ਰੇਨ ਗੰਨ ਰਾਹੀਂ ਫਸਲਾਂ ਦੀ ਸਿੰਚਾਈ ਪ੍ਰਣਾਲੀ ਲਈ ਕਿਸਾਨਾਂ ਨੂੰ ਕੀਤਾ ਪ੍ਰੇਰਿਤ

Friday, Jul 31, 2020 - 05:11 PM (IST)

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਜਲੰਧਰ ਨਾਲ ਮਿਲ ਕੇ ਪਿੰਡ ਟਾਹਲੀ ਸਾਹਿਬ ਨੇੜੇ ਕਰਤਾਰਪੁਰ ਵਿਖੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਰੇਨ ਗਨ ਦੀ ਪ੍ਰਦਰਸ਼ਨੀ ਲਗਾਈ ਗਈ। ਸ.ਭਗਵੰਤ ਵੀਰ ਸਿੰਘ ਭੁੱਲਰ ਦੇ ਖੇਤਾਂ ਵਿੱਚ ਲਗਾਈ ਇਸ ਪ੍ਰਦਰਸ਼ਨੀ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸੁਰਿੰਦਰ ਸਿੰਘ ਮੁੱਖ ਖੇਤਬਾੜੀ ਅਫਸਰ ਜਲੰਧਰ ਨੇ ਕਿਹਾ ਕਿ ਸਾਡੇ ਸੂਬੇ ਦੇ  ਤਕਰੀਬਨ 80% ਬਲਾਕ ਪਾਣੀ ਦੇ ਪੱਧਰ ਕਰਕੇ ਗੰਭੀਰ ਸਥਿਤੀ ਵਿੱਚ ਹਨ। ਜਿਥੇ ਸੂਬੇ ਵਿੱਚ ਧਰਤੀ ਹੇਠਲਾ ਪਾਣੀ 1980 ਦੇ ਦਹਾਕੇ ਵਿੱਚ ਸਾਲਾਨਾ 18.4 ਸੈਂਟੀਮੀਟਰ ਪ੍ਰਤੀ ਸਾਲ ਥੱਲੇ ਜਾ ਰਿਹਾ ਸੀ।

ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ

ਅੱਜ ਧਤਰੀ ਹੇਠਲਾ ਪਾਣੀ ਸਾਲਾਨਾ ਤਕਰੀਬਨ 50 ਸੈਂਟੀਮੀਟਰ ਦੀ ਰਫਤਾਰ ਨਾਲ ਥੱਲੇ ਜਾ ਰਿਹਾ ਹੈ। ਆਮ ਹਾਲਤਾ ਵਿੱਚ ਇੱਕ ਏਕੜ ਦੀ ਸਿਚਾਈ ਲਈ 4-5 ਘੰਟੇ ਦਾ ਸਮਾਂ ਲੱਗਦਾ ਹੈ ਜਦ ਕਿ ਇਸ ਤਕਨੀਕ ਰਾਹੀਂ ਤਕਰੀਬਨ ਅੱਧੇ ਘੰਟੇ ਵਿੱਚ ਸਾਰਾ ਖੇਤ ਸਿੰਜਿਆਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਕਨੀਕ ਰਾਹੀਂ ਪ੍ਰਤੀ ਸੈਕਿੰਡ 4 ਲੀਟਰ ਪਾਣੀ ਰੀਲੀਜ ਹੁੰਦਾ ਹੈ। ਇੰਜ ਗੁਰਵਿੰਦਰ ਸਿੰਘ ਮੰਡਲ ਭੂਮੀ ਰੱਖਿਆ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਜ਼ਿਲ੍ਹਾ ਜਲੰਧਰ ਵਿੱਚ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਧੀਨ ਵਿਭਾਗ ਰੇਨ ਗੰਨ ਤਕਨੀਕ ’ਤੇ ਵੀ ਉਪਦਾਨ ਮੁੱਹਇਆ ਕਰਵਾਇਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ਕੈਨੇਡਾ ਜਾਣ ਦੇ ਚਾਹਵਾਨ ਸਿਖਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ ‘Two Step Visa System’

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਲੂ, ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬਾ, ਮੱਕੀ, ਕਣਕ, ਕਮਾਦ ਆਦਿ ’ਤੇ ਰੇਨ ਗੰਨ ਤਕਨੀਕ ਬੇਹੱਦ ਕਾਰਗਰ ਸਾਬਿਤ ਹੋ ਸਕਦੀ ਹੈ। ਇੰਜ ਲੁਪਿੰਦਰ ਕੁਮਾਰ ਸਬ ਡਵੀਜਨਲ ਭੂਮੀ ਰੱਖਿਆ ਅਫਸਰ ਭੂਮੀ ਅਤੇ ਪਾਣੀ ਰੱਖਿਆ ਵਿਭਾਗ ਅਤੇ ਇੰਜ ਨਵਦੀਪ ਸਿੰਘ ਸਹਾਇਕ ਖੇਤੀਬਾੜੀ ਇੰਜ ਜਲੰਧਰ ਨੇ ਦੱਸਿਆ ਕਿ ਇਸ ਤਕਨੀਕ ਰਾਹੀਂ ਫਸਲਾਂ ਦਾ ਝਾੜ ਵੱਧਦਾ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈ। ਇਸ ਦੇ ਨਾਲ-ਨਾਲ ਵਧੇਰੇ ਗਰਮੀ ਅਤੇ ਸਰਦੀਆਂ ਵਿੱਚ ਫਸਲ ਕੋਹਰੇ ਆਦਿ ਦੇ ਪ੍ਰਭਾਵ ਤੋਂ ਵੀ ਬਚੀ ਰਹਿੰਦੀ ਹੈ।

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

ਰੇਨ ਗੰਨ ਦੀ ਤਕਨੀਕ 7.5 ਹਾਰਸ ਪਾਵਰ ਦੀ ਮੋਟਰ ਤੋਂ ਵੱਧ ਵਾਲੀ ਕਿਸੇ ਵੀ ਮੋਟਰ ਨਾਲ ਆਸਾਨੀ ਨਾਲ ਚੱਲ ਸਕਦੀ ਹੈ। ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ’ਤੇ ਸਹਿਜੇ ਸ਼ਿਫਟ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 5 ਏਕੜ ਰਕਬੇ ’ਤੇ ਇਸ ਤਕਨੀਕ ਰਾਹੀਂ ਖੇਤਾਂ ਵਿੱਚ ਸਿੰਚਾਈ ਵਿਵਸਥਾ ਲਈ ਤਕਰੀਬਨ ਰੁਪਏ 85000/- ਦਾ ਖਰਚਾ ਆਉਂਦਾ ਹੈ। ਜਿਸ ਵਿੱਚੋਂ ਤਕਰੀਬਨ ਰੁਪਏ 57000/- ਸਰਕਾਰ ਵੱਲੋਂ ਉਪਦਾਨ ਮਿਲ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਦਿਮਾਗ ਨੂੰ ਸ਼ਾਂਤ ਰੱਖਣਾ ਹੈ ਬਹੁਤ ਜ਼ਰੂਰੀ, ਨਹੀਂ ਤਾਂ ਹੋ ਸਕਦੈ ਇਨ੍ਹਾਂ ਬੀਮਾਰੀਆਂ ਦਾ ਖਤਰਾ

ਇਸ ਮੌਕੇ ਕਿਸਾਨ ਸ.ਭਗਵੰਤ ਵੀਰ ਸਿੰਘ ਭੁੱਲਰ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਸ ਤਕਨੀਕ ਰਾਹੀਂ ਝੋਨੇ ’ਤੇ ਪੱਤਾ ਲਪੇਟ ਸੁੰਡੀ ਦਾ ਕੰਟਰੋਲ ਵੀ ਆਪਣੇ ਆਪ ਹੀ ਹੋ ਸਕਦਾ ਹੈ। ਇਸ ਤਕਨੀਕ ਰਾਹੀਂ ਰੇਨ ਗੰਨ 30 ਮੀਟਰ ਤੱਕ ਰਕਬਾ ਕਵਰ ਕਰਦੀ ਹੈ ਅਤੇ ਇੱਕੋ ਵੇਲੇ 100 ਫੁੱਟ ਦਾ ਰੇਨ ਗੰਨ ਦੇ ਦੁਆਲੇ ਰਕਬਾ ਸਿੰਜਿਆ ਜਾ ਸਕਦਾ ਹੈ।

PunjabKesari

ਡਾ.ਨਰੇਸ਼ ਕੁਮਾਰ ਗੁਲਾਟੀ 
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜਲੰਧਰ।


rajwinder kaur

Content Editor

Related News