ਮਹਾਰਾਸਟਰ ਦਾ ਇਹ ਪਿੰਡ ਬਣ ਰਿਹੈ ਲਾਲ ਮਿਰਚ ਦੀ ਖੇਤੀ ਦਾ ਹੱਬ, ਕਿਸਾਨ ਕਮਾ ਰਹੇ ਨੇ ਲਾਭ
02/19/2023 4:29:22 PM

ਨਾਂਦੇੜ- ਭਾਰਤੀ ਪਕਵਾਨਾਂ 'ਚ ਲਾਲ ਮਿਰਚ ਦੀ ਵਰਤੋਂ ਬਹੁਤ ਮੁੱਖ ਮੰਨੀ ਜਾਂਦੀ ਹੈ। ਕਈ ਸੂਬਿਆਂ 'ਚ ਇਸ ਦੀ ਖੇਤੀ ਵੀ ਵੱਡੇ ਪੈਮਾਨੇ 'ਤੇ ਹੁੰਦੀ ਹੈ। ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਨਾਯਗਾਂਓ ਤਹਿਸੀਲ ਦਾ ਬਰਬੜਾ ਪਿੰਡ ਤਿੱਖੀ ਦੇਸੀ ਲਾਲ ਮਿਰਚ ਕਾਰਨ ਚਰਚਾ 'ਚ ਹੈ। ਇਹ ਪਿੰਡ ਲਾਲ ਮਿਰਚ ਦੇ ਉਤਪਾਦਨ ਦਾ ਹੱਬ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ-ਸਿੱਖ ਸ਼ਰਧਾਲੂਆਂ ਨੂੰ ਭਾਰਤੀ ਰੇਲਵੇ ਦਾ ਤੋਹਫ਼ਾ, ਵਿਸ਼ੇਸ਼ ਰੇਲ ਕਰਵਾਏਗੀ 5 ਤਖ਼ਤਾਂ ਦੇ ਦਰਸ਼ਨ
50 ਸਾਲ ਤੋਂ ਇਸ ਮਿਰਚ ਦੀ ਖੇਤੀ ਤੋਂ ਮੁਨਾਫ਼ਾ ਕਮਾ ਰਹੇ ਹਨ ਕਿਸਾਨ
ਇਸ ਪਿੰਡ ਦੇ ਕਿਸਾਨ ਪਿਛਲੇ 50 ਸਾਲਾਂ ਤੋਂ ਇਸ ਦੇਸੀ ਫਸਲ ਤੋਂ ਭਾਰੀ ਮੁਨਾਫ਼ਾ ਕਮਾ ਰਹੇ ਹਨ। ਇਸ ਸਮੇਂ 'ਚ ਬਰਬੜਾ ਪਿੰਡ ਦੇ ਕਿਸਾਨ ਇਕ ਹਜ਼ਾਰ ਏਕੜ 'ਚ ਦੇਗਲੌਰੀ ਕਿਸਮ ਦੀ ਮਿਰਚ ਦੀ ਖੇਤੀ ਕਰ ਰਹੇ ਹਨ। ਹਜ਼ਾਰ ਏਕੜ 'ਚ ਉਨ੍ਹਾਂ ਨੂੰ ਚੰਗੀ-ਖਾਸੀ ਆਮਦਨ ਹੋਣ ਦੀ ਸੰਭਾਵਨਾ ਹੈ। ਫਿਲਹਾਲ ਪੁਣੇ, ਮੁੰਬਈ, ਗੁਜਰਾਤ, ਰਾਜਸਥਾਨ ਦੇ ਵਪਾਰੀ ਇਸ ਪਿੰਡ 'ਚ ਆ ਕੇ ਮਿਰਚ ਖਰੀਦਣ ਲਈ ਆਉਂਦੇ ਹਨ।
ਇਹ ਵੀ ਪੜ੍ਹੋ-ਗ੍ਰਮੀਣ ਭਾਰਤ ’ਚ ਇਸ ਸਾਲ 9.25 ਲੱਖ ਟਰੈਕਟਰ ਵਿਕਰੀ ਦਾ ਅਨੁਮਾਨ : ਮਹਿੰਦਰਾ ਐਂਡ ਮਹਿੰਦਰਾ
ਬਾਜ਼ਾਰ 'ਚ ਜ਼ਬਰਦਸਤ ਡਿਮਾਂਡ
ਦੱਸ ਦੇਈਏ ਕਿ ਦੇਗਲੌਰੀ ਦੇਸੀ ਮਿਰਚ ਬਹੁਤ ਤਿੱਖੀ ਹੁੰਦੀ ਹੈ। ਕਾਰੋਬਾਰੀਆਂ ਦੇ ਵਿਚਾਲੇ ਇਸ ਮਿਰਚ ਦੀ ਕਾਫ਼ੀ ਮੰਗ ਹੈ। ਇਥੋਂ ਦੇ ਕਿਸਾਨ ਇਸ ਮਿਰਚ ਦੇ ਬੀਜ ਨੂੰ ਰਸਮੀ ਤਰੀਕੇ ਨਾਲ ਵਿਕਸਿਤ ਕਰਦੇ ਹਨ। ਇਨ੍ਹਾਂ ਬੀਜਾਂ ਤੋਂ ਉਹ ਨਵੀਂ ਫਸਲ ਉਗਾਉਂਦੇ ਹਨ। ਵਰਤਮਾਨ 'ਚ ਇਸ ਮਿਰਚ ਦੀ ਕੀਮਤ 25000 ਰੁਪਏ ਕਵਿੰਟਲ ਦੱਸੀ ਜਾ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।