ਜਾਣੋ ਭਾਰਤ ਦੇ ਕਿਹੜੇ ਸੂਬੇ ਵਿਚ ਹੁੰਦੀ ਹੈ ਗੰਢਿਆਂ ਦੀ 33 ਫ਼ੀਸਦੀ ਖੇਤੀ
Monday, Jul 27, 2020 - 01:55 PM (IST)
ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਸਾਰਾ ਸਾਲ ਪਿਆਜ਼ ਦੀ ਖੇਤੀ ਹੁੰਦੀ ਰਹਿੰਦੀ ਹੈ। ਅਪ੍ਰੈਲ ਤੋਂ ਅਗਸਤ ਮਹੀਨਿਆਂ ਦੌਰਾਨ ਰੱਬੀ ਦੀ ਫ਼ਸਲ ਹੁੰਦੀ ਹੈ, ਜਿਸ 'ਚੋਂ 60 ਫੀਸਦੀ ਉਤਪਾਦਨ ਪਿਆਜ਼ ਦਾ ਹੀ ਹੁੰਦਾ ਹੈ। ਅਕਤੂਬਰ ਤੋਂ ਨਵੰਬਰ ਅਤੇ ਜਨਵਰੀ ਤੋਂ ਮਾਰਚ ਮਹੀਨਿਆਂ ਵਿਚਾਲੇ ਬਾਕੀ ਦੇ 20-20 ਫੀਸਦੀ ਪਿਆਜ਼ ਦੀ ਖੇਤੀ ਹੁੰਦੀ ਹੈ। ਖੇਤੀਬਾੜੀ ਮਹਿਕਮੇ ਦੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ ਪਿਆਜ਼ ਦੀ ਖੇਤੀ 'ਚ ਮੋਹਰੀ ਸੂਬਾ ਹੈ। ਦੇਸ਼ 'ਚ ਹੋਣ ਵਾਲੇ ਕੁੱਲ ਪਿਆਜ਼ ਦੇ ਉਤਪਾਦਨ ਦੀ 33 ਫ਼ੀਸਦੀ ਖੇਤੀ ਮਹਾਰਾਸ਼ਟਰ 'ਚ ਹੀ ਹੁੰਦੀ ਹੈ।
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਲਈ ਅਰਜ਼ੀਆਂ ਦੇਣ ਦੀ ਤਾਰੀਖ਼ 5 ਅਗਸਤ ਤੱਕ ਵਧੀ
ਇਸ ਤੋਂ ਇਲਾਵਾ ਕਰਨਾਟਕ, ਮੱਧ ਪ੍ਰਦੇਸ਼, ਗੁਜਰਾਤ, ਬਿਹਾਰ, ਆਧਰਾ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਤੇਲੰਗਾਨਾ 'ਚ ਵੀ ਪਿਆਜ਼ ਦੀ ਖੇਤੀ ਹੁੰਦੀ ਹੈ। ਭਾਵੇਂ ਪੰਜਾਬ ਜਾਂ ਹੋਰ ਸੂਬਿਆਂ 'ਚ ਤਿੱਥ-ਤਿਓਹਾਰਾਂ ਮੌਕੇ ਪਿਆਜ਼ ਦੇ ਭਾਅ ਅਸਮਾਨ ਛੂਹ ਰਹੇ ਹੁੰਦੇ ਹਨ ਪਰ ਮੌਜੂਦਾ ਸਮੇਂ ਤਾਲਾਬੰਦੀ ਕਾਰਨ ਮੱਧ ਪ੍ਰਦੇਸ਼ ਦੀਆਂ ਮੰਡੀਆਂ 'ਚ ਪਿਆਜ਼ 150 ਰੁਪਏ ਕੁਇੰਟਲ (ਡੇਢ ਰੁਪਏ ਕਿੱਲੋ) ਵੀ ਵਿਕੇ ਹਨ। ਜਿਸ ਨਾਲ ਉਥੇ ਦੇ ਕਿਸਾਨਾਂ ਨੂੰ ਇਸ ਖੇਤੀ 'ਤੇ ਹੋਈ ਲਾਗਤ ਵੀ ਨਹੀਂ ਮੁੜੀ।
ਕੋਰੋਨਾ ਕਾਲ 'ਚ ਜਾਣੋ ਫ਼ਲ-ਸਬਜ਼ੀਆਂ ਨੂੰ ਕਿਵੇਂ ਕਰੀਏ ਸਾਫ਼
ਘਰੇਲੂ ਬਗੀਚੀ 'ਚ ਗੁਣਾਂ ਦੀ ਖਾਨ ਹਰੀ ਮਿਰਚ
ਮਿਰਚ ਸਾਡੇ ਸਾਰੇ ਖਾਧ ਪਦਾਰਥਾਂ 'ਚ ਪੈਂਦੀ ਹੈ। ਇਸ ਨੂੰ ਸਿੱਧੇ ਤੌਰ 'ਤੇ ਵੀ ਖਾਧਾ ਜਾਂਦਾ ਹੈ। ਘਰੇਲੂ ਬਗੀਚੀ ਅੰਦਰ ਮਿਰਚਾਂ ਦੇ 5 ਤੋਂ 10 ਬੂਟੇ ਹੀ ਲਗਾਏ ਹੋਣ ਤਾਂ ਇਹ ਖਰੀਦਣੀ ਨਹੀਂ ਪਵੇਗੀ। ਇਸ ਦੇ ਬੂਟੇ ਗਮਲਿਆਂ ਵਿੱਚ ਵੀ ਲਾਏ ਜਾ ਸਕਦੇ ਹਨ।
ਰਵਾਇਤੀ ਫ਼ਸਲਾਂ ਦੀ ਥਾਂ ਬਾਗ਼ਬਾਨੀ ਅਪਣਾ ਕਿਸਾਨ ਵਧਾ ਸਕਦੇ ਹਨ ਆਪਣੀ ਆਮਦਨ
ਹਰੀ ਮਿਰਚ ਬੂਟੇ 'ਤੇ ਲੱਗੀ ਹੀ ਪੱਕ ਕੇ ਲਾਲ ਹੋ ਜਾਂਦੀ ਹੈ ਜਾਂ ਹਰੀ ਮਿਰਚ ਨੂੰ ਤੋੜ ਕੇ, ਸੁਕਾ ਕੇ ਲਾਲ ਬਣਾ ਲਿਆ ਜਾਂਦਾ ਹੈ। ਫਿਰ ਇਸ ਨੂੰ ਪੀਸ ਕੇ ਲਾਲ ਮਿਰਚ ਪਾਊਡਰ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਮਿਰਚ ਵਿੱਚ ਵਿਟਾਮਿਨ, ਆਇਰਨ, ਪੋਟਾਸ਼ੀਅਮ, ਪ੍ਰੋਟੀਨ, ਅਤੇ ਕਾਰਬੋਹਾਈਡ੍ਰੇਟਸ ਹੁੰਦੇ ਹਨ। ਮਿਰਚ ਸਾਡੇ ਸਰੀਰ ਦੀ ਰੋਗ ਪ੍ਰਤੀਰੋਧ ਸ਼ਕਤੀ ਨੂੰ ਵਧਾਉਂਦੀ ਹੈ। ਇਸ ਨਾਲ ਖੂਨ ਸਾਫ਼ ਹੁੰਦਾ ਹੈ। ਇਹ ਕੈਂਸਰ ਦੇ ਰੋਗ 'ਚ ਵੀ ਲਾਹੇਵੰਦ ਹੁੰਦੀ ਹੈ। ਫੇਫੜਿਆਂ ਲਈ ਲਾਭਦਾਇਕ ਹੈ। ਦਿਲ ਦੇ ਦੌਰੇ ਦਾ ਖਤਰਾ ਵੀ ਘੱਟਦਾ ਹੈ ਤੇ ਹੋਰ ਵੀ ਅਣਗਿਣਤ ਫਾਇਦੇ ਹਨ।
ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ