ਖੇਤੀ ਆਰਡੀਨੈਂਸ ਰਾਹੀਂ ਭਾਰਤ ਦੀ ਰੀੜ੍ਹ ਦੀ ਹੱਡੀ ਕਿਸਾਨੀ ਉੱਪਰ ਛਾਏ ਖ਼ਤਰੇ ਦੇ ਬੱਦਲ
Thursday, Sep 24, 2020 - 02:37 PM (IST)
ਹਰਕੀਰਤ ਕੌਰ ਸਭਰਾ
9779118066
ਗਿਆਨੀ ਸੋਹਣ ਸਿੰਘ ਸ਼ੀਤਲ ਸਾਹਿਬ ਆਪਣੀ ਕਿਤਾਬ "ਸਿੱਖ ਰਾਜ ਕਿਵੇਂ ਗਿਆ?’ ਵਿੱਚ ਲਿਖਦੇ ਹਨ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਖਰੀ ਵਾਰ ਦਰਬਾਰ ਸਜਾਇਆ ਤਾਂ ਉਨ੍ਹਾਂ ਦੇ ਆਪਣੀ ਪੂਰੀ ਅਵਾਮ ਨੂੰ ਸੰਦੇਸ਼ ਸੀ " ਮੈਥੋਂ ਜੋ ਪੁੱਜ ਸਰ ਆਈ ਏ, ਤੁਹਾਡੀ ਸੇਵਾ ਕਰ ਚੱਲਿਆ ਹਾਂ। ਹੰਨੇ ਹੰਨੇ (ਕੀਮਤੀ) ਦੀ ਸਰਦਾਰੀ ਦੇ ਮਣਕੇ ਭੰਨ ਕੇ ਇੰਕ ਕੈਠਾਂ ਬਣਾ ਦਿੱਤਾ ਹੈ ਪਰ ਲੜੀ ਵਿੱਚ ਪਰੁੱਚੇ ਰਿਹੋਂ। ਮਿਲੇ ਰਹੋਗੇ ਤਾਂ ਬਾਦਸ਼ਾਹ ਬਣੇ ਰਹੋਂਗੇ, ਨਿਖੜ ਜਾਵੋਂਗੇ, ਤਾਂ ਮਾਰੇ ਜਾਵੋਗੇ। ‘‘ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹਿੰਦੇ ਹੋਏ ਬੀਮਾਰੀ ਦਾ ਦੌਰਾ ਪਿਆ ਤੇ ਮਹਾਰਾਜ ਬੇਸੁਰਤ ਹੋ ਗਏ। ਪਰ ਉਨ੍ਹਾਂ ਏਹ ਬੋਲ ਕੇਵਲ ਉਸ ਸਮੇਂ ਦੀ ਪੰਜਾਬੀ ਜਾਂ ਸਿੱਖ ਅਵਾਮ ਲਈ ਨਹੀਂ ਸਨ, ਬਲਕਿ ਰਹਿੰਦੀ ਦੁਨੀਆਂ ਤੱਕ ਵੱਸਦੇ ਪੰਜਾਬੀਆਂ ਲ਼ਈ ਅਤੇ ਪੰਜਾਬ ਤੇ ਸ਼ਾਸਣ ਚਲਾਉਣ ਵਾਲੇ ਰਾਜ ਕਰਨ ਵਾਲੇ ਨੇਤਾਵਾਂ ਲਈ ਵੀ ਹਨ।
Health Tips: ਕੀ ਤੁਸੀਂ ਵੀ ਪੀਂਦੇ ਹੋ ਖ਼ਾਲੀ ਢਿੱਡ ''ਚਾਹ'', ਤਾਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ
ਧਿਆਨ ਨਾਲ ਕਿਤੇ ਪੰਜਾਬ ਨੂੰ ਢਾਹ ਲਾਉਣ ਵਾਲਿਆਂ (ਕੇਂਦਰ ਸਰਕਾਰਾਂ) ਨਾਲ ਧਿਆਨ ਸਿੰਘ ਤੇ ਗੁਲਾਬ ਸਿੰਘ ਵਾਂਗ ਹੱਥ ਨਾ ਮਿਲਾ ਲੈਣਾ। ਅੱਜ ਬਹੁਤ ਸਾਰੇ ਅਜਿਹੇ ਧਿਆਨ ਸਿੰਘ ਤੇ ਗੁਲਾਬ ਸਿੰਘ ਵਰਗੇ ਗਦਾਰ ਹਨ, ਜੋ ਆਪਣੇ ਕਿਸਾਨ ਭਰਾਵਾਂ ਦਾ ਦਰਦ ਨਾ ਸਮਝਦੇ ਹੋਏ ਕੇਂਦਰ ਸਰਕਾਰਾਂ ਦਾ ਜਾਂ ਤਾਂ ਪਾਣੀ ਭਰ ਰਹੇ ਹਨ ਜਾਂ ਫਿਰ ਚਮਚਾਗਿਰੀ ਕਰ ਰਹੇ ਹਨ। ਮੈਂ ਗੱਲ ਕਰ ਰਹੀਂ ਹਾਂ ਭਾਰਤ ਦੀ ਰੀੜ ਦੀ ਹੱਡੀ ਕਿਸਾਨਾਂ ਉੱਪਰ ਛਾਏ ਸੰਕਟਾਂ ਦੇ ਬੱਦਲਾਂ ਦੀ। ਜੇਕਰ ਇਹ ਬੱਦਲ ਇਸੇ ਤਰ੍ਹਾਂ ਘੁਲਦੇ ਰਹੇ ਤਾਂ ਇੱਕ ਦਿਨ ਡਾਢਾ ਝੱਖੜ ਝੁੱਲੇਗਾ। ਜਿਸ ਕਾਰਨ ਇਕੱਲੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਅੰਨਦਾਤਾ ਰੱਬ ਨਾ ਕਰੇ ਭਿਖਾਰੀ ਵਾਲੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋਵੇਗਾ।
ਜਾਣੋ ਨਵਜੰਮੇ ਬੱਚੇ ਨੂੰ ਕਿਸ ਉਮਰ ‘ਚ, ਕਿੰਨੀ ਮਾਤਰਾ ‘ਚ ਤੇ ਕਿਵੇਂ ਪਿਲਾਉਣਾ ਚਾਹੀਦੈ ‘ਗਾਂ ਦਾ ਦੁੱਧ’
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸ ਵਿੱਚ ਪਹਿਲਾਂ ਆਰਡੀਨੈਂਸ ਨੰਬਰ ਅੱਠ ਹੈ, ਜਿਸ ਅਧੀਨ ਜ਼ਰੂਰੀ ਵਸਤਾਂ ਐਕਟ ਵਿੱਚ ਸੋਧ ਕੀਤੀ ਗਈ ਹੈ। ਇਸ ਤਬਦੀਲੀ ਤਹਿਤ ਜ਼ਰੂਰੀ ਵਸਤਾਂ ਜਿਵੇਂ ਕਿ ਤੇਲ ਬੀਜ, ਖਾਦਾਂ ਅਤੇ ਅਨਾਜ਼ ਆਦਿ ਦੇ ਭੰਡਾਰ ਉੱਪਰ ਰੱਖੀ ਸੀਮਾ (ਲਿਮਟ) ਨੂੰ ਖਤਮ ਕਰ ਦਿੱਤਾ ਜਾਵੇਗਾ।
ਦੂਸਰੀ ਤਬਦੀਲੀ 1961 ਵਿੱਚ ਮੰਡੀਕਰਨ ਦੇ ਬਣੇ ਕਾਨੂੰਨਾਂ ਵਿੱਚ ਤਬਦੀਲੀ ਕੀਤੀ ਗਈ ਹੈ। ਜਿਸ ਅਧੀਨ ਕਿਸੇ ਵੀ ਗੈਰ ਸਰਕਾਰੀ ਵਿਅਕਤੀ ਨੂੰ ਫਸਲ ਖਰੀਦਣ ਦੀ ਖੁੱਲ਼ ਦਿੱਤੀ ਜਾਂਦੀ ਹੈ। ਰਾਜ ਸਰਕਾਰਾਂ ਦਾ ਅਧਿਕਾਰ ਖੇਤਰ ਬਹੁਤੀ ਹੱਦ ਤੱਕ ਖਤਮ ਹੋ ਜਾਵੇਗਾ। ਮੰਡੀਕਰਨ ਐਕਟ ਵਿੱਚ ਜੇਕਰ ਇਹ ਤਬਦੀਲੀਆਂ ਹੁੰਦੀਆਂ ਹਨ ਤਾਂ ਇਸਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਕਿਸਾਨੀ ਨੂੰ ਹੋਵੇਗਾ। ਜੇਕਰ ਮੰਡੀਕਰਨ ਦੀ ਜਗ੍ਹਾ ’ਤੇ ਨਿੱਜੀਕਰਨ ਦੀ ਸੋਧ ਹੁੰਦੀ ਹੈ ਤਾਂ ਪੰਜਾਬ ਦੀ ਕੀ ਪੂਰੇ ਭਾਰਤ ਦੀ ਕਿਸਾਨੀ ਰੁਲਣ ਲਈ ਮਜ਼ਬੂਰ ਹੋ ਜਾਵੇਗੀ। ਭਾਰਤ ਇੱਕ ਭਿੰਨਤਾਵਾਂ ਭਰਿਆ ਦੇਸ਼ ਹੈ, ਜਿਸਦਾ 70% ਹਿੱਸਾ ਖੇਤੀਬਾੜੀ ਉੱਤੇ ਨਿਰਭਰ ਹੈ।
ਸਾਵਧਾਨ! ਆਨਲਾਈਨ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਕਦੇ ਨਾ ਕਰੋ ਇਹ ਗ਼ਲਤੀਆਂ
ਹਰੇਕ ਰਾਜ ਦੀਆਂ ਆਪਣੀਆਂ ਭੂਗੋਲਿਕ ਸੀਮਾਵਾਂ ਵੀ ਹਨ। ਰਾਜ ਸਰਕਾਰਾਂ ਦੀ ਦਖਲਅੰਦਾਜ਼ੀ ਬੰਦ ਕਰ ਦਿੱਤੀ ਜਾਵੇਗੀ ਤਾਂ ਹਰੇਕ ਰਾਜ ਦੇ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਮੰਡੀਕਰਨ ਵਿੱਚ ਹੋਣ ਵਾਲੇ ਬਦਲਾਅ ਕਾਰਣ ਕਿਸਾਨ ਵੀਰਾਂ ਉਪਰ ਤਾਂ ਬੁਰਾ ਪ੍ਰਭਾਵ ਪਵੇਗਾ ਹੀ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਵਿਕਾਸ ਦੀਆਂ ਯੋਜਨਾਵਾਂ ਵੀ ਰੁਕ ਜਾਣਗੀਆਂ। ਉਦਾਹਰਣ ਦੇ ਤੌਰ ’ਤੇ ਹਰ ਪੰਜ ਸਾਲਾਂ ਬਾਅਦ ਪੰਜਾਬ ਦੀਆਂ ਮੰਡੀਆਂ ਨਾਲ ਜੁੜੇ ਹੋਏ ਲਿੰਕ ਰੋਡਸ (ਸੜਕਾਂ) ਦੀ ਮੁਰੰਮਤ ਹੋ ਜਾਂਦੀ ਹੈ। ਪਰ ਜੇਕਰ ਮੰਡੀਆਂ ਉੱਪਰ ਸਰਕਾਰ ਦੀ ਕੋਈ ਦਖਲਅੰਦਾਜ਼ਾ ਨਾ ਰਹੀ ਤਾਂ ਮੁਰੰਮਤ ਦੇ ਕੰਮ ਵੀ ਠੱਪ ਹੋ ਜਾਣਗੇ।
ਇਸ ਉਪਰੰਤ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਹੋਣ ਵਾਲੀਆਂ ਖੋਜਾਂ ਦੇ ਕੰਮਾਂ ’ਤੇ ਗਹਿਰਾ ਅਸਰ ਹੋਵੇਗਾ। ਜੇਕਰ ਦੇਖਿਆ ਜਾਵੇ ਤਾਂ ਪੂਰੇ ਭਾਰਤ ਵਿੱਚ ਚੋਥੇ ਹਿੱਸੇ ਕਿਸਾਨਾਂ ਕੋਲ ਨਿੱਜੀ ਟਰੈਕਟਰ ਅਤੇ ਅਜਿਹੀਆਂ ਸੁਵਿਧਾਵਾਂ ਹਨ, ਜਿਨ੍ਹਾਂ ਨਾਲ ਉਹ ਆਪਣੀ ਜਿਣਸ ਨੂੰ ਇੱਕ ਜਗ਼੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾ ਸਕਦੇ ਹਨ। ਪਰ ਬਾਕੀ ਬੱਚਦੇ ਤਿੰਨ ਹਿੱਸਿਆਂ ਦੇ ਕਿਸਾਨਾਂ ਕੋਲ ਨਾ ਤਾਂ ਖੁਦ ਦੇ ਸਾਧਨ ਹਨ ਅਤੇ ਨਾ ਹੀ ਜ਼ਮੀਨ ਦਾ ਏਨਾਂ ਵੱਡਾ ਅਕਾਰ ਹੈ ਕਿ ਉਹ ਕਿਰਾਏ ’ਤੇ ਫਸਲ ਨੂੰ ਇੱਕ ਜਗ਼੍ਹਾ ਤੋਂ ਦੂਸਰੀ ਜਗ੍ਹਾ ਲੈਕੇ ਜਾ ਸਕਣ।
Health Tips: ਕਦੋ ਖਾਣਾ ਚਾਹੀਦਾ ਹੈ ਸਵੇਰ, ਦੁਪਹਿਰ ਤੇ ਰਾਤ ਦਾ ਭੋਜਨ, ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਇਸ ਉਪਰੰਤ ਤੀਸਰਾ ਐਕਟ ਕਿਸਾਨਾਂ ਨਾਲ ਨਿੱਜੀ ਕੰਪਨੀਆਂ ਦੀ ਠੇਕੇਦਾਰੀ ਹੋਵੇਗੀ। ਦੇਖਿਆ ਜਾਵੇ ਤਾਂ ਪੂਰੇ ਵਿਸ਼ਵ ਵਿੱਚ ਜਿੱਥੇ ਵੀ ਠੇਕੇਦਾਰੀ (contract farming) ਦੇ ਸਿਸਟਮ ਨੂੰ ਅਪਣਾਇਆ ਗਿਆ, ਉਹ ਕਦੇ ਵੀ ਕਿਸਾਨਾਂ ਦੇ ਹੱਕ ਵਿੱਚ ਨਹੀਂ ਗਿਆ ਹੈ। ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਵਿਕਸਿਤ ਦੇਸ਼ਾਂ ਵਿੱਚ ਵੀ ਇਸ ਸਿਸਟਮ ਦਾ ਵਿਰੋਧ ਕੀਤਾ ਗਿਆ। ਅਮਰੀਕਾ ਜਿੱਥੇ 418 ਏਕੜ ਜ਼ਮੀਨ ਐਵਰੇਜ ਸਾਇਜ਼ ਹੈ, ਆਸਟ੍ਰੇਲੀਆ ਜਿੱਥੇ ਜ਼ਮੀਨ ਦਾ ਸਾਇਜ਼ 2300 ਏਕੜ ਹੈ ਅਤੇ ਸਾਡੇ 1.1 ਹੈਕਟੇਅਰ ਲੈਂਡ ਸਾਇਜ਼ ਹੈ। ਜੇਕਰ ਅਜਿਹੇ ਦੇਸ਼ਾਂ ਵਿੱਚ ਠੇਕੇਦਾਰੀ ਲਾਹੇਵੰਦ ਸਾਬਿਤ ਨਹੀਂ ਹੋਈ ਤਾਂ ਭਾਰਤ ਵਿੱਚ ਤਾਂ ਬਹੁਤ ਦੂਰ ਦੀ ਗੱਲ ਹੈ।
ਇੱਕ ਗੱਲ ਤਾਂ ਸਾਫ ਹੋ ਚੁੱਕੀ ਹੈ ਕਿ ਇਨ੍ਹਾਂ ਸਰਕਾਰਾਂ ਨੇ ਕਦੇ ਗਰੀਬ ਅਤੇ ਮੱਧ ਵਰਗ ਦੇ ਹਿੱਤਾਂ ਲਈ ਨਾ ਤਾਂ ਸੋਚਿਆ ਅਤੇ ਨਾ ਹੀ ਸੋਚਣ ਗੀਆਂ। ਹਮੇਸ਼ਾ ਨਿੱਜੀ ਕੰਪਨੀਆਂ ਵਾਲੇ ਧਨਾਢਾਂ ਕੋਲੋ ਵੋਟਾਂ ਸਮੇਂ ਆਪ ਪੈਸਾ ਖਾਂਦੀਆਂ ਹਨ ਅਤੇ ਫਿਰ ਪੂਰੇ ਪੰਜ ਸਾਲ ਉਨ੍ਹਾਂ ਨੂੰ ਖਵਾਉਂਦੀਆਂ ਹਨ। ਬੇਨਤੀ ਹੈ ਰਾਜ ਦਰਬਾਰਾ ਵਿੱਚ ਗੱਦੀ ਤੇ ਬਿਰਾਜਮਾਨ ਅਤੇ ਹੋਰ ਸਾਰੀਆਂ ਸਿਆਸੀ ਪਾਰਟੀਆਂ ਨੂੰ, ਅਸੀਂ ਸਾਰਿਆਂ ਤਹਾਨੂੰ ਇਹ ਕਹਿੰਦੇ ਬਹੁਤ ਵਾਰ ਸੁਣਿਆ ਹੈ ਕਿ ਤੁਸੀਂ ਪੰਜਾਬ ਲਈ ਕੁਰਬਾਨ ਹੋਣ ਲਈ ਤਿਆਰ ਹਾਂ। ਬੇਨਤੀ ਹੈ ਸਮੂਹ ਕਿਸਾਨ ਵੀਰਾਂ ਵੱਲੋ ਕਿ ਕੁਰਬਾਨੀ ਦੀਆਂ ਗੱਲਾਂ ਬਹੁਤ ਦੂਰ ਦੀਆਂ ਹਨ, ਆਪਾਂ ਸਾਰੇ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਜਾਈਏ, ਤਾਂ ਇਸ ਮੁਸੀਬਤ ਦੀ ਘੜੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
Cooking Tips: ਮਿੱਠਾ ਖਾਣ ਦੇ ਸ਼ੌਕੀਨ ਹੁਣ ਘਰ ’ਚ ਹੀ ਬਣਾ ਸਕਦੇ ਹਨ ਸੁਆਦ ਗਜਰੇਲਾ, ਜਾਣੋ ਕਿਵੇਂ
ਇੱਕ ਹੋਰ ਗੱਲ ਸੋਚਣ ਵਾਲੀ ਹੈ ਸਾਡੇ ਪੰਜਾਬ ਦੀ ਇੱਕ ਸਿਆਸੀ ਪਾਰਟੀ ਦੇ ਭਾਈਬੰਦਾਂ ਦੀ ਸਰਕਾਰ ਕੇਂਦਰ ਵਿੱਚ ਹੋਣ ਦੇ ਬਾਵਜੂਦ ਕਿਸਾਨ ਦਿੱਲੀ ਵਿੱਚ ਲਾਠੀਆਂ ਖਾ ਰਹੇ ਹਨ। ਪੂਰੇ ਦੇਸ਼ ਨੂੰ ਰਿਜ਼ਕ ਖਵਾਉਣ ਵਾਲੇ ਦੇ ਖੁਦ ਦੇ ਹਿੱਸੇ ਲਾਠੀਆਂ ਆਉਦੀਆਂ ਹਨ। ਬੇਨਤੀ ਹੈ ਸਰਕਾਰਾਂ ਨੂੰ ਵੇਖਣਾ ਕਿਤੇ ਧਿਆਨ ਸਿੰਘ ਵਾਂਗ ਕੇਂਦਰ ਨਾਲ ਰਲ ਪੰਜਾਬ ਦੀ ਕਿਸਾਨੀ ਨਾਲ ਗਦਾਰੀ ਨਾ ਕਰਨਾ। ਸਗੋਂ ਮਹਾਰਾਜਾ ਰਣਜੀਤ ਸਿੰਘ ਵਾਂਗ ਪੰਜਾਬ ਦੇ ਹੱਕਾਂ ਲਈ ਤੇ ਸ਼ਾਨ ਲਈ ਆਪਣੀ ਪਰਜਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਖੜਨਾ।
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ :ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ