌਰਨ ਆਫ ਅਫਰੀਕਾ ਤੋਂ ਟਿੱਡੀ ਝੁੰਡਾਂ ਦੇ ਮਾਈਗ੍ਰੇਸ਼ਨ ਦਾ ਖਤਰਾ ਭਾਰਤ-ਪਾਕਿਸਤਾਨ ਸਰਹੱਦ ਖੇਤਰ ਵੱਲ : ਐੱਫ ਏ ਓ
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਰਾਜਸਥਾਨ ਦੇ 09 ਜ਼ਿਲ੍ਹਿਆਂ ਜੈਸਲਮੇਰ, ਜੋਧਪੁਰ, ਬੀਕਾਨੇਰ, ਚੁਰੂ, ਨਾਗੌਰ, ਝੁਨਝੁਨੂ, ਹਨੁਮਾਨਗੜ ਅਤੇ ਗੰਗਾਨਗਰ ਵਿੱਚ 36 ਸਥਾਨਾਂ ਅਤੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਅੱਜ-ਕੱਲ ਦੀ ਮੱਧ ਰਾਤ ਦੌਰਾਨ ਟਿੱਡੀ ਦਲ ਸਰਕਲ ਦਫਤਰਾਂ (ਐੱਲ.ਸੀ.ਓ.) ਨੇ ਟਿੱਡੀਆਂ ਦੇ ਝੁੰਡ ਅਤੇ ਪਤੰਗਿਆਂ 'ਤੇ ਕਾਬੂ ਪਾਉਣ ਲਈ ਟਿੱਡੀ ਦਲ ਕਾਬੂ ਕਰਨ ਦੀ ਮੁਹਿੰਮ ਚਲਾਈ ਗਈ।
ਰਾਜਸਥਾਨ ਦੇ ਜੈਸਲਮੇਰ, ਜੋਧਪੁਰ, ਬੀਕਾਨੇਰ, ਚੁਰੂ, ਨਾਗੌਰ, ਝੁਨਝੁਨੂ, ਹਨੁਮਾਨਗੜ੍ਹ ਅਤੇ ਗੰਗਾਨਗਰ ਅਤੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਇੱਕ ਸਥਾਨ 'ਤੇ ਇੰਮਚਿਓਰ ਗੁਲਾਬੀਆਂ ਟਿੱਡੀਆਂ, ਬਾਲਗ ਪੀਲੀਆਂ ਟਿੱਡੀਆਂ ਅਤੇ/ਜਾਂ ਪਤਿੰਗਿਆ ਦੇ ਝੁੰਡ ਕਿਰਿਆਸ਼ੀਲ ਸਨ।
ਪੜ੍ਹੋ ਇਹ ਵੀ ਖਬਰ - ਕਈ ਪੱਖਾਂ ਤੋਂ ਲਾਹੇਵੰਦ ਹੋ ਸਕਦੀ ਹੈ ਬਰਸਾਤ ਦੇ ਦਿਨਾਂ ’ਚ ਫਲਦਾਰ ਬੂਟਿਆਂ ਦੀ ਕਾਸ਼ਤ
ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਰਾਜਾਂ ਵਿੱਚ ਟਿੱਡੀ ਦਲ ਸਰਕਲ ਦਫਤਰਾਂ (ਐੱਲ.ਸੀ.ਓ.) ਨੇ 11 ਅਪ੍ਰੈਲ 2020 ਤੋਂ ਸ਼ੁਰੂ ਕਰਕੇ 26 ਜੁਲਾਈ 2020 ਤੱਕ ਕੁੱਲ 2,14,642 ਹੈਕਟੇਅਰ ਖੇਤਰ ਵਿੱਚ ਟਿੱਡੀ ਦਲ ਨਿਯੰਤਰਣ ਕਾਰਜ ਪੂਰਾ ਕੀਤਾ ਹੈ। ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ, ਹਰਿਆਣਾ, ਉੱਤਰਾਖੰਡ ਅਤੇ ਬਿਹਾਰ ਵਿੱਚ ਰਾਜ ਸਰਕਾਰਾਂ ਦੁਆਰਾ 26 ਜੁਲਾਈ 2020 ਤੱਕ ਕੁੱਲ 2,14,330 ਹੈਕਟੇਅਰ ਖੇਤਰ ਵਿੱਚ ਟਿੱਡੀ ਦਲ ਕਾਬੂ ਕਰਨ ਦੇ ਕਾਰਜ ਕੀਤੇ ਗਏ ਹਨ।
ਪੜ੍ਹੋ ਇਹ ਵੀ ਖਬਰ - ਵਿਦਿਆ ਦੇ ਮੰਦਰ ’ਚ ਹੱਥੀਂ ਕਿਰਤ ਕਰਨ ਦੀ ਵਿਲੱਖਣ ਮਿਸਾਲ, ‘ਧੀਆਂ’ਦੇ ਜਜ਼ਬੇ ਨੂੰ ਸਲਾਮ
ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਹਰਿਆਣਾ ਅਤੇ ਬਿਹਾਰ ਵਿੱਚ ਫਸਲਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਰਾਜਸਥਾਨ ਦੇ ਕੁਝ ਜ਼ਿਲਿਆਂ ਵਿੱਚ ਕੁਝ ਫਸਲਾਂ ਦਾ ਨੁਕਸਾਨ ਹੋਇਆ ਹੈ।
ਇਸ ਸਮੇਂ ਕੀਟਨਾਸ਼ਕ ਸਪਰੇਅ ਵਾਹਨਾਂ ਦੇ ਨਾਲ 104 ਕੇਂਦਰੀ ਟਿੱਡੀਆਂ ਕਾਬੂ ਕਰਨ ਵਾਲੇ ਦਲਾਂ ਨੂੰ ਰਾਜਸਥਾਨ ਅਤੇ ਗੁਜਰਾਤ ਰਾਜ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਰਾਜਸਤਾਨ ਦੇ ਬਾੜਮੇਰ, ਜੈਸਲਮੇਰ, ਬੀਕਾਨੇਰ, ਨਾਗੌਰ ਅਤੇ ਫਲੌਦੀ ਜ਼ਿਲਿਆਂ ਵਿੱਚ ਉੱਚੇ ਦਰੱਖਤਾਂ ਅਤੇ ਪਹੁੰਚ ਤੋਂ ਬਾਹਰ ਵਾਲੇ ਖੇਤਰਾਂ ਵਿੱਚ ਮੌਜੂਦ ਟਿੱਡੀਆਂ ਨੂੰ ਕੀਟਨਾਸ਼ਕ ਸਪਰੇਅ ਦੇ ਜ਼ਰੀਏ ਮਾਰਨ ਲਈ 15 ਡਰੋਨਾਂ ਦੇ ਨਾਲ 5 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਭਾਰਤੀ ਹਵਾਈ ਸੈਨਾ ਵੀ ਐੱਮ.ਆਈ.-17 ਹੈਲੀਕੈਪਟਰ ਦੀ ਮਦਦ ਨਾਲ ਟਿੱਡੀ ਦਲ ਵਿਰੋਧੀ ਅਪਰੇਸ਼ਨ ਚੱਲ ਰਿਹਾ ਹੈ।
ਪੜ੍ਹੋ ਇਹ ਵੀ ਖਬਰ - ਕੋਰੋਨਾ ਕਾਲ 'ਚ ਜਾਣੋ ਫ਼ਲ-ਸਬਜ਼ੀਆਂ ਨੂੰ ਕਿਵੇਂ ਕਰੀਏ ਸਾਫ਼
1. ਰਾਜਸਥਾਨ ਵਿੱਚ ਜੋਧਪੁਰ ਦੇ ਦੇਚੂ ਵਿੱਚ ਮ੍ਰਿਤਕ ਪਏ ਪਤੰਗੇ।
2. ਰਾਜਸਥਾਨ ਵਿੱਚ ਹਨੁਮਾਨਗੜ੍ਹ ਦੇ ਨੌਹਰ ਵਿੱਚ ਐੱਲ.ਡਬਲਿਯੂ.ਓ. ਅਪਰੇਸ਼ਨ।
3. ਰਾਜਸਥਾਨ ਵਿੱਚ ਹਨੁਮਾਨਗੜ੍ਹ ਦੇ ਨੌਹਰ ਵਿੱਚ ਐੱਲਡਬਲਿਯਓੂ ਦੁਆਰਾ ਕੀਟਨਾਸ਼ਕ ਸਪਰੇਅ ਅਪਰੇਸ਼ਨ।
4. ਰਾਜਸਥਾਨ ਵਿੱਚ ਹਨੁਮਾਨਗੜ੍ਹ ਦੀ ਨੌਹਰ ਤਹਿਸੀਲ ਵਿੱਚ ਖੂਈਆਂ ਪਿੰਡ ਵਿੱਚ ਐੱਲ.ਡਬਲਿਯੂ.ਓ. ਅਪਰੇਸ਼ਨ।
5. ਰਾਜਸਥਾਨ ਵਿੱਚ ਜੋਧਪੁਰ ਜ਼ਿਲ੍ਹੇ ਵਿੱਚ ਤਹਿਸੀਲ ਬਾਪਿਨੀ ਦੇ ਪੁਨਾਸੇਰ ਪਿੰਡ ਵਿੱਚ ਡਰੋਨ ਅਪਰੇਸ਼ਨ।
6. ਰਾਜਸਥਾਨ ਵਿੱਚ ਜੋਧਪੁਰ ਦੇ ਤਹਿਸੀਲ ਤਿਵਾਰੀ ਵਿੱਚ ਪਿੰਡ ਗੇਲੁ ਵਿੱਚ ਖਾਈ ਵਿੱਚ ਫਸੇ ਪਤੰਗੇ।
ਪੜ੍ਹੋ ਇਹ ਵੀ ਖਬਰ - ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਲਈ ਅਰਜ਼ੀਆਂ ਦੇਣ ਦੀ ਤਾਰੀਖ਼ 5 ਅਗਸਤ ਤੱਕ ਵਧੀ
‘‘ਅਨਾਜ ਅਤੇ ਖੇਤੀਬਾੜੀ ਸੰਗਠਨ (ਐੱਫ.ਏ.ਓ.) ਦੁਆਰਾ ਜਾਰੀ ਟਿੱਡੀਦਲ ਸਟੇਟਸ ਅੱਪਡੇਟ ਤੋਂ ਸੰਕੇਤ ਮਿਲਦਾ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਹੌਰਨ ਆਫ ਅਫਰੀਕਾ ਤੋਂ ਟਿੱਡੀਆਂ ਦੇ ਝੁੰਡ ਦੇ ਮਾਈਗ੍ਰੇਸ਼ਨ ਦਾ ਖਤਰਾ ਬਣਿਆ ਹੋਇਆ ਹੈ। ਸੋਮਾਲਿਆ ਵਿੱਚ ਟਿੱਡੀਆਂ ਦੇ ਝੁੰਡ ਉੱਤਰ ਦਿਸ਼ਾ ਦੇ ਵੱਲ ਹੁੰਦੇ ਹੋਏ, ਪੂਰਬ ਦੇ ਵੱਲ ਵੱਧ ਰਹੇ ਹਨ। ਇਸ ਮਹੀਨੇ ਦੇ ਬਾਕੀ ਦਿਨਾਂ ਦੇ ਦੌਰਾਨ ਕੁਝ ਸੀਮਤ ਗਿਣਤੀ ਵਿੱਚ ਇਹ ਝੁੰਡ ਹਿੰਦ ਮਹਾਂਸਾਗਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਖੇਤਰ ਵੱਲ ਜਾ ਸਕਦੇ ਹਨ।’’