ਕਣਕ ਉਤਪਾਦਨ ਦੇ ਮਾਮਲੇ 'ਚ ਪੰਜਾਬ ਨੂੰ ਪਛਾੜ ਮੋਹਰੀ ਸੂਬਾ ਬਣਿਆ ਮੱਧ ਪ੍ਰਦੇਸ਼ (ਵੀਡੀਓ)
Tuesday, Jul 14, 2020 - 04:11 PM (IST)
ਜਲੰਧਰ (ਬਿਊਰੋ) - ਪੰਜਾਬ ਖੇਤੀਬਾੜੀ ਲਈ ਮੋਹਰੀ ਸੂਬਾ ਮੰਨਿਆ ਜਾਂਦਾ ਹੈ। ਪੰਜਾਬ ਨੇ ਖੇਤੀਬਾੜੀ ਉਤਪਾਦਨ ਵਿਚ ਨਿੱਤ ਨਵੇਂ ਰਿਕਾਰਡ ਕਾਇਮ ਕੀਤੇ ਹਨ। ਰਾਸ਼ਟਰੀ ਅੰਨ ਭੰਡਾਰ ’ਚ ਪੰਜਾਬ ਦਾ ਹਮੇਸ਼ਾ ਸਭ ਤੋਂ ਵਧੇਰੇ ਯੋਗਦਾਨ ਰਿਹਾ ਹੈ ਪਰ ਇਸ ਵਾਰ ਮੱਧ ਪ੍ਰਦੇਸ਼ ਕਣਕ ਦੇ ਵੱਧ ਉਤਪਾਦਨ ਸਦਕਾ ਪੰਜਾਬ ਨੂੰ ਪਛਾੜ ਕੇ ਪਹਿਲੇ ਨੰਬਰ ’ਤੇ ਆ ਗਿਆ ਹੈ। ਹਾਲਾਂਕਿ ਪ੍ਰਤੀ ਹੈਕਟੇਅਰ ਉਤਪਾਦਨ 'ਚ ਪੰਜਾਬ ਅਜੇ ਵੀ ਮੱਧ ਪ੍ਰਦੇਸ਼ ਤੋਂ ਅੱਗੇ ਹੈ, ਜੋ ਕਿ ਲੱਗਭਗ 52 ਫੀਸਦੀ ਦੀ ਦਰ ਦਾ ਵਾਧਾ ਦਰਜ ਕਰਦਾ ਹੈ।
ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?
ਜ਼ਿਕਰਯੋਗ ਹੈ ਕਿ ਪਿਛਲੇ ਦਹਾਕੇ ਦੌਰਾਨ ਕਣਕ ਦੀ ਬਿਜਾਈ ਅਧੀਨ ਪੰਜਾਬ ਦਾ ਕਣਕ ਦੀ ਖੇਤੀ ਅਧੀਨ ਰਕਬਾ ਹਰ ਸਾਲ 35 ਲੱਖ ਹੈਕਟੇਅਰ ਦੇ ਨੇੜੇ-ਤੇੜੇ ਹੀ ਰਿਹਾ ਹੈ। ਇਹ ਪਿਛਲੇ ਸਾਲ 34.90 ਲੱਖ ਹੈਕਟੇਅਰ ਅਤੇ ਇਸ ਸਾਲ ਵੱਧ ਕੇ 35.05 ਲੱਖ ਹੈਕਟੇਅਰ ਹੋ ਗਿਆ। ਦੂਜੇ ਪਾਸੇ ਮਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਉਥੇ ਕਣਕ ਹੇਠਲੇ ਰਕਬੇ ਵਿਚ ਹਰ ਸਾਲ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਸਾਲ 2007-08 'ਚ 41 ਲੱਖ ਹੈਕਟੇਅਰ ਰਕਬਾ, 2018-19 'ਚ ਵਧ ਕੇ ਲਗਭਗ 77.22 ਲੱਖ ਹੈਕਟੇਅਰ ਹੋ ਗਿਆ। ਦੇਸ਼ ਚ ਕਣਕ ਦੇ ਕੁੱਲ ਰਕਬੇ ਵਿੱਚੋਂ ਮੱਧ ਪ੍ਰਦੇਸ਼ ਦਾ ਹਿੱਸਾ 31 ਫੀਸਦੀ ਸੀ, ਜਦੋਂ ਕਿ ਪੰਜਾਬ ਨੇ ਕੁੱਲ ਕੌਮੀ ਰਕਬੇ ਦਾ 10.6 ਫੀਸਦੀ ਕਾਸ਼ਤ ਕੀਤੀ।
ਕੋਰੋਨਾ ਹੁਣ ਆਮ ਤੋਂ ਖ਼ਾਸ ਲੋਕਾਂ ਤੱਕ ਕਿਵੇਂ ਪਹੁੰਚਿਆ, ਗੱਲ ਸੋਚਣ ਵਾਲੀ ਏ...
ਜ਼ਿਕਰਯੋਗ ਹੈ ਕਿ ਕਣਕ ਉਤਪਾਦਨ ਵਿਚ ਮੱਧ ਪ੍ਰਦੇਸ਼ ਨੇ 129.28 ਲੱਖ ਟਨ ਦਾ ਯੋਗਦਾਨ ਪਾਇਆ ਜੋ ਕੇ 16 ਜੂਨ ਤੱਕ ਕੇਂਦਰ ਸਰਕਾਰ ਦੀ ਖਰੀਦ ਦਾ 33.83 ਫੀਸਦੀ ਰਿਹਾ। ਜਦੋਂਕਿ ਕਣਕ ਉਤਪਾਦਨ ਵਿੱਚ ਪੰਜਾਬ ਨੇ 127.12 ਲੱਖ ਟਨ ਦਾ ਹਿੱਸਾ ਪਾਇਆ, ਜੋ ਕਿ ਰਾਸ਼ਟਰੀ ਪੱਧਰ ’ਤੇ 33.27 ਫ਼ੀਸਦ ਦਰਜ ਕੀਤਾ ਗਿਆ।
15 ਸਾਲ ਦੀ ਉਮਰ ’ਚ 80 ਫੀਸਦੀ ਅਪਾਹਜ ਹੋਈ ‘ਪੂਜਾ ਸ਼ਰਮਾ’ ਅੱਜ ਬੱਚਿਆਂ ਲਈ ਬਣ ਰਹੀ ਹੈ ਪ੍ਰੇਰਣਾ
ਇੱਕ ਸੀਨੀਅਰ ਅਧਿਕਾਰੀ ਮੁਤਾਬਕ ਜੇਕਰ ਦੋਵਾਂ ਸੂਬਿਆਂ ਦੀ ਤੁਲਨਾ ਕੀਤੀ ਜਾਵੇ ਤਾਂ ਮੱਧ ਪ੍ਰਦੇਸ਼ ਦਾ ਉਤਪਾਦਨ ਪੰਜਾਬ ਨਾਲੋਂ 92 ਫੀਸਦੀ ਵਧੇਰੇ ਹੈ। ਪਰ ਕਣਕ ਹੇਠ ਉਨ੍ਹਾਂ ਦਾ ਰਕਬਾ ਪੰਜਾਬ ਨਾਲੋਂ 192 ਫ਼ੀਸਦ ਵਧੇਰੇ ਹੈ। ਜਿਸ ਤੋਂ ਸਪੱਸ਼ਟ ਹੈ ਕਿ ਮੱਧ ਪ੍ਰਦੇਸ਼ ਦੀ ਉਤਪਾਦਕਤਾ ਪੰਜਾਬ ਦੇ ਮੁਕਾਬਲੇ ਕਾਫੀ ਘੱਟ ਹੈ। ਪਰ ਇਸ ਸਾਲ ਕਣਕ ਦੇ ਵਧੇਰੇ ਉਤਪਾਦਨ ਨਾਲ ਮੱਧ ਪ੍ਰਦੇਸ਼ ਪੰਜਾਬ ਨੂੰ ਪਛਾੜ ਕੇ ਪਹਿਲੇ ਨੰਬਰ ’ਤੇ ਬਣ ਗਿਆ ਹੈ।
ਸਿੱਧੀ ਬਿਜਾਈ ਕਰਨ ਵਾਲੇ ਯੋਧੇ ਕਿਸਾਨਾਂ ਨੇ ਗੰਭੀਰ ਚੁਣੌਤੀਆਂ ਦੇ ਬਾਵਜੂਦ ਸਿਰਜਿਆ ਇਤਿਹਾਸ