ਪੰਜਾਬ ’ਚ ਝੋਨੇ ਦੀ ਸਿੱਧੀ ਬਿਜਾਈ ਲਈ ਤਿਆਰ ਕਿਸਾਨਾਂ ਨੂੰ ਅਜੇ ਵੀ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਉਡੀਕ
Wednesday, Jun 03, 2020 - 02:31 PM (IST)
ਸਮਰਾਲਾ (ਗਰਗ) - ਪੰਜਾਬ ਦਾ ਕਿਸਾਨ ਇਸ ਵਾਰ ਕੋਰੋਨਾ ਸੰਕਟ ਦੇ ਚੱਲਦੇ ਮਜ਼ਦੂਰਾਂ ਦੀ ਪੈਦਾ ਹੋਈ ਘਾਟ ਕਾਰਨ ਝੋਨੇ ਦੀ ਸਿੱਧੀ ਬਿਜਾਈ ਲਈ ਪੂਰੀ ਤਰ੍ਹਾਂ ਤਿਆਰ ਤਾਂ ਹੋ ਚੁੱਕਾ ਹੈ। ਇਸ ਦੇ ਬਾਵਜੂਦ ਉਸ ਨੂੰ ਹਾਲੇ ਵੀ ਪਿੱਤਰੀ ਰਾਜਾਂ ਨੂੰ ਪਰਤੇ ਪ੍ਰਵਾਸੀ ਮਜ਼ਦੂਰਾਂ ਦੇ ਬਿਜਾਈ ਵੇਲੇ ਪਰਤ ਆਉਣ ਦੀ ਉਮੀਦ ਹੈ। ਭਾਵੇ ਬਹੁਗਿਣਤੀ ਕਿਸਾਨ ਇਸ ਵਾਰ ਸਿੱਧੀ ਬਿਜਾਈ ਨੂੰ ਪਹਿਲ ਦੇ ਰਹੇ ਹਨ ਪਰ ਕਿਸਾਨਾਂ ਲਈ ਇਹ ਇੱਕ ਨਵੀਂ ਸ਼ੁਰੂਆਤ ਹੋਣ ਕਾਰਨ ਉਨ੍ਹਾਂ ਲਈ ਇਹ ਤਜਰਬਾ ਕੁਝ ਔਕੜਾਂ ਵੀ ਖੜ੍ਹੀਆਂ ਕਰ ਰਿਹਾ ਹੈ। ਇਸ ਸਾਲ ਸਮਰਾਲਾ ਬਲਾਕ ਅੰਦਰ ਕਰੀਬ 1350 ਹੈਕਟੇਅਰ ਜ਼ਮੀਨ ’ਚ ਝੋਨੇ ਦੀ ਬਿਜਾਈ ਕੀਤੀ ਜਾਣੀ ਹੈ ਅਤੇ ਸਿੱਧੀ ਬਿਜਾਈ ਲਈ ਉਤਸ਼ਾਹਿਤ ਇਲਾਕੇ ਦੇ ਅਣਗਿਣਤ ਕਿਸਾਨਾਂ ਵੱਲੋਂ ਹੁਣ ਤੱਕ 350 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਵੀ ਲਈ ਹੈ।
ਪੜ੍ਹੋ ਇਹ ਵੀ ਖਬਰ - ਜ਼ਿੰਦਗੀ ਇਕ ਸੰਘਰਸ਼ ਹੈ, ਆਓ ਖੁਸ਼ ਰਹਿਣਾ ਸਿੱਖੀਏ
ਇਲਾਕੇ ਦੇ ਬਹੁਤ ਸਾਰੇ ਅਗਾਂਹ ਵਧੂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਜ਼ਦੂਰਾਂ ਦੀ ਘਾਟ ਕਾਰਨ ਭਾਵੇ ਝੋਨੇ ਦੀ ਸਿੱਧੀ ਬਿਜਾਈ ਲਈ ਪੂਰੀ ਤਿਆਰੀ ਤਾਂ ਕਰ ਲਈ ਗਈ ਹੈ ਪਰ ਮਹਿੰਗੀ ਮਸ਼ੀਨਰੀ ਅਤੇ ਲਵਾਈ ਲਈ ਮਸ਼ੀਨਾਂ ਦੀ ਵੱਡੀ ਥੁੜ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੋਰ ਵੀ ਵਧਾ ਦਿੱਤਾ ਹੈ। ਇਸ ਲਈ ਬਹੁਗਿਣਤੀ ਕਿਸਾਨਾਂ ਨੂੰ ਹਾਲੇ ਵੀ ਇਹੀ ਉਮੀਦ ਹੈ ਕਿ ਟ੍ਰੇਨਾਂ ਸ਼ੁਰੂ ਹੋ ਜਾਣ ’ਤੇ ਆਪਣੇ-ਆਪਣੇ ਪਿੱਤਰੀ ਰਾਜਾਂ ਨੂੰ ਗਏ ਮਜ਼ਦੂਰ ਝੋਨੇ ਦੀ ਲੁਆਈ ਲਈ ਜਰੂਰ ਵਾਪਸ ਆਉਣਗੇ। ਇਸ ਲਈ ਬਹੁਤੇ ਕਿਸਾਨਾਂ ਨੇ ਵਾਧੂ ਖਰਚ ਕਰਦੇ ਹੋਏ ਇਸੇ ਤਾਂਘ ’ਚ ਝੋਨੇ ਦੀ ਪਨੀਰੀ ਵੀ ਲੱਗਾ ਰੱਖੀ ਕਿ ਜੇਕਰ ਲੇਬਰ ਝੋਨਾ ਲਾਉਣ ਦੇ ਵਖ਼ਤ ਆ ਗਈ ਤਾਂ ਉਹ ਸਿੱਧੀ ਬਿਜਾਈ ਦੇ ਝੰਜਟ ਵਿੱਚ ਪੈਣ ਨਾਲੋਂ ਮਜ਼ਦੂਰਾਂ ਰਾਹੀ ਰਵਾਇਤੀ ਢੰਗ ਨਾਲ ਝੋਨੇ ਦੀ ਲੁਆਈ ਨੂੰ ਪਹਿਲ ਦੇਣਗੇ।
ਪੜ੍ਹੋ ਇਹ ਵੀ ਖਬਰ - ਕੋਰੋਨਾ ਖਿਲਾਫ ਫਰੰਟ ਲਾਈਨ 'ਤੇ ਭੂਮਿਕਾ ਨਿਭਾਉਣ ਵਾਲਾ ‘ਪੱਤਰਕਾਰ’ ਮਾਣ ਸਨਮਾਨ ਦਾ ਹੱਕਦਾਰ
ਪੜ੍ਹੋ ਇਹ ਵੀ ਖਬਰ - ਖਟਕੜ ਕਲਾਂ ’ਚ ਗੁੰਡਾਗਰਦੀ ਦਾ ਨੰਗਾ ਨਾਚ, ਹਥਿਆਰਾਂ ਨਾਲ ਕੀਤਾ ਨੌਜਵਾਨ ’ਤੇ ਹਮਲਾ
ਟ੍ਰੇਨ ਸੇਵਾ ਅਤੇ ਅੰਤਰਰਾਸ਼ਟਰੀ ਬੱਸ ਸਰਵਿਸ਼ ਸ਼ੁਰੂ ਹੋਣ ’ਤੇ ਸੂਬੇ ਦੇ ਬਹੁਗਿਣਤੀ ਕਿਸਾਨ ਤਾਂ ਆਪਣੇ ਖਰਚੇ ’ਤੇ ਬੱਸਾਂ ਰਾਹੀ ਮਜ਼ਦੂਰਾਂ ਨੂੰ ਲਿਆਉਣ ਲਈ ਵੀ ਤਿਆਰ ਬੈਠੇ ਹਨ। ਇਨ੍ਹਾਂ ਕਿਸਾਨਾਂ ਕੋਲ ਸਿੱਧੀ ਬਿਜਾਈ ਲਈ ਤਜਰਬੇ ਅਤੇ ਮਸ਼ੀਨਰੀ ਦੀ ਘਾਟ ਹੋਣ ਕਾਰਨ ਉਹ ਅਜੇ ਵੀ ਪੂਰੀ ਤਰ੍ਹਾਂ ਮਜ਼ਦੂਰਾਂ ’ਤੇ ਹੀ ਉਮੀਦ ਲੱਗਾ ਕੇ ਬੈਠੇ ਹਨ। ਓਧਰ ਸਮਰਾਲਾ ਦੇ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਸਿੱਧੀ ਬਿਜਾਈ ਜ਼ਿਆਦਾਤਰ ਕਿਸਾਨਾਂ ਲਈ ਨਵਾਂ ਕਾਰਜ ਹੈ, ਇਸ ਲਈ ਤਜਰਬੇ ਲਈ ਕੁਝ ਕਿਸਾਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਅਤੇ ਅਤੇ ਇਸ ਨਵੇਂ ਕੰਮ ਦੀ ਸ਼ੁਰੂਆਤ ’ਚ ਕੁਝ ਮੁਸ਼ਕਲਾਂ ਆਉਣੀਆਂ ਸੁਭਾਵਿਕ ਹੀ ਹਨ।
ਪੜ੍ਹੋ ਇਹ ਵੀ ਖਬਰ - ‘ਸਾਊਦੀ ਅਰਬ ''ਚ ਖੋਲ੍ਹੀਆਂ ਗਈਆਂ 90 ਹਜ਼ਾਰ ਮਸੀਤਾਂ’ (ਵੀਡੀਓ)
ਪੜ੍ਹੋ ਇਹ ਵੀ ਖਬਰ - ਪਸੀਨੇ ਦੀ ਬਦਬੂ ਤੋਂ ਜੇਕਰ ਤੁਸੀਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਦੇਸੀ ਨੁਸਖੇ