ਪੰਜਾਬ ਵਿੱਚ ਇੱਕ ਸਾਲ ਦੌਰਾਨ 300 ਦਿਨਾਂ ਤੋਂ ਵੱਧ ਧੁੱਪ ਹੈ ਸੂਰਜੀ ਊਰਜਾ ਦਾ ਵਿਸ਼ਾਲ ਸੋਮਾ

Sunday, Jul 26, 2020 - 10:02 AM (IST)

ਪੰਜਾਬ ਵਿੱਚ ਇੱਕ ਸਾਲ ਦੌਰਾਨ 300 ਦਿਨਾਂ ਤੋਂ ਵੱਧ ਧੁੱਪ ਹੈ ਸੂਰਜੀ ਊਰਜਾ ਦਾ ਵਿਸ਼ਾਲ ਸੋਮਾ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਭਾਰਤ ਵਿਚ ਜਨਵਰੀ 2010 ਦੌਰਾਨ ਰਾਸ਼ਟਰੀ ਸੋਲਰ ਮਿਸ਼ਨ (ਐੱਨ.ਐੱਸ.ਐੱਮ.) ਦੀ ਸ਼ੁਰੂਆਤ ਹੋਈ। ਜਲਵਾਯੂ ਤਬਦੀਲੀ ਤੇ ਨੈਸ਼ਨਲ ਐਕਸ਼ਨ ਪਲਾਨ (ਐੱਨ.ਏ.ਪੀ.ਸੀ.ਸੀ.) ਅਧੀਨ ਕਾਰਜਸ਼ੀਲ ਹੋਣ ਵਾਲਾ ਇਹ ਪਹਿਲਾ ਮਿਸ਼ਨ ਸੀ। ਇਸ ਦਾ ਉਦੇਸ਼ ਭਾਰਤ ਨੂੰ ਸੂਰਜੀ ਊਰਜਾ ਵਿਚ ਸਰਵੋਤਮ ਬਣਾਉਣਾ ਹੈ। ਇਸ ਮਿਸ਼ਨ ਦੀ ਸ਼ੁਰੂਆਤ ਦਾ ਟੀਚਾ 2022 ਤੱਕ 20 ਗੀਗਾਵਾਟ ਸੀ ਜੋ ਵਧਾ ਕੇ 100 ਗੀਗਾਵਾਟ ਕਰ ਦਿੱਤਾ ਗਿਆ ਹੈ। ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੁਆਰਾ ਜਾਰੀ ਸਾਲਾਨਾ ਰਿਪੋਰਟ ਅਨੁਸਾਰ ਸੂਰਜੀ ਊਰਜਾ ਖੇਤਰ ਵਿਚ ਪੂਰੇ ਸੰਸਾਰ ਦੀ ਤੁਲਨਾ ਕਰੀਏ ਤਾਂ ਭਾਰਤ ਦਾ ਪੰਜਵਾਂ ਸਥਾਨ ਹੈ। ਸੂਰਜੀ ਊਰਜਾ ਪਿਛਲੇ ਪੰਜ ਸਾਲਾਂ ਵਿਚ 14 ਗੁਣਾਂ (2630 ਮੈਗਾਵਾਟ ਤੋਂ 37505 ਮੈਗਾਵਾਟ ) ਵਧ ਗਈ ਹੈ। 

ਪੰਜਾਬ ਦੀ ਗੱਲ ਕਰੀਏ ਤਾਂ ਇਥੇ ਵੀ ਸੂਰਜੀ ਊਰਜਾ ਦੇ ਪ੍ਰਾਜੈਕਟਾਂ ਵਿਚ ਵਾਧਾ ਹੋਇਆ ਹੈ। ਨੈਸ਼ਨਲ ਇੰਸਟੀਟਿਊਟ ਫਾਰ ਸੋਲਰ ਐਨਰਜੀ ਮੁਤਾਬਕ ਪੰਜਾਬ 2.81 ਗੀਗਾ ਵਾਟ ਸੂਰਜੀ ਊਰਜਾ ਨਾਲ ਬਿਜਲੀ ਪੈਦਾ ਕਰ ਸਕਦਾ ਹੈ।  ਗਰਿਡਾਂ ਨਾਲ ਜੁੜੇ ਸੂਰਜੀ ਊਰਜਾ ਦੇ ਪ੍ਰਾਜੈਕਟਾਂ ਵਿੱਚ ਪੰਜਾਬ 947.10 ਮੈਗਾਵਾਟ ਬਿਜਲੀ ਪੈਦਾ ਕਰਨ ਵਾਲਾ ਭਾਰਤ ਵਿੱਚ 10ਵਾਂ ਸੂਬਾ ਹੈ। ਪੰਜਾਬ ਵਿੱਚ ਛੱਤਾਂ ਉਪਰ 67.85 ਮੈਗਾਵਾਟ ਦੇ ਪ੍ਰਾਜੈਕਟ ਲੱਗੇ ਹਨ। 

ਭਾਰਤੀ ਵੀਰਾਂ ਦੀ ਬਹਾਦਰੀ ਨੂੰ ਬਿਆਨ ਕਰਦਾ ‘ਕਾਰਗਿਲ ਵਿਜੇ ਦਿਵਸ’

ਜਿਹੜੀ ਸੂਰਜੀ ਊਰਜਾ ਦੁਆਰਾ ਪੈਦਾ ਕੀਤੀ ਗਈ ਬਿਜਲੀ ਗਰਿੱਡਾਂ ਨੂੰ ਨਹੀਂ ਜਾਂਦੀ ਜੋ ਕਿ ਐੱਸ.ਪੀ.ਵੀ. ਪ੍ਰੋਗ੍ਰਾਮ ਅਧੀਨ ਆਉਂਦੇ ਹਨ। ਉਨ੍ਹਾਂ ਵਿੱਚੋਂ 8626 ਨਿੱਜੀ ਘਰਾਂ ਵਿਚ, 17495 ਲੈਂਪ, 42758 ਸੜਕਾਂ ਕੰਢੇ ਲੱਗਿਆ ਲਾਈਟਾਂ, 4413 ਪੰਪ ਲੱਗੇ ਹਨ ਅਤੇ 2066 ਕਿਲੋਵਾਟ ਸੋਲਰ ਪਾਵਰ ਪਲਾਂਟਾਂ ਵਿੱਚ ਪੈਦਾ ਕੀਤੀ ਜਾਂਦੀ ਹੈ। ਸੂਰਜੀ ਊਰਜਾ ਨਾਲ ਚਲਣ ਵਾਲੀਆ ਪੀ.ਵੀ. (ਫੋਟੋਵੋਲਟੈਕ) ਮੋਟਰਾਂ ਦੀ ਗਿਣਤੀ ਪੰਜਾਬ ਵਿੱਚ 2556 ਹਨ। 

ਸੋਲਰ ਪਾਵਰ ਪਲਾਂਟ: 
ਜਵਾਹਰ ਲਾਲ ਸੋਲਰ ਮਿਸ਼ਨ ਅਧੀਨ ਪੰਜਾਬ ਰਾਜ ਵਿਚ 7 ਪਾਵਰ ਪਲਾਂਟ 9.5 ਮੈਗਾਵਾਟ ਸਮਰੱਥਾ ਦੇ ਸੋਲਰ ਫੋਟੋਵੋਲਟੈਕ ਪ੍ਰਾਜੈਕਟ ਚਾਲੂ ਕੀਤੇ ਗਏ ਹਨ। ਇਕ ਹੋਰ ਪਲਾਂਟ 1 ਮੈਗਾਵਾਟ ਸਮਰੱਥਾ ਵਾਲਾ ਜ਼ਿਲ੍ਹਾ ਬਠਿੰਡਾ ਵਿਚ ਲਗਾਇਆ ਗਿਆ ਹੈ। ਫੇਜ਼ ਇੱਕ ਦੇ ਅਧੀਨ 27 ਪਲਾਂਟ 219 ਮੈਗਾਵਾਟ ਅਤੇ ਫੇਜ਼ ਦੋ ਅਧੀਨ 21 ਪਲਾਂਟ 194 ਮੈਗਾਵਾਟ ਦੇ ਪਾਵਰ ਪਲਾਂਟ ਲਗਾਏ ਗਏ। ਨਵੇਂ ਫੇਜ਼ ਤਿੰਨ ਵਿੱਚ 19 ਪਾਵਰ ਪਲਾਂਟ 500 ਮੈਗਾਵਾਟ ਦੇ ਚਲਾਏ ਜਾਣਗੇ। ਜਿਨ੍ਹਾਂ ਵਿੱਚੋਂ 12 ਪਲਾਂਟ 325 ਮੈਗਾਵਾਟ ਸਮਰੱਥਾ ਦੇ ਬਣ ਕੇ ਤਿਆਰ ਹੋ ਗਏ ਹਨ ਅਤੇ 175 ਮੈਗਾਵਾਟ ਪਾਵਰ ਪਲਾਂਟਾਂ ਉਤੇ ਕੰਮ ਚੱਲ ਰਿਹਾ ਹੈ। 

ਸ਼ਹਿਦ ਦੀਆਂ ਮੱਖੀਆਂ ਲਈ ਸੁਖਾਵਾਂ ਨਹੀਂ ਹੁੰਦਾ ਬਰਸਾਤ ਦਾ ਮੌਸਮ

PunjabKesari

ਸੂਬੇ ਵਿੱਚ ਸੋਲਰ ਫੋਟੋਵੋਲਟੈਕ ਪਾਵਰ ਪ੍ਰਾਜੈਕਟ ਲਈ ਇੱਕ ਪ੍ਰਮੁੱਖ ਛੱਤਾਂ ਉਪਰ ਲਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਛੱਤ ਐੱਸ.ਪੀ.ਵੀ. ਪਾਵਰ ਪ੍ਰੋਜੈਕਟ ਵੱਖ-ਵੱਖ ਮਹੱਤਵਪੂਰਨ ਸਰਕਾਰੀ, ਸੰਸਥਾਗਤ ਅਤੇ ਧਾਰਮਿਕ ਇਮਾਰਤਾਂ ਵਿਖੇ ਸਥਾਪਤ ਕੀਤੇ ਗਏ ਹਨ ਜਿਵੇਂ ਕਿ ਪੰਜਾਬ ਰਾਜ ਭਵਨ, ਪੰਜਾਬ ਸਿਵਲ ਸੈਕਟਰੀਏਟ, ਦਰਬਾਰ ਸ੍ਰੀ ਅੰਮ੍ਰਿਤਸਰ ਸਾਹਿਬ, ਵਾਘਾ ਬਾਰਡਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਅਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ। ਸੂਬੇ ਵਿੱਚ ਸੂਰਜੀ ਊਰਜਾ ਦੇ ਹਿੱਸੇ ਨੂੰ ਵਧਾਉਣ ਲਈ ਸਾਰੇ ਖੇਤਰਾਂ ਵਿਚ ਛੱਤ ਉਪਰ ਪ੍ਰੋਜੈਕਟਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਿਆ ਜਾਵੇਗਾ।

ਕੋਰਨਾ ਆਫ਼ਤ: ਪੰਜਾਬ ਸਰਕਾਰ ਵਲੋਂ ਚੋਣਾਂ ਵੇਲ਼ੇ ਕੀਤੇ ਵਾਅਦੇ ਪੂਰੇ ਕਰਨ ਦਾ ਹੈ ਵਧੀਆ ਮੌਕਾ

ਛੱਤ ਉਪਰ ਸੋਲਰ ਪਾਵਰ ਪਲਾਂਟ: 
ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਛੱਤ ਸੂਰਜ ਪਾਵਰ ਪਲਾਂਟ ਸਥਾਪਤ ਕੀਤਾ ਗਿਆ ਜਿੱਥੇ 25 ਸਾਲ ਪੀ.ਪੀ.ਏ. ਤਹਿਤ ਬਿਜਲੀ ਪੀ ਐਸ ਪੀ ਸੀ ਐਲ ਨੂੰ ਵੇਚੀ ਜਾਵੇਗੀ। ਭਾਰਤ ਦਾ ਦੂਜਾ ਸਭ ਤੋਂ ਵੱਡਾ ਛੱਤ ਉਪਰ ਸੂਰਜ ਪਾਵਰ ਪਲਾਂਟ ਜਿਸ ਦੀ ਸਮਰੱਥਾ 2 ਮੈਗਾਵਾਟ ਹੈ, ਫਲਾਂ ਅਤੇ ਸਬਜ਼ੀਆਂ ਦੀ ਮੰਡੀ ਉੱਪਰ ਲਗਾਇਆ ਜਾ ਰਿਹਾ ਹੈ. ਜੋ ਐੱਸ.ਏ.ਐੱਸ.ਨਗਰ ਵਿਖੇ ਹੈ।

ਨੈਟ ਮੀਟਰਿੰਗ ਦੇ ਅਧੀਨ ਛੱਤ ਉਪਰ ਸੋਲਰ ਪਾਵਰ ਪਲਾਂਟ: ਦੂਜਾ ਸਭ ਤੋਂ ਵੱਧ ਸਮਰੱਥਾ ਵਾਲਾ 12.9 ਮੈਗਾਵਾਟ ਦਾ ਪ੍ਰਾਜੈਕਟ 399 ਘਰ ਸਕੂਲ/ ਉਦਯੋਗ/ ਵਪਾਰਕ ਅਦਾਰਿਆਂ ਆਦਿ ਦੀਆਂ ਛੱਤਾਂ ਤੇ ਲਗਾਇਆ ਹੈ। 

ਮਿਲਾਵਟਖੋਰੀ ਨੇ ਸ਼ਹਿਦ ਦੀ ਮਿਠਾਸ 'ਚ ਭਰੀ ਕੁੜੱਤਣ

ਨਹਿਰਾਂ ਉੱਪਰ ਸੋਲਰ ਪਾਵਰ ਪਲਾਂਟ: 
ਭਾਰਤ ਸਰਕਾਰ ਦੇ ਐੱਮ.ਐੱਨ.ਆਰ.ਈ. ਅਧੀਨ 20 ਮੈਗਾਵਾਟ ਦੀ ਸਮਰੱਥਾ ਵਾਲੇ ਪਾਵਰ ਪਲਾਂਟ ਨਹਿਰਾਂ ਉੱਪਰ ਲਗਾਏ ਜਾਣਗੇ। ਇਸ ਵਿਚੋਂ 5 ਮੈਗਾਵਾਟ ਦੇ ਦੋ ਪ੍ਰਾਜੈਕਟ ਲੁਧਿਆਣਾ ਦੇ ਨੇੜੇ ਸਿੱਧਵਾਂ ਨਹਿਰ (2.5 ਮੈਗਾਵਾਟ) ਅਤੇ ਪਟਿਆਲਾ ਦੇ ਨੇੜੇ ਘੱਗਰ ਨਹਿਰ (2.5 ਮੈਗਾਵਾਟ) ਤੇ ਅਲਾਟ ਕੀਤੇ ਗਏ ਹਨ।

ਬਰਸਾਤ ਦੇ ਦਿਨਾਂ ’ਚ ਨੁਕਸਾਨ ਦਾ ਕਾਰਣ ਬਣਦੀ ਹੈ ਖੇਤੀ ਸੰਦਾਂ ਦੀ ਸੰਭਾਲ ਸਬੰਧੀ ਲਾਪਰਵਾਹੀ


author

rajwinder kaur

Content Editor

Related News