ਵਕਾਲਤ ਛੱਡ ਜ਼ਹਿਰ ਮੁਕਤ ਖੇਤੀ ਕਰਨ ਵਾਲੇ ਇਸ ਕਿਸਾਨ ਦੀ ਸੁਣੋ ਪੂਰੀ ਕਹਾਣੀ (ਵੀਡੀਓ)
Tuesday, Aug 25, 2020 - 06:10 PM (IST)
ਜਲੰਧਰ (ਬਿਊਰੋ) - ਅਜੌਕੇ ਸਮੇਂ ਵਿਚ ਕੋਈ ਵੀ ਨੌਜਵਾਨ ਅਤੇ ਵਿਅਕਤੀ ਖੇਤੀਬਾੜੀ ਦੇ ਧੰਦੇ ਨੂੰ ਨਹੀਂ ਕਰਨਾ ਚਾਹੁੰਦਾ ਸਗੋਂ ਉਹ ਸੂਟ-ਬੂਟ ਪਾਉਣ ਵਾਲੇ ਕੰਮ ਨੂੰ ਪਹਿਲ ਦਿੰਦਾ ਹੈ। ਸਭ ਜਾਣਦੇ ਹਨ ਕਿ ਖੇਤੀ ਕਰਦੇ ਕਿਸਾਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਸ ਤੋਂ ਉਲਟ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਸੋਹਨਗੜ੍ਹ ਰਤੇ ਵਾਲਾ ਦਾ ਰਹਿਣ ਵਾਲਾ ਐਡਵੋਕੇਟ ਕਵਲਜੀਤ ਸਿੰਘ ਹਿਅਰ ਸੂਟ-ਬੂਟ ਵਾਲੀ ਜ਼ਿੰਦਗੀ ਛੱਡ ਖੇਤੀਬਾੜੀ ਨੂੰ ਹੀ ਆਪਣੀ ਜ਼ਿੰਦਗੀ ਮਨ ਰਿਹਾ ਹੈ। ਦੱਸ ਦੇਈਏ ਕਿ ਕੰਵਲਜੀਤ ਸਿੰਘ ਪਹਿਲਾਂ ਐਡਵੋਕੇਟ ਦੀ ਨੌਕਰੀ ਕਰਦੇ ਸਨ। ਨੌਕਰੀ ਛੱਡ ਕੇ ਉਨ੍ਹਾਂ ਨੇ ਜ਼ਹਿਰ ਮੁਕਤ ਖੇਤੀ ਕਰਨ ਦਾ ਫੈਸਲਾ ਲਿਆ, ਜਿਸ ਸਦਕਾ ਉਹ ਅੱਜ ਸਫਲ ਕਿਸਾਨ ਬਣ ਗਏ। ਜੈਵਿਕ ਖੇਤੀ ਕਰ ਮਿਸਾਲ ਕਾਇਮ ਕਰਨ ਵਾਲੇ ਕਿਸਾਨ ਬਾਰੇ ਵਿਸਥਾਰ ਨਾਲ ਜਾਣਨ ਲਈ ਸੁਣੋ ਜਗਬਾਣੀ ਖੇਤੀਬਾਣੀ ਦੀ ਇਹ ਵੀਡੀਓ...
ਵੀਡੀਓ ਸੁਣਨ ਅਤੇ ਦੇਖਣ ਲਈ ਕੰਵਲਜੀਤ ਸਿੰਘ ਦੇ ਨਾਂ ’ਤੇ ਕਰੋ ਕਲਿੱਕ - ਕੰਵਲਜੀਤ ਸਿੰਘ