ਟਿੱਡੀ ਦਲ ਹਮਲਾ: ਪਕਿ ਦੇ 287976 ਵਰਗ ਕਿ.ਮੀ. ’ਚ ਨੁਕਸਾਨ, ਚੜ੍ਹਦੇ ਪੰਜਾਬ ’ਚ ਰਿਹਾ ਬਚਾਅ

06/16/2020 9:51:57 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਇਸ ਸਾਲ ਮਾਰੂਥਲੀ ਟਿੱਡੀ ਦਲ ਇਰਾਨ, ਬਲੋਚਿਸਤਾਨ ਅਤੇ ਪਾਕਿਸਤਾਨ ਹੁੰਦਾ ਹੋਇਆ ਰਾਜਸਥਾਨ ਰਾਹੀਂ ਭਾਰਤ ਵਿੱਚ ਵੜਿਆ। ਇਸ ਟਿੱਡੀ ਦਲ ਹਮਲੇ ਨੇ ਪਾਕਿਸਤਾਨ ਦੇ ਸੈਂਕੜੇ ਏਕੜ ਖੇਤੀਬਾੜੀ ਰਕਬੇ ਦੇ ਨਾਲ ਨਾਲ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਅਤੇ ਦਿੱਲੀ ਤੱਕ ਮਾਰ ਕੀਤੀ ਪਰ ਚੜ੍ਹਦਾ ਪੰਜਾਬ ਫਿਲਹਾਲ ਟਿੱਡੀ ਦਲ ਦੇ ਭਿਆਨਕ ਹਮਲੇ ਤੋਂ ਸੁਰੱਖਿਅਤ ਹੈ ।

ਇਸ ਸਬੰਧੀ ਜਗ ਬਾਣੀ ਨਾਲ ਗੱਲ ਕਰਦਿਆਂ ਪਾਕਿਸਤਾਨ ਦੇ ਪੱਤਰਕਾਰ ਸ਼ਿਰਾਜ ਹਸਨ ਨੇ ਦੱਸਿਆ ਕਿ ਇਸ ਸਾਲ ਟਿੱਡੀ ਦਲ ਫਰਵਰੀ ਦੇ ਮਹੀਨੇ ਵਿੱਚ ਮਾਰੂਥਲੀ ਇਲਾਕੇ ਈਰਾਨ ਅਤੇ ਬਲੋਚਿਸਤਾਨ ਰਾਹੀਂ ਪਾਕਿਸਤਾਨ ਵਿੱਚ ਵੜਿਆ। ਪਾਕਿਸਤਾਨ ਦੇ ਮਾਰੂਥਲੀ ਇਲਾਕੇ ਵਿੱਚ ਕਿਸੇ ਵੀ ਕਿਸਮ ਦਾ ਨੁਕਸਾਨ ਨਹੀਂ ਹੋਇਆ ਪਰ ਹੌਲੀ ਹੌਲੀ ਇਹ ਟਿੱਡੀ ਦਲ ਪਾਕਿਸਤਾਨੀ ਪੰਜਾਬ ਵਿੱਚ ਸਿੰਧ ਅਤੇ ਕੇਂਦਰੀ ਪੰਜਾਬ ਤੱਕ ਆ ਗਿਆ । ਇਸ ਤੋਂ ਬਾਅਦ ਸਰਕਾਰ ਨੇ ਟਿੱਡੀ ਦਲ ਦੇ ਖਾਤਮੇ ਲਈ ਸਪਰੇਹਾਂ ਕਰਨੀਆਂ ਸ਼ੁਰੂ ਕੀਤੀਆਂ। ਅਪਰੈਲ ਮਹੀਨੇ ਵਿੱਚ ਫੈਸਲਾਬਾਦ ਦੇ ਓਕਾੜਾ ਵਿੱਚ ਵੀ ਹਮਲਾ ਹੋਇਆ। ਉਨ੍ਹਾਂ ਦੱਸਿਆ ਕਿ ਟਿੱਡੀਆਂ ਨੇ ਪਾਕਿਸਤਾਨ ਦੇ 40 ਜ਼ਿਲ੍ਹਿਆਂ ਵਿੱਚ ਕੁੱਲ 287976 ਵਰਗ ਕਿਲੋਮੀਟਰ ਵਿੱਚ ਫਸਲਾਂ ਅਤੇ ਬਨਸਪਤੀ ਨੂੰ ਤਬਾਹ ਕੀਤਾ ਹੈ ਅਤੇ 6230 ਵਰਗ ਕਿਲੋਮੀਟਰ ਵਿੱਚ ਕਾਬੂ ਕਰਨ ਲਈ ਕੰਮ ਚੱਲ ਰਿਹਾ ਹੈ ।

ਜਿੰਮ ਜਾਣ ਵਾਲੇ ਨੌਜਵਾਨ ਇਨ੍ਹਾਂ ਪਦਾਰਥਾਂ ਦੀ ਕਰਨ ਵਰਤੋਂ, ਹੋਣਗੇ ਹੈਰਾਨੀਜਨਕ ਲਾਭ

ਖੇਤੀਬਾੜੀ ਯੂਨੀਵਰਸਿਟੀ ਫੈਸਲਾਬਾਦ ਪਾਕਿਸਤਾਨ ਵਿੱਚ ਕੀਟ ਮਹਿਕਮੇ ਦੇ ਡਾ ਸੁਹੇਲ ਅਹਿਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਚ, ਅਪਰੈਲ ਮਹੀਨੇ ਦੌਰਾਨ ਪੰਜਾਬ ਦੇ ਥਲ ਵਿੱਚ ਆਏ ਟਿੱਡੀ ਦਲ ਨੇ ਛੋਲਿਆਂ ਦੀ ਫ਼ਸਲ ਤੇ ਬਹੁਤਾ ਨਹੀਂ ਕੀਤਾ ਪਰ ਬਾਕੀ ਫ਼ਸਲਾਂ ਤੇ ਨੁਕਸਾਨ ਹੋਇਆ ਹੈ । ਉਸ ਤੋਂ ਬਾਅਦ ਮੀਂਹ ਪੈਣ ਨਾਲ ਟਿੱਡਿਆਂ ਨੇ ਅੰਡੇ ਦਿੱਤੇ ਅਤੇ ਨਵੇਂ ਪ੍ਰਜਨਣ ਨਾਲ ਟਿੱਡੀ ਦਲ ਪੰਜਾਬ ਦੇ ਥਲ, ਸਿੰਧ ਅਤੇ ਚੂਲੀਸਤਾਨ ਦੇ ਇਲਾਕੇ ਨੂੰ ਲਗਾਤਾਰ ਪ੍ਰਭਾਵਿਤ ਕਰ ਰਹੇ ਹਨ । ਇੱਥੇ ਨਰਮੇ ਦੀ ਫਸਲ ਨੂੰ ਨੁਕਸਾਨ ਹੋਇਆ ਹੈ ।

ਕਹਾਣੀ : ਜਦੋਂ ਮੇਰੀ ਨਾ ਪਸੰਦ, ਪਸੰਦ ਵਿੱਚ ਬਦਲ ਗਈ..!

ਚੜ੍ਹਦੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਇੱਥੇ ਫਰਵਰੀ ਮਹੀਨੇ ਦੌਰਾਨ ਫਾਜ਼ਿਲਕਾ ਦੇ ਕੁਝ ਪਿੰਡਾਂ ਵਿੱਚ ਟਿੱਡੀ ਦਲ ਹਮਲਾ ਹੋਇਆ ਸੀ। ਇਸ ਹਮਲੇ ਉੱਤੇ ਖੇਤੀਬਾੜੀ ਮਹਿਕਮਾ ਪੰਜਾਬ ਨੇ ਕਾਬੂ ਪਾ ਲਿਆ ਸੀ ਜਿਸ ਨਾਲ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਵੀ ਮਈ ਮਹੀਨੇ ਦੇ ਅੰਤ ਤੱਕ  ਲਗਾਤਾਰ ਟਿੱਡੀ ਦਲ ਹਮਲੇ ਦਾ ਡਰ ਬਣਿਆ ਰਿਹਾ ਕਿਉਂਕਿ ਗੁਆਂਢੀ ਸੂਬਿਆਂ ਵਿੱਚ ਇਸ ਨੇ ਭਾਰੀ ਨੁਕਸਾਨ ਕੀਤਾ । ਪੰਜਾਬ ਦਾ ਖੇਤੀਬਾੜੀ ਵਿਭਾਗ ਅਤੇ ਰਾਜਸਥਾਨ, ਪਾਕਿਸਤਾਨ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਕਿਸਾਨ ਚੌਕਸ ਰਹੇ। ਜਿਸ ਨਾਲ ਇਸ ਸਾਲ ਟਿੱਡੀ ਦਲ ਹਮਲੇ ਨਾਲ ਪੰਜਾਬ ਵਿੱਚ ਫਿਲਹਾਲ ਨੁਕਸਾਨ ਨਹੀਂ ਹੋਇਆ ਹੈ ।

ਚੀਨ ਪਹਿਲਾਂ ਦਿੰਦਾ ਹੈ ਕਰਜ਼ਾ, ਫਿਰ ਕਰਦਾ ਹੈ ਕਬਜ਼ਾ (ਵੀਡੀਓ)

"ਆਨਲਾਈਨ ਪੜ੍ਹਾਈ, ਜ਼ਮੀਨੀ ਹਕੀਕਤ ਅਤੇ ਸਰਕਾਰ"


rajwinder kaur

Content Editor

Related News