ਮਾਨਸੂਨ ਨੇ ਸਮੇਂ ਤੋਂ ਪਹਿਲਾਂ ਦਿੱਤੀ ਦਸਤਕ, ਪਰ ਪੰਜਾਬ ਦੇ ਅੱਧੇ ਜ਼ਿਲ੍ਹੇ ਅਜੇ ਵੀ ਸੁੱਕੇ

Friday, Jul 10, 2020 - 10:10 AM (IST)

ਮਾਨਸੂਨ ਨੇ ਸਮੇਂ ਤੋਂ ਪਹਿਲਾਂ ਦਿੱਤੀ ਦਸਤਕ, ਪਰ ਪੰਜਾਬ ਦੇ ਅੱਧੇ ਜ਼ਿਲ੍ਹੇ ਅਜੇ ਵੀ ਸੁੱਕੇ

ਗੁਰਦਾਸਪੁਰ (ਹਰਮਨਪ੍ਰੀਤ) - ਇਸ ਸਾਲ ਪੰਜਾਬ ਅੰਦਰ ਮਾਨਸੂਨ ਦੇ ਮੌਸਮ ਤੋਂ ਪਹਿਲਾਂ ਬੇਸ਼ੱਕ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ। ਪਰ ਬਰਸਾਤ ਦੇ ਮੌਸਮ ਵਿਚ ਹੁਣ ਜਦੋਂ ਸੂਬੇ ਅੰਦਰ ਮਾਨਸੂਨ ਪੌਣਾਂ ਨੇ ਸਮੇਂ ਤੋਂ ਪਹਿਲਾਂ ਦਸਤਕ ਦਿੱਤੀ ਹੈ, ਤਾਂ ਵੀ ਲੋੜ ਤੇ ਅਨੁਮਾਨ ਦੇ ਮੁਕਾਬਲੇ ਬਹੁਤ ਘੱਟ ਬਾਰਿਸ਼ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਮੌਸਮ ਵਿਭਾਗ ਅਨੁਮਾਨ ਅਨੁਸਾਰ ਪੰਜਾਬ ਅੰਦਰ 29 ਜੂਨ ਦੇ ਕਰੀਬ ਮਾਨਸੂਨ ਪੌਣਾਂ ਦੇ ਪਹੁੰਚਣ ਦੀ ਸੰਭਾਵਨਾ ਸੀ। ਪਰ ਇਹ ਪੌਣਾਂ ਇਸ ਤੋਂ ਪਹਿਲਾਂ ਵੀ ਸੂਬੇ ਅੰਦਰ ਪਹੁੰਚ ਗਈਆਂ। ਇਸ ਦੇ ਬਾਅਦ ਹੁਣ ਤੱਕ ਦੇ ਕਰੀਬ 10 ਦਿਨਾਂ ਦੌਰਾਨ ਸੂਬੇ ਅੰਦਰ 29.4 ਐੱਮ. ਐੱਮ. ਬਾਰਿਸ਼ ਹੋਈ ਹੈ ਜੋ ਸੂਬੇ ਅੰਦਰ ਲੋੜੀਂਦੀ 40 ਐੱਮ. ਐੱਮ. ਬਾਰਿਸ਼ ਨਾਲੋਂ 26.5 ਫੀਸਦੀ ਘੱਟ ਹੈ। ਦੂਜੇ ਪਾਸੇ ਜੇਕਰ 1 ਜੂਨ ਤੋਂ 8 ਜੁਲਾਈ ਤੱਕ ਦੀ ਸ਼ਾਮ ਤੱਕ ਦੇ ਅੰਕੜਿਆਂ ਦਾ ਅਨੁਮਾਨ ਲਗਾਇਆ ਜਾਵੇ ਤਾਂ ਸੂਬੇ ਅੰਦਰ 7 ਫੀਸਦੀ ਘੱਟ ਬਾਰਿਸ਼ ਹੋਈ ਹੈ। ਇਸੇ ਤਰ੍ਹਾਂ ਹਰਿਆਣਾ ਅੰਦਰ 2 ਫੀਸਦੀ ਅਤੇ ਚੰਡੀਗੜ੍ਹ ’ਚ 34 ਫੀਸਦੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ।

ਖੁਸ਼ੀ ਭਰਿਆ ਮਾਹੌਲ ਸਿਰਜਣ ਲਈ ਕੁਝ ਚੀਜ਼ਾਂ ਨੂੰ ਕਰੀਏ ਨਜ਼ਰਅੰਦਾਜ਼

11 ਜ਼ਿਲਿਆਂ ਵਿਚ ਘੱਟ ਹੋਈ ਬਾਰਿਸ਼
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਕੁੱਲ 22 ਜ਼ਿਲਿਆਂ ਵਿਚੋਂ 11 ਜ਼ਿਲਿਆਂ ਵਿਚ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ ਜਿਨਾਂ ਵਿਚ ਬਹੁਤ ਘੱਟ ਬਾਰਿਸ਼ ਹੋਣ ਕਾਰਨ ਇਹ ਜ਼ਿਲੇ ਇਕ ਤਰ੍ਹਾਂ ਨਾਲ ਸੁੱਕੇ ਹੀ ਰਹਿ ਗਏ ਹਨ। ਤਰਨਤਾਰਨ ਜ਼ਿਲਾ ਅਜਿਹਾ ਹੈ ਜਿਥੇ ਲੋੜੀਂਦੀ 28 ਐੱਮ. ਐੱਮ. ਬਾਰਿਸ਼ ਦੇ ਮੁਕਾਬਲੇ ਸਿਰਫ 3 ਮਿਲੀਮੀਟਰ ਬਾਰਿਸ਼ ਹੀ ਹੋਣ ਕਾਰਨ ਕਰੀਬ 89.5 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਫਿਰੋਜਪੁਰ ਅਜਿਹਾ ਜ਼ਿਲਾ ਹੈ ਜਿਸ ਵਿਚ ਲੋੜੀਂਦੀ 22.8 ਮਿਲੀਮੀਟਰ ਬਾਰਿਸ਼ ਦੇ ਮੁਕਾਬਲੇ 9.4 ਮਿਲੀਮੀਟਰ ਹੀ ਬਾਰਿਸ਼ ਪਈ ਹੈ ਜੋ 58.7 ਫੀਸਦੀ ਘੱਟ ਹੈ। ਫਰੀਦਕੋਟ ਜ਼ਿਲੇ ਅੰਦਰ 24.3 ਐੱਮ. ਐੱਮ. ਦੇ ਮੁਕਾਬਲੇ 11.4 ਐੱਮ. ਐੱਮ. ਬਾਰਿਸ਼ ਦਰਜ ਕੀਤੀ ਗਈ ਜੋ 53 ਫੀਸਦੀ ਘੱਟ ਹੈ।

ਸਿਰਫ ਨੁਕਸਾਨ ਦਾ ਕਾਰਣ ਹੀ ਬਣਦੀ ਹੈ ਝੋਨੇ ਤੇ ਬਾਸਮਤੀ ’ਚ ‘ਖਾਦਾਂ-ਦਵਾਈਆਂ’ ਦੀ ਅੰਨ੍ਹੇਵਾਹ ਵਰਤੋਂ

ਇਸੇ ਤਰ੍ਹਾਂ ਇਨਾਂ 10 ਦਿਨਾਂ ਵਿਚ ਅੰਮ੍ਰਿਤਸਰ ਜ਼ਿਲੇ ਅੰਦਰ ਸਿਰਫ 1.40 ਐੱਮ. ਐੱਮ. ਮੀਂਹ ਪਿਆ ਹੈ ਜਦੋਂ ਕਿ ਇਸ ਮੌਕੇ 43.2 ਐੱਮ. ਐੱਮ. ਬਾਰਿਸ਼ ਦੀ ਲੋੜ ਹੋਣ ਕਾਰਨ 75.9 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਹੁਸ਼ਿਆਰਪੁਰ ਜ਼ਿਲੇ ਅੰਦਰ 56 ਐੱਮ. ਐੱਮ. ਦੇ ਮੁਕਾਬਲੇ 4 ਐੱਮ. ਐੱਮ. ਮੀਂਹ ਹੀ ਪਿਆ ਹੈ ਜੋ 90.8 ਫੀਸਦੀ ਘੱਟ ਹੈ। ਜਲੰਧਰ ਜ਼ਿਲੇ ਅੰਦਰ 54.2 ਐੱਮ. ਐੱਮ. ਦੇ ਮੁਕਾਬਲੇ 13 ਐੱਮ. ਐੱਮ. ਬਾਰਿਸ਼ ਹੋਣ ਕਾਰਣ 76 ਫੀਸਦੀ ਘਾਟ ਸਾਹਮਣੇ ਆਈ ਹੈ। ਮੁਕਤਸਰ ਜ਼ਿਲੇ ਅੰਦਰ 22 ਫੀਸਦੀ ਘਾਟਾ ਦਰਜ ਕੀਤਾ ਗਿਆ ਹੈ, ਜਿਥੇ 27 ਐੱਮ. ਐੱਮ. ਦੇ ਮੁਕਾਬਲੇ 21 ਐੱਮ. ਐੱਮ. ਬਾਰਿਸ਼ ਹੋਈ ਹੈ। ਇਨ੍ਹਾਂ ਤੋਂ ਇਲਾਵਾ ਨਵਾਂ ਸ਼ਹਿਰ, ਮਾਨਸਾ, ਪਟਿਆਲਾ ਅਤੇ ਰੋਪੜ ਜ਼ਿਲਿਆਂ ਵਿਚ ਵੀ ਕਰੀਬ 40 ਫੀਸਦੀ ਤੱਕ ਘੱਟ ਬਾਰਿਸ਼ ਹੋਈ ਹੈ।

ਮੁਫ਼ਤ ਮਿਲਣ ਵਾਲੀਆਂ ਸਹੂਲਤਾਂ ਦਾ ਜ਼ਿਆਦਾ ਲਾਭ ਸਿਆਸੀ ਆਗੂਆਂ ਨੂੰ ਜਾਂ ਆਮ ਲੋਕਾਂ ਨੂੰ...

PunjabKesari

7 ਜ਼ਿਲਿਆਂ ’ਚ ਹੋਈ ਸਰਪਲੱਸ ਬਾਰਿਸ਼
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਗੁਰਦਾਸਪੁਰ, ਕਪੂਰਥਲਾ, ਮੋਗਾ, ਫਤਹਿਗੜ੍ਹ ਸਾਹਿਬ, ਮੋਹਾਲੀ ਅਤੇ ਬਰਨਾਲਾ ਆਦਿ ਜਿਲਿਆਂ ਅੰਦਰ ਸਰਪਲੱਸ ਬਾਰਿਸ਼ ਹੋਈ ਹੈ। 1 ਜੂਨ ਤੋਂ ਹੁਣ ਤੱਕ ਫਤਿਹਗੜ੍ਹ ਸਾਹਿਬ ਜ਼ਿਲੇ ਅੰਦਰ 167.3 ਐੱਮ. ਐੱਮ. ਬਾਰਿਸ਼ ਹੋਈ ਹੈ ਜੋ 95 ਫੀਸਦੀ ਜਿਆਦਾ ਹੈ। ਇਸੇ ਤਰ੍ਹਾਂ ਕਪੂਰਥਲਾ ਜ਼ਿਲੇ ਅੰਦਰ 116.8 ਐੱਮ. ਐੱਮ. ਜੋ 83 ਫੀਸਦੀ ਸਰਪਲੱਸ ਹੈ। ਮੋਗਾ ਜ਼ਿਲ੍ਹੇ ਅੰਦਰ 93.3 ਐੱਮ. ਐੱਮ. ਬਾਰਿਸ਼ ਹੋਈ ਹੈ ਜੋ 61 ਫੀਸਦੀ ਜਿਆਦਾ ਹੈ। ਸੰਗਰੂਰ ਜ਼ਿਲ੍ਹੇ ਅੰਦਰ ਔਸਤਨ 71.6 ਐੱਮ. ਐੱਮ. ਦੇ ਮੁਕਾਬਲੇ 98.7 ਐੱਮ. ਐੱਮ. ਬਾਰਿਸ਼ ਹੋਈ ਹੈ ਜੋ 38 ਫੀਸਦੀ ਜ਼ਿਆਦਾ ਹੈ। ਇਸੇ ਤਰ੍ਹਾਂ ਮੋਹਾਲੀ ਵਿਚ 37 ਫੀਸਦੀ ਅਤੇ ਗੁਰਦਾਸਪੁਰ ’ਚ 18 ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ।

ਰੋਜ਼ਾਨਾ ਕਸਰਤ ਕਰਨ ਨਾਲ ਇਨ੍ਹਾਂ ਗੰਭੀਰ ਬੀਮਾਰੀਆਂ ਨੂੰ ਦਿੱਤੀ ਜਾ ਸਕਦੀ ਹੈ ਮਾਤ

ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਪ੍ਰਭਾਵਿਤ ਕਰਦੀ ਹੈ ਬਾਰਿਸ਼ ਦੀ ਘਾਟ
ਖੇਤੀ ਮਾਹਿਰਾਂ ਅਨੁਸਾਰ ਬਾਰਿਸ਼ ਘੱਟ ਹੋਣ ਦਾ ਅਸਰ ਸਿੱਧੇ ਤੌਰ ’ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ’ਤੇ ਪੈਂਦਾ ਹੈ ਕਿਉਂਕਿ ਅੱਜਕਲ ਪੰਜਾਬ ਅੰਦਰ ਝੋਨੇ ਦੀ ਫਸਲ ਦੀ ਸਿੰਚਾਈ ਲਈ ਪਾਣੀ ਦੀ ਬਹੁਤ ਵੱਡੀ ਲੋੜ ਹੈ। ਪਰ ਬਾਰਿਸ਼ ਨਾ ਹੋਣ ਕਾਰਣ ਕਿਸਾਨਾਂ ਵੱਲੋਂ ਟਿਊਬਵੈਲ ਚਲਾ ਕੇ ਪਾਣੀ ਦੀ ਲੋੜ ਪੂਰੀ ਕੀਤੀ ਜਾ ਰਹੀ ਹੈ। ਇਕ ਅਨੁਮਾਨ ਅਨੁਸਾਰ ਪੰਜਾਬ ਅੰਦਰ ਚਲ ਰਹੇ 15.50 ਲੱਖ ਟਿਊਬਵੈਲਾਂ ਨਾਲ ਰੋਜਾਨਾ 4.80 ਮਿਲੀਅਨ ਲਿਟਰ ਪਾਣੀ ਧਰਤੀ ਹੇਠੋਂ ਕੱਢਿਆ ਜਾਂਦਾ ਹੈ। ਇਹੋ ਕਾਰਣ ਹੈ ਕਿ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਕਿ ਝੋਨੇ ਦੀ ਲਵਾਈ ਸਮੇਂ ਤੋਂ ਪਹਿਲਾਂ ਨਾ ਕੀਤੀ ਜਾਵੇ। ਇਸ ਕਾਰਣ ਸਰਕਾਰ ਵੱਲੋਂ ਦੀ ਪੰਜਾਬ ਪ੍ਰੀਜਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ-2009 ਤਹਿਤ 13 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਦੀ ਮਨਾਹੀ ਕੀਤੀ ਗਈ ਹੈ ਤਾਂ ਜਾ ਝੋਨਾ ਲੇਟ ਲਗਾ ਕੇ ਪਾਣੀ ਬਚਾਇਆ ਜਾ ਸਕੇ। ਖੇਤੀ ਮਾਹਿਰ ਇਹ ਮੰਨ ਕੇ ਚਲਦੇ ਹਨ ਕਿ ਜਦੋਂ ਜੂਨ ਦੇ ਦੂਸਰੇ ਪੰਦਰਵਾੜੇ ਵਿਚ ਝੋਨੇ ਦੀ ਲਵਾਈ ਹੁੰਦੀ ਹੈ ਤਾਂ ਜੁਲਾਈ ਵਿਚ ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਸਨ, ਟਿਊੂਬਵੈਲਾਂ ’ਤੇ ਲੋਡ ਘੱਟ ਹੋ ਜਾਂਦਾ ਹੈ। ਪਰ ਇਸ ਸਾਲ ਜਿਆਦਾ ਬਾਰਿਸ਼ ਹੋਣ ਦੀਆਂ ਉਮੀਦਾਂ ਦੇ ਬਾਵਜੂਦ ਜਦੋਂ ਬਾਰਿਸ਼ ਘੱਟ ਹੋ ਰਹੀ ਹੈ ਤਾਂ ਕਿਸਾਨਾਂ ਨੂੰ ਟਿਊਬਵੈਲ ਚਲਾ ਕੇ ਹੀ ਝੋਨੇ ਦੀ ਫਸਲ ਬਚਾਉਣੀ ਪੈ ਰਹੀ ਹੈ। ਮੌਸਮ ਵਿਭਾਗ ਅਨੁਸਾਰ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਆਉਣ ਵਾਲੇ ਦਿਨਾਂ ਵਿਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਜੰਮੀ ਹੋਈ ਮਿੱਟੀ ਪਿਘਲਣ ਨਾਲ ਮੁੜ ਉੱਭਰ ਰਹੀਆਂ ਹਨ ਅਲੋਪ ਮੰਨੀਆਂ ਜਾਨਲੇਵਾ ਬੀਮਾਰੀਆਂ


author

rajwinder kaur

Content Editor

Related News