ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ 10000 ਤੋਂ ਵੱਧ ਟਰੈਕਟਰਾਂ ਰਾਹੀਂ ਪ੍ਰਦਰਸ਼ਨ
Tuesday, Jul 28, 2020 - 11:06 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੇਂਦਰ ਸਰਕਾਰ ਵੱਲੋਂ ਖੇਤੀ-ਸੁਧਾਰਾਂ ਦੇ ਨਾਂਅ 'ਤੇ ਲਿਆਂਦੇ 3 ਆਰਡੀਨੈਂਸਾਂ ਅਤੇ ਬਿਜਲੀ-ਐਕਟ-2020 ਨੂੰ ਰੱਦ ਕਰਵਾਉਣ, ਤੇਲ ਦੀਆਂ ਕੀਮਤਾਂ ਦੇ ਵਾਧੇ ਨੂੰ ਵਾਪਸ ਕਰਵਾਉ਼ਣ ਅਤੇ ਜੇਲ੍ਹਾਂ 'ਚ ਬੰਦ ਬੁੱਧੀਜੀਵੀਆਂ ਦੀ ਰਿਹਾਈ ਲਈ ਪੰਜਾਬ ਦੀਆਂ ਦਰਜ਼ਨ ਕਿਸਾਨ ਜਥੇਬੰਦੀਆਂ ਵੱਲੋਂ ਇੱਕਜੁੱਟਤਾ ਦਿਖਾਈ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਨੇ ਇੱਕਜੁੱਟਤਾ ਵਿਖਾਉਂਦਿਆਂ ਪੰਜਾਬ ਭਰ 'ਚ ਟਰੈਕਟਰ-ਮਾਰਚ ਕਰਦਿਆਂ ਅਕਾਲੀ-ਭਾਜਪਾ ਸੰਸਦ ਮੈਂਬਰਾਂ, ਵਿਧਾਇਕਾਂ ਦੀਆਂ ਕੋਠੀਆਂ ਤੇ ਦਫਤਰਾਂ ਦਾ ਘਿਰਾਓ ਕੀਤਾ।
ਵਿਦਿਆ ਦੇ ਮੰਦਰ ’ਚ ਹੱਥੀਂ ਕਿਰਤ ਕਰਨ ਦੀ ਵਿਲੱਖਣ ਮਿਸਾਲ, ‘ਧੀਆਂ’ਦੇ ਜਜ਼ਬੇ ਨੂੰ ਸਲਾਮ
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਪੰਜਾਬ ਦੇ ਕਨਵੀਨਰ ਡਾ. ਦਰਸ਼ਨਪਾਲ ਨੇ ਦੱਸਿਆ ਕਿ ਕਮੇਟੀ 'ਚ ਸ਼ਾਮਲ 10 ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ(ਡਕੌਂਦਾ), ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ-ਪੰਜਾਬ, ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ-ਪੰਜਾਬ, ਕੁੱਲ ਹਿੰਦ ਕਿਸਾਨ ਸਭਾ(ਅਜੈ-ਭਵਨ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ, ਜੈ ਕਿਸਾਨ ਅੰਦੋਲਨ ਅਤੇ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਤਾਲਮੇਲਵੇ-ਸੰਘਰਸ਼ ਦੇ ਸੱਦੇ ਤਹਿਤ ਅਕਾਲੀ-ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ ਕੋਠੀਆਂ/ਦਫ਼ਤਰਾਂ ਦਾ ਘਿਰਾਓ ਕਰਦਿਆਂ ਕਿਸਾਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ-ਆਰਡੀਨੈਂਸ ਫਸਲਾਂ ਦੇ ਖ੍ਰੀਦ-ਪ੍ਰਬੰਧ ਨੂੰ ਕਾਰਪੋਰੇਟ-ਹੱਥਾਂ 'ਚ ਸੌਂਪਣ ਵਾਲੇ ਹਨ।
ਮਨੁੱਖੀ ਜ਼ਿੰਦਗੀ ਲਈ ਸੇਧ ਦਾ ਕੇਂਦਰੀ ਧੁਰਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’
22 ਜ਼ਿਲ੍ਹਿਆਂ ਵਿੱਚੋਂ 21 ਵਿੱਚ ਟਰੈਕਟਰ ਮਾਰਚ ਕਰਕੇ ਆਗੂਆਂ ਦੇ ਦਫ਼ਤਰਾਂ, ਘਰਾਂ ਤੱਕ ਰੋਸ ਮਾਰਚ ਕੀਤੇ ਗਏ। ਲੋਕ-ਸਭਾ ਮੈਂਬਰ ਤੇ ਪ੍ਰਧਾਨ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਅੱਗੇ ਪਿੰਡ ਬਾਦਲ 'ਚ, ਬਠਿੰਡਾ 'ਚ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਦਫ਼ਤਰ, ਪਟਿਆਲਾ ਵਿਖੇ ਇਕ ਟਰੈਕਟਰ ਮਾਰਚ ਸੀਨੀਅਰ ਅਕਾਲੀ ਲੀਡਰ ਸੁਰਜੀਤ ਸਿੰਘ ਰੱਖੜਾ ਦੇ ਲੀਲਾ ਭਵਨ ਵਿਖੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ।
ਜਾਣੋ ਭਾਰਤ ਦੇ ਕਿਹੜੇ ਸੂਬੇ ਵਿਚ ਹੁੰਦੀ ਹੈ ਗੰਢਿਆਂ ਦੀ 33 ਫ਼ੀਸਦੀ ਖੇਤੀ
ਦੂਜਾ ਨਾਭਾ ਰੋਡ ਉੱਤੇ ਸਥਿਤ ਉਨ੍ਹਾਂ ਦੇ ਘਰ ਅੱਗੇ, ਜ਼ਿਲ੍ਹਾ ਤਰਨ ਤਾਰਨ ਵਿਚ ਟਰੈਕਟਰ ਮਾਰਚ ਆਦੇਸ਼ ਪ੍ਰਤਾਪ ਕੈਰੋਂ ਦੇ ਦਫ਼ਤਰ ਅੱਗੇ, ਜਲੰਧਰ ਜ਼ਿਲ੍ਹੇ ਵਿਚ ਫਗਵਾੜਾ ਵਿਖੇ ਕਾਫ਼ਲਾ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਅਤੇ ਨਕੋਦਰ ਵਿਖੇ ਅਕਾਲੀ ਵਿਧਾਇਕ ਵਡਾਲਾ ਦੇ ਦਫ਼ਤਰ /ਘਰ ਵੱਲ, ਮਾਨਸਾ ਵਿਖੇ ਹਰਸਿਮਰਤ ਕੌਰ ਬਾਦਲ ਦੇ ਦਫਤਰ ਅੱਗੇ, ਬਲਵਿੰਦਰ ਸਿੰਘ ਭੂੰਦੜ ਦੇ ਘਰ ਵਿਚਲੇ ਦਫ਼ਤਰ ਤੱਕ, ਫ਼ਰੀਦਕੋਟ ਜ਼ਿਲ੍ਹੇ ਵਿਚ ਮਨਤਾਰ ਸਿੰਘ ਬਰਾੜ ਦੇ ਘਰ ਅੱਗੇ ਕੋਟਕਪੂਰੇ ਅਤੇ ਫ਼ਰੀਦਕੋਟ ਵਿਖੇ ਬੰਟੀ ਰੋਮਾਣਾ ਕੇਂਦਰੀ ਯੂਥ ਅਕਾਲੀ ਦਲ ਦੇ ਆਗੂ ਦੇ ਘਰ ਵੱਲ, ਫਿਰੋਜ਼ਪੁਰ ਵਿਚ ਸੁਖਪਾਲ ਸਿੰਘ ਨੰਨੂ, ਭਾਜਪਾ ਆਗੂ ਅਤੇ ਜਨਮੇਜਾ ਸਿੰਘ ਸੇਖੋਂ, ਜਨਰਲ ਸਕੱਤਰ ਅਕਾਲੀ ਦਲ (ਬਾਦਲ) ਦੇ ਘਰ ਵੱਲ ਮਾਰਚ ਕੀਤਾ ਗਿਆ।
ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਿਸਾਨਾਂ ਲਈ ਅਰਜ਼ੀਆਂ ਦੇਣ ਦੀ ਤਾਰੀਖ਼ 5 ਅਗਸਤ ਤੱਕ ਵਧੀ
ਫਿਰੋਜ਼ਪੁਰ 'ਚ ਜ਼ੀਰਾ ਵਿਖੇ ਹਰੀ ਸਿੰਘ ਜ਼ੀਰੇ ਦੇ ਘਰ ਵੱਲ, ਰੋਪੜ ਵਿਖੇ ਬੀ.ਜੇ.ਪੀ. ਦੇ ਸੂਬਾਈ ਆਗੂ ਵਿਜੈ ਪੁਰੀ ਅਤੇ ਇਕਬਾਲ ਸਿੰਘ ਲਾਲਪੁਰਾ ਦੇ ਘਰਾਂ ਅੱਗੇ, ਮੋਗਾ ਵਿਖੇ ਅਕਾਲੀ ਆਗੂ ਤੋਤਾ ਸਿੰਘ ਦੇ ਘਰ/ਦਫਤਰ ਅੱਗੇ, ਭਾਜਪਾ ਦੇ ਕਿਸਾਨ ਵਿੰਗ ਦੇ ਪ੍ਰਧਾਨ ਤਰਲੋਚਨ ਸਿੰਘ ਦੇ ਦਫ਼ਤਰ, ਅੰਮਿ੍ਤਸਰ ਵਿਚ ਰਾਜ ਸਭਾ ਦੇ ਮੈਂਬਰ ਅਤੇ ਭਾਜਪਾ ਦੇ ਸੀਨੀਅਰ ਲੀਡਰ ਸ਼ਵੇਤ ਮਲਿਕ ਦੇ ਘਰ ਅੱਗੇ, ਕਪੂਰਥਲਾ ਵਿਚ ਪਰਮਜੀਤ ਸਿੰਘ ਅਕਾਲੀ ਆਗੂ ਅਤੇ ਨਵਾਂਸ਼ਹਿਰ ਵਿਚ ਵੀ ਸੁਖਵਿੰਦਰ ਸੁੱਖੀ ਅਕਾਲੀ ਲੀਡਰ ਦੇ ਘਰ ਅੱਗੇ, ਗੁਰਦਾਸਪੁਰ ਵਿਚ 7 ਵੱਖ-ਵੱਖ ਥਾਵਾਂ 'ਤੇ, ਲੁਧਿਆਣਾ ਵਿਖੇ ਅਕਾਲੀ ਲੀਡਰ ਮਨਪ੍ਰੀਤ ਸਿੰਘ ਇਆਲੀ ਦੇ ਮੁੱਲਾਂਪੁਰ ਦਫ਼ਤਰ ਦੇ ਸਾਹਮਣੇ, ਫ਼ਾਜ਼ਿਲਕਾ ਵਿਖੇ ਸੁਰਜੀਤ ਕੁਮਾਰ ਜਿਆਣੀ ਸੀਨੀਅਰ ਭਾਜਪਾ ਲੀਡਰ ਦੇ ਘਰ ਅੱਗੇ, ਇਸੇ ਤਰ੍ਹਾਂ ਸੰਗਰੂਰ ਵਿਚ ਸੀਨੀਅਰ ਅਕਾਲੀ ਆਗੂ ਪ੍ਰਕਾਸ਼ ਚੰਦ ਗਰਗ ਦੇ ਭਵਾਨੀਗੜ੍ਹ ਵਿਖੇ ਦਫ਼ਤਰ ਅੱਗੇ, ਹੁਸ਼ਿਆਰਪੁਰ ਵਿਖੇ ਭਾਜਪਾ ਆਗੂ ਵਿਜੈ ਸਾਂਪਲਾ ਦੇ ਦਫਤਰ, ਬਰਨਾਲਾ ਵਿਖੇ ਅਕਾਲੀ ਆਗੂ ਬਲਬੀਰ ਸਿੰਘ ਘੁੰਨਸ, ਕੁਲਵੰਤ ਸਿੰਘ ਕੀਤੂ ਅਤੇ ਲੌਂਗੋਵਾਲ ਵਿਖੇ ਸੀਨੀਅਰ ਅਕਾਲੀ ਆਗੂ ਗੋਬਿੰਦ ਸਿੰਘ ਲੌਂਗੋਵਾਲ, ਫ਼ਤਿਹਗੜ੍ਹ ਦੇ ਕਿਸਾਨ ਟਰੈਕਟਰ ਲੈ ਕੇ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ, ਪਠਾਨਕੋਟ ਵਿਖੇ ਸੀਨੀਅਰ ਭਾਜਪਾ ਲੀਡਰ ਅਤੇ ਐੱਮ. ਐੱਲ. ਏ ਦਿਨੇਸ਼ ਬੱਬੂ ਦੇ ਦਫਤਰ ਅੱਗੇ ਟਰੈਕਟਰ ਮਾਰਚ ਉਪਰੰਤ ਧਰਨੇ ਦਿੱਤੇ ਗਏ।
ਰਵਾਇਤੀ ਫ਼ਸਲਾਂ ਦੀ ਥਾਂ ਬਾਗ਼ਬਾਨੀ ਅਪਣਾ ਕਿਸਾਨ ਵਧਾ ਸਕਦੇ ਹਨ ਆਪਣੀ ਆਮਦਨ
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’