ਸਿੰਚਾਈ ਦੇ ਬੇਮਿਸਾਲ ਸਾਧਨਾਂ ਦੇ ਬਾਵਜੂਦ 'ਮਾਨਸੂਨ’ ਤੇ ਨਿਰਭਰ ਹੈ ਦੇਸ਼ ਦੀ 'ਕਿਸਾਨੀ’

Tuesday, Jun 23, 2020 - 09:55 AM (IST)

ਗੁਰਦਾਸਪੁਰ (ਹਰਮਨਪ੍ਰੀਤ) - ਦੇਸ਼ ਦੇ ਵੱਖ-ਵੱਖ ਹਿਸਿਆਂ ਸਮੇਤ ਪੂਰੇ ਪੰਜਾਬ ਅੰਦਰ ਫਸਲਾਂ ਦੀ ਸਿੰਚਾਈ ਦੇ ਕਈ ਸਾਧਨ ਅਤੇ ਖੇਤੀਬਾੜੀ ਤਕਨਾਲੋਜੀ ਵਿਕਸਿਤ ਹੋਣ ਦੇ ਬਾਵਜੂਦ ਖੇਤੀਬਾੜੀ ਦਾ ਦਾਰੋਮਦਾਰ ਮੌਨਸੂਨ ’ਤੇ ਨਿਰਭਰ ਕਰਦਾ ਹੈ। ਮਾਨਸੂਨ ’ਚ ਹੋਣ ਵਾਲੀ ਦੇਰੀ ਅਤੇ ਬਾਰਿਸ਼ ਦਾ ਘਾਟਾ ਵਾਧਾ ਜਿਥੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੰਦਾ ਹੈ ਉਸ ਦੇ ਨਾਲ ਹੀ ਮਾਨਸੂਨ ਨਾਲ ਫਸਲਾਂ ਦੀ ਪੈਦਾਵਾਰ ਅਤੇ ਵਾਤਾਵਰਣ ’ਤੇ ਵੀ ਕਾਫੀ ਅਸਰ ਪੈਂਦਾ ਹੈ। ਇਥੋਂ ਤੱਕ ਕਿ ਕਿਸੇ ਕਾਰਨ ਦੱਖਣ ਪੱਛਮੀ ਮੌਨਸੂਨ ਕਮਜ਼ੋਰ ਪੈ ਜਾਵੇ ਤਾਂ ਫਸਲਾਂ ਦੀ ਪੈਦਾਵਾਰ ਘੱਟਣ ਨਾਲ ਜਿਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਉਥੇ ਦੇਸ਼ ਦੀ ਅਰਥ-ਵਿਵਸਥਾ ’ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।

ਰੋਜਾਨਾ 6 ਹਜ਼ਾਰ ਮੌਸਮ ਵਿਗਿਆਨੀ ਕਰਦੇ ਹਨ ਮੌਸਮੀ ਅੰਕੜਿਆਂ ਦਾ ਵਿਸ਼ਲੇਸ਼ਣ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਵਿਭਾਗ ਦੀ ਮਾਹਿਰ ਕੁਲਵਿੰਦਰ ਕੌਰ ਅਤੇ ਨਵਨੀਤ ਕੌਰ ਅਨੁਸਾਰ ਭਾਰਤ ਮੌਸਮ ਵਿਗਿਆਨ ਵਿਭਾਗ ਦੱਖਣ-ਪੱਛਮੀ ਮਾਨਸੂਨ ਦੀਆਂ ਬਾਰਿਸ਼ਾਂ ਸਬੰਧੀ ਭਵਿੱਖਬਾਣੀ ਕਰਦਾ ਹੈ। 1988 ਤੋਂ 2002 ਤੱਕ ਆਈਐਮਡੀ ਨੇ 16 ਮੌਸਮੀ ਪੈਮਾਨਿਆਂ ਨੂੰ ਲੈ ਕੇ ਮਾਡਲ ਤਿਆਰ ਕੀਤਾ ਸੀ ਜਿਨਾਂ ਵਿਚ 6 ਤਾਪਮਾਨ ਦੀਆਂ ਸਥਿਤੀਆਂ, 3 ਹਵਾ ਜਾਂ ਦਬਾਅ ਖੇਤਰ ਦੇ ਹਲਾਤਾਂ, 5 ਹਵਾ ਦਬਾਅ ਦੇ ਵਿਕਾਰਾਂ ਅਤੇ 2 ਬਰਫ ਦੇ ਕੱਜ ਨਾਲ ਸਬੰਧਤ ਸਨ। ਪਰ 2003 ਤੋਂ ਬਾਅਦ ਆਈ. ਐੱਮ. ਡੀ. ਨੇ ਦੋ ਪੜਾਵਾਂ ਦੀ ਲੰਬਾਈ ਵਾਲੀ ਪੂਰਵ ਅਨੁਮਾਨ ਦੀ ਨੀਤੀ ਅਪਨਾ ਕੇ ਅਤੇ 8 ਅਤੇ 10 ਮੌਸਮੀ ਪੈਮਾਨਿਆਂ ਦੇ ਮਾਡਲ ਪੇਸ਼ ਕੀਤੇ। ਦੇਸ਼ ਭਰ ਵਿਚ ਕਾਰਜਸ਼ੀਲ 550 ਮੌਸਮੀ ਯੰਤਰਸ਼ਾਲਾਵਾਂ, 250 ਸਵੈ-ਚਲਤ ਮੌਸਮੀ ਸਟੇਸ਼ਨ, ਦੋ-ਸੈਟੇਲਾਈਟ, ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਲੱਗੇ 27 ਰਾਡਾਰ ਅਤੇ ਵਿਦੇਸ਼ੀ ਮੌਸਮੀ ਏਜੰਸੀਆਂ ਤੋਂ ਮਿਲੇ ਮੌਸਮੀ ਅੰਕੜਿਆਂ ਦਾ ਹਰ ਰੋਜ਼ 6 ਹਜ਼ਾਰ ਮੌਸਮ ਵਿਗਿਆਨੀ ਵਿਸ਼ਲੇਸ਼ਣ ਕਰਦੇ ਹਨ। ਇਥੋਂ ਤੱਕ ਕਿ ਅਸਮਾਨ ਵਿਚ ਉੱਡ ਰਹੇ ਹਵਾਈ ਜ਼ਹਾਜ਼, ਸਮੁੰਦਰ ਵਿਚ ਤੈਰ ਰਹੇ ਪਾਣੀ ਦੇ ਜ਼ਹਾਜ਼ ਵੀ ਮੌਸਮ ਵਿਭਾਗ ਨੂੰ ਸਮੇਂ-ਸਮੇਂ ਤੇ ਤਾਪਮਾਨ, ਹਵਾ ਦੇ ਦਬਾਅ, ਹਵਾ ਦੀ ਦਿਸ਼ਾ, ਬੱਦਲਾਂ ਦੀ ਮੋਟਾਈ, ਨਮੀ ਦੇ ਸਤਰ ਆਦਿ ਬਾਰੇ ਜਾਣੂੰ ਕਰਵਾਉਂਦੇ ਰਹਿੰਦੇ ਹਨ। ਤਕਰੀਬਨ 450 ਜੀਬੀ ਡਾਟਾ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਪੂਨੇ ਸਥਿਤ ਮੌਸਮ ਵਿਭਾਗ ਵਿਚ ਲੱਗੇ ਦੇਸ਼ ਦੇ ਸਭ ਤੋਂ ਤੇਜ਼ ਦੋ ਸੁਪਰ ਕੰਮਪਿਊਟਰਾਂ ਨਾਲ ਕੀਤਾ ਜਾਂਦਾ ਹੈ।

‘ਆਈ ਲਵ ਯੂ’ ਕਹਿਣ ਲਈ ਹਾਰਨ ਵਜਾਉਂਦੇ ਹਨ ‘ਕਾਹਿਰਾ’ ਦੇ ਡਰਾਈਵਰ

ਇਸ ਸੀਜਨ ਲਈ ਕੀ ਹੈ ਪੂਰਵ ਅਨੁਮਾਨ
ਮੌਜੂਦਾ 2020 ਦੇ ਦੱਖਣ-ਪੱਛਮੀ ਮੌਨਸੂਨ ਸੀਜ਼ਨ (ਜੂਨ-ਸਤੰਬਰ) ਲਈ ਆਈ ਐੱਮ. ਡੀ. ਨੇ ਖੁਲਾਸਾ ਕੀਤਾ ਹੈ ਕਿ ਇਸ ਸਾਲ ਪੂਰੇ ਦੇਸ਼ ਵਿਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕੇਰਲ ਦੇ ਤੱਟ ਉੱਤੇ ਮਾਨਸੂਨ ਦੀ ਆਮਦ ਆਮ ਤੌਰ ’ਤੇ 1 ਜੂਨ ਨੂੰ ਹੋ ਜਾਂਦੀ ਹੈ ਜੋ ਕਿ ਇਸ ਵਾਰ ਵੀ ਬਿਲਕੁਲ ਸਹੀ ਸਮੇਂ ’ਤੇ ਦਸਤਕ ਦੇ ਚੁੱਕੀ ਹੈ।

ਘਰ ਦੀ ਚਮਕ ਬਰਕਰਾਰ ਰੱਖਣ ਲਈ ਅਪਣਾਓ ਇਹ ਨੁਸਖ਼ੇ, ਹੋਣਗੇ ਕਾਰਗਰ ਸਿੱਧ

ਦੇਸ਼ ਅੰਦਰ ਖੇਤੀਬਾੜੀ ’ਚ ਅਹਿਮ ਹਨ ਮਾਨਸੂਨ ਦੇ ਚਾਰ ਮਹੀਨੇ
ਕੁਲਵਿੰਦਰ ਕੌਰ ਅਤੇ ਨਵਨੀਤ ਕੌਰ ਨੇ ਦੱਸਿਆ ਕਿ ਭਾਰਤ ਵਿਚ ਹਰੇਕ ਸਾਲ ਔਸਤਨ 1100 ਮਿਲੀਮੀਟਰ ਵਰਖਾ ਹੁੰਦੀ ਹੈ। ਦੇਸ਼ ਅੰਦਰ ਫਸਲਾਂ ਹੇਠ 195 ਮਿਲੀਅਨ ਹੈਕਟੇਅਰ ਰਕਬਾ ਹੈ ਜਿਸ ਵਿਚ 82.6 ਮਿਲੀਅਨ ਹੈਕਟੇਅਰ ਸਿੰਚਾਈ ਅਧੀਨ ਹੈ ਜਦੋਂ ਕਿ ਬਾਕੀ ਦਾ ਰਕਬਾ ਬਾਰਿਸ਼ ਅਤੇ ਸਿੰਚਾਈ ਦੇ ਹੋਰ ਸਾਧਨਾ ’ਤੇ ਨਿਰਭਰ ਕਰਦਾ ਹੈ। ਆਮ ਤੌਰ ’ਤੇ ਭਾਰਤ ਵਿਚ ਜੂਨ ਤੋਂ ਸਤੰਬਰ ਮਹੀਨੇ ਤੱਕ ਦੇ ਚਾਰ ਮਹੀਨਿਆਂ ਦੌਰਾਨ ਮਾਨਸੂਨ ਦੀ ਫੇਰੀ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਇਨ੍ਹਾਂ ਚਾਰ ਮਹੀਨਿਆਂ ਦੌਰਾਨ ਹੀ ਪੂਰੇ ਸਾਲ ਹੋਣ ਵਾਲੀ ਵਰਖਾ ਦੀ 75-80% ਵਰਖਾ ਹੋ ਜਾਂਦੀ ਹੈ। ਇਸ ਤਰ੍ਹਾਂ ਮਾਨਸੂਨ ਦਾ ਸੀਜਨ ਸਾਲਾਨਾ ਵਰਖਾ ਵਿਚ 80 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ। ਇਸਦਾ ਪੱਛਮੀ ਅਤੇ ਮੱਧ ਭਾਰਤ ਵਿੱਚ ਸਾਲਾਨਾ ਵਰਖਾ ਦਾ 80 ਪ੍ਰਤੀਸ਼ਤ ਅਤੇ ਦੱਖਣੀ ਅਤੇ ਉੱਤਰ-ਪੱਛਮੀ ਭਾਰਤ ਵਿਚ 50-75 ਪ੍ਰਤੀਸ਼ਤ ਯੋਗਦਾਨ ਹੁੰਦਾ ਹੈ।

ਭਾਰਤ ਦੇ ਬੇਹਤਰੀਨ ਰੇਲਵੇ ਸਟੇਸ਼ਨਾਂ ਦੇ ਬਾਰੇ ਜਾਨਣ ਲਈ ਪੜ੍ਹੋ ਇਹ ਖਬਰ

ਪੰਜਾਬ ਲਈ ‘ਰਾਮ ਬਾਣ’ ਹੈ ਮਾਨਸੂਨ
ਪੰਜਾਬ ’ਚ ਮਾਨਸੂਨ ਨੂੰ ਭਵਿੱਖ ਲਈ ਰਾਮਬਾਣ ਸਮਝਿਆ ਜਾਂਦਾ ਹੈ। ਖਾਸ ਤੌਰ ’ਤੇ ਸਾਉਣੀ ਦੀਆਂ ਫਸਲਾਂ ਦੱਖਣ ਪੱਛਮੀ ਮਾਨਸੂਨ ਦੀ ਕਾਰਗੁਜ਼ਾਰੀ ’ਤੇ ਬਹੁਤ ਨਿਰਭਰ ਕਰਦੀਆਂ ਹਨ। ਇਸੇ ਕਾਰਣ ਝੋਨੇ ਦੀ ਲਵਾਈ ਦੇਰੀ ਨਾਲ ਕਰਵਾਉਣ ਲਈ ਸੂਬਾ ਸਰਕਾਰ ਨੇ 10 ਜੂਨ ਦੀ ਮਿਤੀ ਨਿਰਧਾਰਤ ਕੀਤੀ ਹੈ ਤਾਂ ਜੋ ਝੋਨੇ ਦੀ ਲਵਾਈ ਦੇ ਜਲਦੀ ਬਾਅਦ ਮਾਨਸੂਨ ਸ਼ੁਰੂ ਹੋ ਜਾਵੇ ਅਤੇ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ।

ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ ‘ਸੌਂਫ’, ਕਰੋ ਇੰਝ ਵਰਤੋਂ


rajwinder kaur

Content Editor

Related News