ਕੀ ਝੋਨੇ ਦੀ ਸਿੱਧੀ ਬਿਜਾਈ ਖੋਵੇਗੀ ਖੇਤੀ ਮਜਦੂਰਾਂ ਦਾ ਰੁਜ਼ਗਾਰ ?
Tuesday, Jun 02, 2020 - 10:00 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੋਰੋਨਾ ਕਰਕੇ ਪ੍ਰਵਾਸੀ ਮਜ਼ਦੂਰ ਘਰਾਂ ਨੂੰ ਵਾਪਸ ਚਲੇ ਗਏ, ਜਿਸ ਨਾਲ ਖੇਤੀ ਬਹੁਤ ਪ੍ਰਭਾਵਿਤ ਹੋਈ। ਕਿਸਾਨਾਂ ਨੂੰ ਪਹਿਲਾਂ ਕਣਕ ਦੀ ਵਾਢੀ ਅਤੇ ਹੁਣ ਝੋਨੇ ਦੀ ਲਵਾਈ ਦਾ ਫਿਕਰ ਹੈ। ਮਜ਼ਦੂਰਾਂ ਦੀ ਮੰਗ ਵਧਣ ਕਰਕੇ ਝੋਨੇ ਦੀ ਲਵਾਈ ਦਾ ਮੁੱਲ ਵੀ ਪਿਛਲੇ ਸਾਲ ਨਾਲੋਂ ਦੁੱਗਣਾ ਹੋ ਗਿਆ। ਖੇਤੀਬਾੜੀ ਵਿਗਿਆਨੀਆਂ ਦੁਆਰਾ ਮਜ਼ਦੂਰਾਂ ਦੀ ਕਮੀ ਦਾ ਹੱਲ ਕਰਨ ਲਈ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਸਲਾਹਾਂ ਦਿੱਤੀਆਂ ਗਈਆਂ। ਜਿਸ ਨਾਲ ਬਹੁਤ ਸਾਰੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਵੱਲ ਹੋ ਤੁਰੇ ।
ਖੇਤੀ ਮਜ਼ਦੂਰਾਂ ਨਾਲ ਨਾਇਨਸਾਫੀ
ਮਾਹਿਰਾਂ ਦਾ ਕਹਿਣਾ ਹੈ ਕਿ ਹਰੀ ਕ੍ਰਾਂਤੀ ਤੋਂ ਲੈ ਕੇ ਹੁਣ ਤੱਕ ਖੇਤੀ ਮਜ਼ਦੂਰਾਂ ਨਾਲ ਹਮੇਸ਼ਾ ਨਾ ਇਨਸਾਫੀ ਹੁੰਦੀ ਆ ਰਹੀ ਹੈ। ਉਸ ਸਮੇਂ ਜਦੋਂ ਘਰੇਲੂ ਮਜ਼ਦੂਰਾਂ ਦੀ ਮੰਗ ਵਧਣੀ ਸੀ ਤਾਂ ਮਸ਼ੀਨੀਕਰਨ ਅਤੇ ਪ੍ਰਵਾਸੀ ਮਜ਼ਦੂਰਾਂ ਨੇ ਆ ਕੇ ਮਜ਼ਦੂਰੀ ਦਾ ਮੁੱਲ ਘਟਾ ਦਿੱਤਾ। ਮੌਜੂਦਾ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਕੋਰੋਨਾ ਕਾਰਨ ਆਪਣੇ ਘਰਾਂ ਨੂੰ ਪਰਤੇ ਪ੍ਰਵਾਸੀ ਮਜਦੂਰਾਂ ਕਰਕੇ ਘਰੇਲੂ ਮਜ਼ਦੂਰਾਂ ਦੀ ਕਦਰ ਪੈਣ ਲੱਗੀ ਸੀ ਤਾਂ ਫਿਰ ਮਸ਼ੀਨੀਕਰਨ ਨੇ ਘਰੇਲੂ ਮਜ਼ਦੂਰਾਂ ਨੂੰ ਦਬੋਚ ਲਿਆ ।
ਪੜ੍ਹੋ ਇਹ ਵੀ ਖਬਰ - ਸਿੱਖਿਆ ਵਿਭਾਗ ਦੀ ਡਿਜ਼ੀਟਲ ਸਿੱਖਿਆ ਵਿਦਿਆਰਥੀਆਂ ਲਈ ਖੋਲ੍ਹੇਗੀ ਨਵੇਂ ਰਾਹ
ਪੜ੍ਹੋ ਇਹ ਵੀ ਖਬਰ - ਦੁਆਬੇ ਦਾ ਕੇਂਦਰੀ ਨਗਰ ‘ਜਲੰਧਰ’, ਜਾਣੋ ਕਿਵੇਂ ਪਿਆ ਇਹ ਨਾਂ
ਕਿਸਾਨ
ਇਸ ਸਬੰਧੀ ਜਗਬਾਣੀ ਨਾਲ ਗੱਲ ਕਰਦਿਆਂ ਖੁੱਡੀ ਖ਼ੁਰਦ ਦੇ ਕਿਸਾਨ ਸੇਵਕ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਹੱਥੀਂ ਝੋਨੇ ਦੀ ਲਵਾਈ ਲਈ ਮਜ਼ਦੂਰ 6000 ਰੁਪਏ ਪ੍ਰਤੀ ਏਕੜ ਮੰਗਦੇ ਸਨ। ਮਹਿੰਗੀ ਲਾਗਤ ਨੂੰ ਦੇਖਦੇ ਹੋਏ ਕਿਸਾਨਾਂ ਨੇ ਆਪਣਾ ਰੁੱਖ ਸਿੱਧੀ ਬਿਜਾਈ ਵੱਲ ਕਰ ਲਿਆ। ਹੁਣ ਪਿੰਡ ਵਿੱਚ ਅੱਧ ਤੋਂ ਵੱਧ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਹੈ ਫਲਸਰੂਪ ਹੱਥੀਂ ਲਵਾਈ ਦਾ ਰਕਬਾ ਘੱਟ ਗਿਆ ਅਤੇ ਮਜ਼ਦੂਰ 3000 ਰੁਪਏ ਤੋਂ ਵੀ ਘੱਟ ਵਿੱਚ ਝੋਨਾ ਲਾਉਣ ਲਈ ਤਿਆਰ ਹੋ ਗਏ ਹਨ ।
ਪੜ੍ਹੋ ਇਹ ਵੀ ਖਬਰ - ਕੋਰੋਨਾ ਨਾਲ ਨਜਿੱਠਣ ਵਾਲੇ "ਪੰਜਾਬ ਮਾਡਲ" ਦੀ ਚਰਚਾ ਅਮਰੀਕਾ ਤੱਕ, ਜਾਣੋਂ ਕਿਉਂ (ਵੀਡੀਓ)
ਮਾਹਿਰ
ਇਸ ਬਾਰੇ ਗੱਲ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਕਮਲ ਵੱਤਾ ਨੇ ਕਿਹਾ ਕਿ ਇਹ ਜ਼ਰੂਰ ਹੈ ਕਿ ਪਿਛਲੇ ਸਾਲ ਨਾਲੋਂ ਮਜ਼ਦੂਰੀ ਮੰਗ ਅਤੇ ਪੂਰਤੀ ਦੇ ਹਿਸਾਬ ਨਾਲ ਜ਼ਰੂਰ ਵਧੇਗੀ। ਦੂਜੇ ਪਾਸੇ ਜੇਕਰ ਕਿਸੇ ਵੀ ਵਸਤੂ ਜਾਂ ਸੇਵਾ ਦਾ ਮੁੱਲ ਅਚਾਨਕ ਵੱਧਦਾ ਹੈ ਤਾਂ ਖਰੀਦਦਾਰ ਇੱਕ ਵਾਰ ਜ਼ਰੂਰ ਪ੍ਰੇਸ਼ਾਨ ਹੋ ਜਾਂਦਾ ਹੈ। ਇਸ ਲਈ ਕਿਸਾਨਾਂ ਨੂੰ ਪਿਛਲੇ ਸਾਲ ਨਾਲੋਂ ਦੁੱਗਣੀ ਮਜ਼ਦੂਰੀ ਦੇਣ ਵਿਚ ਸਮੱਸਿਆ ਆ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਕਿਸਾਨ ਵੀ ਹਨ ਜਿਨ੍ਹਾਂ ਨੇ ਪਨੀਰੀ ਵੀ ਬੀਜੀ ਹੈ ਅਤੇ ਉਹ ਸਿੱਧੀ ਬਿਜਾਈ ਦੇ ਨਤੀਜੇ ਵੀ ਦੇਖ ਰਹੇ ਹਨ। ਕਿਸਾਨ ਨੇ ਝੋਨੇ ਦੀ ਲਵਾਈ ਦਾ ਸਮਾਂ ਆਉਣ ਤੇ ਹੀ ਸਿੱਧੀ ਬਿਜਾਈ ਅਤੇ ਹੱਥੀਂ ਲਵਾਈ ਵਿੱਚ ਤੁਲਨਾ ਕਰਨੀ ਹੈ ਅਤੇ ਫੈਸਲਾ ਲੈਣਾ ਹੈ। ਸਿੱਧੀ ਬਿਜਾਈ ਜਾਂ ਹੱਥੀਂ ਲਵਾਈ ਦੀ ਲਾਗਤ ਅਤੇ ਆਮਦਨ ਇਸਦੇ ਤਜਰਬੇ ਤੋਂ ਹੀ ਸਿੱਧ ਹੋਵੇਗੀ। ਜ਼ਿਕਰਯੋਗ ਗੱਲ ਇਹ ਵੀ ਹੈ ਕਿ ਪੰਜਾਬ ਦਾ ਕਿਸਾਨ ਮਜ਼ਦੂਰਾਂ ਤੋਂ ਜ਼ਿਆਦਾ ਮਸ਼ੀਨਾਂ ਨਾਲ ਖੇਤੀ ਕਰਨ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ (ਮਹਾਮਾਰੀ) ਲਈ ਕੀ ਪ੍ਰਵਾਸੀ ਮਜ਼ਦੂਰ ਨੇ ਜ਼ਿੰਮੇਵਾਰ, ਸੁਣੋ ਇਹ ਵੀਡੀਓ
ਪੜ੍ਹੋ ਇਹ ਵੀ ਖਬਰ - ਨੌਸਰਬਾਜ਼ਾਂ ਨੇ ਦਿਨ-ਦਿਹਾੜੇ ਘਰ ’ਚ ਦਾਖਲ ਹੋ ਕੇ ਦਿੱਤਾ ਲੁੱਟ ਦੀ ਵਾਰਦਾਤ ਨੂੰ ਅੰਜਾਮ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫ਼ੈਸਰ ਡਾ. ਗਿਆਨ ਸਿੰਘ ਨੇ ਕਿਹਾ ਕਿ ਪਹਿਲਾਂ ਤਾਂ ਅਜੇ ਤੱਕ ਇਹ ਪੂਰੀ ਤਰ੍ਹਾਂ ਸਿੱਧ ਨਹੀਂ ਹੋਇਆ ਕਿ ਪੰਜਾਬ ਵਿੱਚ ਸਿੱਧੀ ਬਿਜਾਈ ਹੱਥੀਂ ਲਵਾਈ ਨਾਲੋਂ ਜ਼ਿਆਦਾ ਕਾਮਯਾਬ ਹੈ। ਦੂਜਾ ਇਸ ਨਾਲ ਨਦੀਨ ਨਾਸ਼ਕਾਂ ਤੇ ਖਰਚਾ ਵਧਣ ਦਾ ਵੀ ਡਰ ਹੈ। ਮਜ਼ਦੂਰਾਂ ਉੱਤੇ ਇਸ ਦੇ ਪ੍ਰਭਾਵ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ ਕਿ ਲੈਨਿਨ ਦੀ ਕਿਤਾਬ 'ਡਿਵੈਲਪਮੈਂਟ ਇੰਨ ਕੈਪੀਟਲਿਜ਼ਮ ਇਨ ਰਸ਼ੀਆ' ਵਿੱਚ ਲਿਖਿਆ ਹੈ ਕਿ ਮਸ਼ੀਨ ਜਿੱਥੇ ਲੋਕਾਂ ਨੂੰ ਸੁੱਖ ਦਿੰਦੀ ਹੈ, ਉੱਥੇ ਇਸ ਤੋਂ ਵੀ ਜ਼ਿਆਦਾ ਦੁੱਖ ਲੈ ਕੇ ਆਉਂਦੀ ਹੈ। ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਪਹਿਲਾਂ ਹੀ ਲੋਕ ਬੇਰੁਜ਼ਗਾਰ ਨੇ ਉੱਥੇ ਸਿੱਧੀ ਬਿਜਾਈ ਮਜ਼ਦੂਰਾਂ ਦੇ ਹੱਥਾਂ ਚੋਂ ਰੁਜ਼ਗਾਰ ਖੋਵੇਗੀ ।
ਪੜ੍ਹੋ ਇਹ ਵੀ ਖਬਰ - ਜੋੜਾਂ ਦੇ ਦਰਦ ਲਈ ਫਾਇਦੇਮੰਦ ‘ਦੇਸੀ ਘਿਓ’, ਥਕਾਵਟ ਅਤੇ ਕਮਜ਼ੋਰੀ ਨੂੰ ਵੀ ਕਰੇ ਦੂਰ