ਖਾਸ ਰਿਪੋਰਟ : ਆਬਾਂ ਦੇ ਦੇਸ਼ ''ਚ ਪਾਣੀ ਬਿਲਕੁਲ ਹਾਸ਼ੀਏ ’ਤੇ

Monday, Aug 03, 2020 - 06:06 PM (IST)

ਖਾਸ ਰਿਪੋਰਟ : ਆਬਾਂ ਦੇ ਦੇਸ਼ ''ਚ ਪਾਣੀ ਬਿਲਕੁਲ ਹਾਸ਼ੀਏ ’ਤੇ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਪਾਣੀ ਹਰ ਜਗ੍ਹਾ ਹੈ ਪਰ ਅਸਲ ਵਿਚ ਕਿਤੇ ਵੀ ਨਹੀਂ। ਨੈਸ਼ਨਲ ਜਿਓਗ੍ਰਾਫੀ ਦੀ ਰਿਪੋਰਟ ਮੁਤਾਬਕ ਅਜੇ ਵੀ ਪੀਣ ਲਈ ਪਾਣੀ ਬਹੁਤ ਘੱਟ ਹੈ। ਨਮਕੀਨ ਸਮੁੰਦਰ ਧ੍ਰਤੀ ਦੇ ਸਾਰੇ ਪਾਣੀ ਦਾ ਤਕਰੀਬਨ 97 ਫੀਸਦੀ ਰੱਖਦੇ ਹਨ। ਧਰਤੀ ਦੇ ਧੁਰੇ ਅਤੇ ਗਲੇਸ਼ੀਅਰ ਹਾਲਾਂਕਿ ਮੌਸਮੀ ਤਬਦੀਲੀ ਦੇ ਪ੍ਰਭਾਵ ਤਹਿਤ ਪਿਘਲ ਰਹੇ ਹਨ, ਜੋ 2 ਫੀਸਦੀ ਤੱਕ ਹੁੰਦੇ ਹਨ। ਦੁਨੀਆ ਦੇ ਪੀਣ ਯੋਗ ਪਾਣੀ ਦਾ ਇਕ ਤੋਂ ਘੱਟ ਫੀਸਦੀ ਹੀ ਮਨੁੱਖੀ ਜੀਵਨ ਦੇ ਪੀਣ ਲਈ ਮੁਹੱਈਆ ਹੈ।

ਪੜੋ ਇਹ ਵੀ ਖਬਰ - ‘ਰੁਖਾਂ ਨੂੰ ਵੀਰਾਂ ਵਾਂਗੂ ਮੁਹੱਬਤ ਦੇ ਧਾਗੇ ਨਾਲ ਬੰਨ੍ਹੋਗੇ ਤਾਂ ਉਹ ਵੀ ਤੁਹਾਡੀ ਹਿਫ਼ਾਜ਼ਤ ਕਰਨਗੇ’

ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ, ਜਿੱਥੇ 130 ਕਰੋੜ ਤੋਂ ਜ਼ਿਆਦਾ ਲੋਕ ਰਹਿੰਦੇ ਹਨ ਅਤੇ ਇਨ੍ਹਾਂ ਲਈ ਸਿੰਧ, ਗੰਗਾ, ਬ੍ਰਹਮਪੁੱਤਰ ਅਤੇ ਉਨ੍ਹਾਂ ਦੀਆਂ ਸਾਰੀਆਂ ਸ਼ਕਤੀਸ਼ਾਲੀ ਸਹਾਇਕ ਨਦੀਆਂ ਕਰਕੇ ਜਾਣੇ ਜਾਂਦੇ ਹਨ। ਰਿਪੋਰਟ ਮੁਤਾਬਕ ਇਸ ਪਾਣੀ ਦੀ ਹੋਂਦ ਹੁਣ ਕਿਨਾਰੇ ’ਤੇ ਹੈ। 21 ਭਾਰਤੀ ਮੈਗਾਸਿਟੀਆਂ ਵਿੱਚ ਤਕਰੀਬਨ 100 ਕਰੋੜ ਲੋਕ ਰਹਿੰਦੇ ਹਨ, ਜਿਸ ਵਿਚ ਦਿੱਲੀ ਬੈਂਗਲੋਰ ਅਤੇ ਹੈਦਰਾਬਾਦ ਆਦਿ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ਵਿੱਚ ਇਸ ਸਾਲ ਦੇ ਅੰਤ ਤੱਕ ਧਰਤੀ ਹੇਠਲਾ ਪਾਣੀ ਸੁੱਕ ਜਾਵੇਗਾ। ਪੰਜਾਬ ਜੋ ਅੰਨ-ਦਾਤਾ ਹੈ, ਇੱਥੇ ਪਾਣੀ ਦਾ ਪੱਧਰ ਲਗਾਤਾਰ ਘੱਟਦਾ ਹੋਇਆ ਇਕ ਪੀੜ੍ਹੀ ਦੌਰਾਣ 100 ਫੁੱਟ ’ਤੇ ਪਹੁੰਚ ਗਿਆ ਹੈ। ਅਤੇ ਅਜੇ ਇਸ ਦਾ ਅੰਤ ਨਹੀਂ ਹੋਇਆ ਸਗੋਂ ਲਗਾਤਾਰ ਘਟਦਾ ਜਾ ਰਿਹਾ ਹੈ।

ਪੜੋ ਇਹ ਵੀ ਖਬਰ - ਸਰਕਾਰ ਦੀ ਸਵੱਲੀ ਨਜ਼ਰ ਤੋਂ ਵਾਂਝੇ ਹਨ ‘ਬਾਗਬਾਨ’ ਤੇ ‘ਵਣ-ਖੇਤੀ’ ਕਰਨ ਵਾਲੇ ਕਿਸਾਨ

ਉਦਯੋਗਿਕ ਰਹਿੰਦ ਖੂੰਹਦ, ਸ਼ਹਿਰੀ ਸੀਵਰੇਜ ਨੇ ਸਾਰੀਆਂ ਦਰਿਆ ਪ੍ਰਣਾਲੀਆਂ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਕੁਲ ਮਿਲਾਕੇ ਲੱਗਭੱਗ 600 ਮਿਲੀਅਨ ਲੋਕ ਅਜੋਕੇ ਭਾਰਤ ਦੀ ਅੱਧੀ ਅਬਾਦੀ ਦੇ ਬਰਾਬਰ ਹਨ ਸਾਫ ਪਾਣੀ ਤੋਂ ਬਗੈਰ ਰਹਿੰਦੇ ਹਨ। ਭਾਰਤ ਵਿਚ ਹਰ ਸਾਲ 20 ਮਿਲੀਅਨ ਬੱਚੇ ਜਨਮ ਲੈਂਦੇ ਹਨ ਇਨ੍ਹਾਂ ਦੀ ਜ਼ਰੂਰਤ ਪੂਰੀ ਕਰਨੀ ਮੁਸ਼ਕਲ ਹੈ।

ਸਿੰਧ : ਨਦੀਆਂ ਦੀ ਨਦੀ
ਤਿੱਬਤ ਦੇ ਗਲੇਸ਼ੀਅਰਾਂ ਵਿਚ ਪੈਦਾ ਹੋਇਆ ਇਹ ਬਹੁਤ ਲੰਬਾ ਜਲ ਮਾਰਗ ਹੈ, ਜੋ 15 ਲੱਖ ਵਰਗ ਮੀਲ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ। ਇਹ ਪੁਰਾਤਨ ਸਭਿਅਤਾਵਾਂ ਦਾ ਪਾਲਣ-ਪੋਸ਼ਣ ਕਰਨ ਦੇ ਨਾਲ-ਨਾਲ ਭਾਰਤ ਅਤੇ ਪਾਕਿਸਤਾਨ ਦੇ ਲੱਖਾਂ ਕਿਸਾਨਾਂ ਲਈ ਵਰਦਾਨ ਹੈ। ਉੱਤਰ-ਪੱਛਮੀ ਭਾਰਤ ਵਿਚ ਸਿੱਧੂ ਨਦੀ ਦੀਆਂ ਪੰਜ ਵੱਡੇ ਸਹਾਇਕ ਦਰਿਆ ਹਨ, ਜੇਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ। ਮਨੁੱਖ ਦੁਆਰਾ ਇਨ੍ਹਾਂ ਦਰਿਆਵਾਂ ਨੂੰ ਵੱਖ-ਵੱਖ ਨਹਿਰਾਂ ਪਾਈਪਾਂ ਆਦਿ ਵਿੱਚ ਪਾੜ ਦਿੱਤਾ ਗਿਆ ਹੈ, ਭੂਗੋਲਿਕ ਹੋਂਦ ਵਿੱਚ ਬਦਲ ਕਰਨਾ ਕੁਦਰਤ ਨਾਲ ਖਿਲਵਾੜ ਹੈ।

ਪੜੋ ਇਹ ਵੀ ਖਬਰ - ਭਰਾ ਦੇ ਗੁੱਟ ’ਤੇ ਕਦੇ ਵੀ ਭੈਣ ਭੁੱਲ ਕੇ ਨਾ ਬੱਨ੍ਹੇ ਅਜਿਹੀ ਰੱਖੜੀ, ਹੋ ਸਕਦੈ ਅਸ਼ੁੱਭ

ਰਿਪੋਰਟ ਅਨੁਸਾਰ ਸਾਲ 1947 ਤੋਂ ਬਾਅਦ ਭਾਰਤ ਵਿੱਚ ਅਕਾਲ ਦੀ ਸਥਿਤੀ ਸੀ। ਇਸ ਤੋਂ ਬਾਅਦ ਭੋਜਨ ਸੰਬੰਧੀ ਆਤਮ ਨਿਰਭਰ ਹੋਣ ਲਈ ਹਰੀ ਕ੍ਰਾਂਤੀ ਵਿੱਚ ਭਾਰਤ ਇੱਕ ਸ਼ੁਰੂਆਤੀ ਯੋਧਾ ਰਿਹਾ ਹੈ। 1960 ਦੇ ਦਹਾਕੇ ਤੋਂ ਵੱਧ ਉਪਜ ਵਾਲੇ ਬੀਜ, ਖਾਦਾਂ ਅਤੇ ਕੀਟਨਾਸ਼ਕਾਂ, ਟਰੈਕਟਰਾ ਅਤੇ ਪਾਣੀ ਦੀਆਂ ਮੋਟਰਾਂ ਨੇ ਫਸਲਾਂ ਦੀ ਪੈਦਾਵਾਰ ਵਿਚ ਭਾਰੀ ਵਾਧਾ ਕੀਤਾ। ਭੁੱਖ ਦੇ ਵਿਰੁੱਧ ਸ਼ਾਨਦਾਰ ਜਿੱਤ ਲਈ ਜ਼ਮੀਨ ਤੇ ਪਾਣੀ ਨੂੰ ਭਾਰੀ ਕੀਮਤ ਚੁਕਾਉਣੀ ਪਈ। ਖੇਤੀਬਾੜੀ ਰਸਾਇਣ ਸਿੰਧ ਦੇ ਸਹਾਇਕ ਦਰਿਆਵਾਂ ਨੂੰ ਦੂਸ਼ਿਤ ਕਰਦੇ ਰਹੇ। ਜਿਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਨੇ ਜਨਮ ਲਿਆ। ਸਮਾਂ ਪੈਣ ਤੇ ਧਰਤੀ ਹੇਠਲਾ ਪਾਣੀ ਵੀ ਸੀਮਤ ਰਹਿ ਗਿਆ। ਫਲਸਰੂਪ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਦੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ।

ਪੜੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਪੰਜਾਬ ਦਾ ਪਾਣੀ
ਨਹਿਰੀ ਪਾਣੀ ਉੱਤੇ ਪੰਜਾਬ ਦੀ ਪੁਰਾਤਨ ਨਿਰਭਰਤਾ ਰਹੀ ਹੈ । ਪਰ ਹਰੀ ਕ੍ਰਾਂਤੀ ਦੇ ਆਉਣ ਤੋਂ ਬਾਅਦ ਨਹਿਰੀ ਸਿੰਚਾਈ ਹੇਠ ਰਕਬਾ 1970-71 ਵਿੱਚ 44.53 ਫੀਸਦੀ ਤੋਂ ਘੱਟ ਕੇ 1980-81 ਵਿੱਚ 42.28 ਫੀਸਦੀ ਹੋ ਗਿਆ। ਹੁਣ ਨਹਿਰੀ ਸਿੰਚਾਈ ਹੇਠਲਾ ਰਕਬਾ ਪਿਛਲੇ ਕਈ ਸਾਲਾਂ ਤੋਂ 27 ਤੋਂ 28 ਫੀਸਦੀ ਤੇ ਹੀ ਸਥਿਰ ਹੈ। ਨਹਿਰੀ ਸਿੰਚਾਈ ਇਸ ਕਾਰਨ ਵੀ ਘਟੀ, ਕਿਉਂਕਿ ਫੈਕਟਰੀਆਂ ਦਾ ਗੰਧਲਾ ਪਾਣੀ ਨਾਲਿਆਂ ਰਾਹੀਂ ਨਹਿਰਾਂ ਵਿੱਚ ਸ਼ਾਮਿਲ ਹੁੰਦਾ ਗਿਆ। ਜਿਸ ਨਾਲ ਬਹੁਤਾ ਪਾਣੀ ਪ੍ਰਦੂਸ਼ਿਤ ਹੋ ਗਿਆ, ਜੋ ਕਿ ਸਿੰਚਾਈ ਕਰਨ ਯੋਗ ਨਹੀਂ ਹੈ ।

ਪੜੋ ਇਹ ਵੀ ਖਬਰ - ਦਿਨ ’ਚ 2 ਵਾਰ ਇਸਤੇਮਾਲ ਕਰਨੀ ਜ਼ਰੂਰੀ ਹੁੰਦੀ ਹੈ ‘ਐਲੋਵੇਰਾ’, ਜਾਣੋ ਕਿਉਂ

ਟਿਊਬਵੈੱਲ ਰਾਹੀਂ ਸਿੰਚਾਈ ਦੀ ਗੱਲ ਕਰੀਏ ਤਾਂ 90 ਦੇ ਦਹਾਕੇ ਤੋਂ  ਟਿਊਬਵੈੱਲ ਰਾਹੀਂ ਸਿੰਚਾਈ ਦੇ ਰਕਬੇ ਵਿੱਚ ਬੜੀ ਤੇਜ਼ੀ ਨਾਲ ਵਾਧਾ ਹੋਇਆ। ਅੱਜ ਦੇ ਸਮੇਂ ਟਿਊਬਵੈਲਾਂ ਰਾਹੀਂ ਸਿੰਚਾਈ ਦਾ ਰਕਬਾ 70 ਫੀਸਦੀ ਤੋਂ ਵੀ ਵੱਧ ਹੈ। ਪਾਣੀ ਦੇ ਪੱਧਰ ਵਿੱਚ ਵੀ ਟਿਊਬਵੈਲਾਂ ਦੀ ਗਿਣਤੀ ਵਧਣ ਤੋਂ ਬਾਅਦ 80 ਦੇ ਦਹਾਕੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਬਿਜਲੀ ਸਸਤੀ ਅਤੇ ਝੋਨੇ ਦਾ ਰਕਬਾ ਵਧਣ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵਰਤੋਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਜੋ ਕਿ ਸਾਲ ਦਰ ਸਾਲ ਨੀਵਾਂ ਹੁੰਦਾ ਗਿਆ ।


author

rajwinder kaur

Content Editor

Related News