ਹੁਣ ਪੰਜਾਬ ’ਚ ਵੀ ਹੋ ਸਕਦੀ ਹੈ ‘ਗਲੈਡੀਉਲਸ ਦੀ ਖੇਤੀ’

08/31/2020 12:15:08 PM

ਗੁਰਵਿੰਦਰ ਸਿੰਘ ਸੋਹੀ

ਗਲੈਡੀਉਲਸ ਇਕ ਡੰਡੀ ਵਾਲਾ ਫਲ ਹੈ, ਜਿਸ ਨੂੰ ਸਜਾਵਟ ਦੇ ਤੌਰ ’ਤੇ ਵਿਸ਼ੇਸ਼ ਵਰਤਿਆ ਜਾਂਦਾ ਹੈ। ਪੰਜਾਬ ਦਾ ਪੌਣ-ਪਾਣੀ ਗਲੈਡੀਉਲਸ ਲਈ ਬਹੁਤ ਢੁਕਵਾਂ ਹੈ। ਪੰਜਾਬ ਵਿੱਚ ਇਸ ਦੀ ਮੰਗ ਵੀ ਬਹੁਤ ਜ਼ਿਆਦਾ ਹੈ। ਇਸ ਨੂੰ ਵਪਾਰਤ ਪੱਧਰ ’ਤੇ ਉਗਾ ਕੇ ਜ਼ਿਆਦਾ ਮੁਨਾਫਾ ਕਮਾਇਆ ਜਾ ਸਕਦਾ ਹੈ। 

ਆਓ ਜਾਣੀਏ ਕਿਉਂ ਹੁੰਦਾ ਹੈ ‘ਜੋੜਾਂ ਦਾ ਦਰਦ’, ਇਨ੍ਹਾਂ ਤਰੀਕਿਆਂ ਨਾਲ ਪਾਓ ਹਮੇਸ਼ਾ ਲਈ ਛੁਟਕਾਰਾ

PunjabKesari

ਇਸ ਦੀ ਪੈਦਾਵਾਰ ਲਈ ਚੰਗੀ ਜਲ ਨਿਕਾਸੀ ਵਾਲੀ ਜ਼ਮੀਨ ਹੈ, ਜਿਸ ਦੀ ਪੀ-ਐਚ 6-7 ਦੇ ਵਿਚਕਾਰ ਹੋਵੇ, ਬਹੁਤ ਢੁੱਕਵੀਂ ਹੈ। ਇਸ ਦੀ ਬੀਜਾਈ ਸਤੰਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾ ਸਕਦੀ ਹੈ। ਦਸੰਬਰ ਤੋਂ ਮਾਰਚ ਤੱਕ ਫੁੱਲ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਦੀ ਕਾਸ਼ਤ ਲਈ ਤਾਪਮਾਨ 10 ਡਿਗਰੀ ਸੈਲਸੀਅਸ ਤੋਂ 30 ਡਿਗਰੀ ਸੈਲਸੀਅਤ ਤੱਕ ਹੋਣਾ ਚਾਹੀਦਾ ਹੈ। 

ਇਸ ਵਜ੍ਹਾ ਕਰਕੇ ਬਣਦੀ ਹੈ ਢਿੱਡ 'ਚ ਗੈਸ, ਦੂਰ ਕਰਨ ਲਈ ਜਾਣੋ ਘਰੇਲੂ ਨੁਸਖ਼ੇ

PunjabKesari

ਗਲੈਡੀਉਲਸ ਨੂੰ ਵੱਟਾ ਜਾਂ ਬੈਡ ਬਣਾ ਕੇ ਉਸ ਉੱਪਰ ਲਗਾਇਆ ਜਾਂਦਾ ਹੈ। ਬਲਬ ਤੋਂ ਬਲਬ 10-12 ਸੈਂ.ਮੀ. ਉੱਤੇ ਲਗਾਇਆ ਜਾਵੇ। ਇਕ ਏਕੜ ਵਿਚੋਂ ਲਗਭਗ 60 ਹਜ਼ਾਰ ਤੋਂ 80 ਹਜ਼ਾਰ ਤੱਕ ਬੂਟੇ ਲੱਗ ਜਾਂਦੇ ਹਨ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਬਾਅਦ ਪਾਣੀ ਲਗਾ ਕੇ 24 ਘੰਟੇ ਵਿੱਚ ਪੈਂਡੀਮੈਥਾਲੀਨ 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਖਾਦਾਂ ਦੀ ਵਰਤੋਂ ਮਿੱਟੀ ਪਰਥ ਅਧਾਰ ’ਤੇ ਕਰਨੀ ਚਾਹੀਦੀ ਹੈ। ਹਲਕੀਆਂ ਜ਼ਮੀਨਾਂ ਵਿਚ ਲੋਹੇ ਦੀ ਘਾਟ ਆ ਜਾਂਦੀ ਹੈ, ਜਿਸ ਨੂੰ ਸਪ੍ਰੇਹ ਕਰਕੇ ਪੂਰਾ ਕੀਤਾ ਜਾ ਸਕਦਾ ਹੈ।

ਕੀ ਤੁਸੀਂ ਵੀ ਵਧਦੇ ਭਾਰ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਖਾਓ ਇਹ ਫ਼ਲ, 15 ਦਿਨਾਂ 'ਚ ਦਿਖੇਗਾ ਅਸਰ

PunjabKesari

ਬਿਜਾਈ ਤੋਂ ਕਰੀਬ 90 ਦਿਨ ਬਾਅਦ ਫੁੱਲ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨੂੰ 6-7 ਦਿਨਾਂ ਤੱਕ ਠੰਢੇ ਕਮਰੇ ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਲੋਕਲ ਮਾਰਕੀਟ ਵਿੱਚ ਵੇਚਣ ਲਈ ਫੁੱਲ ਖੁੱਲ੍ਹੇ ਹੋਣੇ ਚਾਹੀਦੇ ਹਨ। ਦੂਰ-ਦੁਰਾਣੇ ਵੇਚਣ ਲਈ ਬੰਦ ਫੁੱਲ ਨੂੰ ਕੱਟਣਾ ਚਾਹੀਦਾ ਹੈ। ਇਸ ਦੀ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਭਾਰਤ ਵਿਚ ਮੰਗ ਹੈ।

ਵਾਸਤੂ ਸ਼ਾਸ਼ਤਰ ਮੁਤਾਬਕ ਇਕ ਚੁਟਕੀ ਲੂਣ ਤੁਹਾਨੂੰ ਕਰ ਸਕਦਾ ਹੈ ‘ਮਾਲਾਮਾਲ’, ਜਾਣੋ ਕਿਵੇਂ


rajwinder kaur

Content Editor

Related News