ਬੇਮੌਸਮ ਬਾਰਿਸ਼ ਤੋਂ ਪਰੇਸ਼ਾਨ ਇਨ੍ਹਾਂ ਦੋ ਸੂਬਿਆਂ ਦੇ ਕਿਸਾਨ, ਅੰਗੂਰ-ਕਣਕ ਦੀ ਫਸਲ ਨੂੰ ਨੁਕਸਾਨ
Wednesday, Mar 08, 2023 - 04:24 PM (IST)

ਨਾਸਿਕ- ਰਾਜਸਥਾਨ ਅਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ 'ਚ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਸਮੇਤ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਰਾਜਸਥਾਨ ਦੇ ਬਾਰਾਂ 'ਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ। ਨਾਸਿਕ ਸਮੇਤ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ 05 ਮਾਰਚ ਦੀ ਰਾਤ ਤੋਂ ਹੀ ਬੇਮੌਸਮੀ ਬਾਰਸ਼ ਦੇਖਣ ਨੂੰ ਮਿਲੀ ਹੈ। ਬੇਮੌਸਮੀ ਮੀਂਹ ਅਤੇ ਤੇਜ਼ ਹਵਾ ਕਾਰਨ ਕਈ ਥਾਵਾਂ 'ਤੇ ਬਿਜਲੀ ਸਪਲਾਈ ਠੱਪ ਹੋ ਗਈ। ਇਸ ਦੇ ਨਾਲ ਹੀ ਬਾਰਾਂ 'ਚ ਤੇਜ਼ ਹਵਾਵਾਂ ਨਾਲ ਮੀਂਹ ਪਿਆ ਹੈ।
ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਇਸ ਬੇਮੌਸਮੀ ਬਰਸਾਤ ਕਾਰਨ ਹਾੜੀ ਦੇ ਸੀਜ਼ਨ ਦੀਆਂ ਫ਼ਸਲਾਂ ਨੂੰ ਵੱਡੇ ਪੱਧਰ 'ਤੇ ਖ਼ਤਰਾ ਪੈਦਾ ਹੋ ਗਿਆ ਹੈ ਅਤੇ ਅੰਗੂਰ, ਗੰਢੇ, ਕਣਕ ਆਦਿ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਬਾਰਾਂ 'ਚ ਖੇਤਾਂ 'ਚ ਖੜ੍ਹੀ ਕਣਕ, ਛੋਲਿਆਂ ਅਤੇ ਅਫੀਮ ਦੀਆਂ ਫਸਲਾਂ ਵਿਛ ਗਈਆਂ ਹਨ। ਇਸ ਦੇ ਨਾਲ ਹੀ ਕੱਟੀ ਪਈ ਸਰ੍ਹੋਂ ਦੀ ਫ਼ਸਲ 'ਚ ਨਮੀ ਦੀ ਮੌਜੂਦਗੀ ਨੂੰ ਲੈ ਕੇ ਕਿਸਾਨ ਚਿੰਤਤ ਹਨ।
ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਇਨ੍ਹਾਂ ਇਲਾਕਿਆਂ 'ਚ ਮੀਂਹ ਕਾਰਨ ਖਰਾਬ ਹੋਈਆਂ ਫ਼ਸਲਾਂ
ਨਾਸਿਕ ਦੇ ਪਿੰਡ ਮਖਮਲਾਬਾਦ 'ਚ ਅੰਗੂਰ ਦੇ ਬਾਗਾਂ ਅਤੇ ਕਣਕ ਨੂੰ ਭਾਰੀ ਨੁਕਸਾਨ ਹੋਇਆ ਹੈ। ਚੰਦੋਰੀ 'ਚ ਖ਼ਰਾਬ ਮੌਸਮ ਨੇ ਹਜ਼ਾਰਾਂ ਏਕੜ ਕਣਕ ਬਰਬਾਦ ਕਰ ਦਿੱਤੀ ਹੈ, ਜਦ ਕਿ ਮੀਂਹ ਕਾਰਨ ਬਰਾਮਦ ਅੰਗੂਰ ਬੀਮਾਰੀ ਦੀ ਚਪੇਟ 'ਚ ਆ ਸਕਦੇ ਹਨ। ਇਸ ਦੇ ਨਾਲ ਹੀ ਗੰਢਿਆਂ ਤੋਂ ਪਹਿਲਾਂ ਹੀ ਚਿੰਤਤ ਕਿਸਾਨਾਂ 'ਤੇ ਦੋਹਰਾ ਸੰਕਟ ਮੰਡਰਾ ਰਿਹਾ ਹੈ। ਗੰਢਿਆਂ ਦੇ ਖੇਤਾਂ 'ਚ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਾਰਨ ਹਾੜ੍ਹੀ ਦੇ ਸੀਜ਼ਨ 'ਚ ਗਰਮੀਆਂ ਦੇ ਅੱਧ 'ਚ ਗੰਢਿਆਂ ਦੇ ਸੜਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ-Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ
ਦੂਜੇ ਪਾਸੇ ਰਾਜਸਥਾਨ ਦੇ ਬਾਰਾਂ 'ਚ ਐਤਵਾਰ ਨੂੰ ਮੌਸਮ ਖਰਾਬ ਹੋਣ ਦੇ ਬਾਵਜੂਦ ਕਿਸਾਨਾਂ ਨੇ ਖੇਤਾਂ 'ਚ ਡੇਰੇ ਲਾਏ ਅਤੇ ਖੇਤਾਂ 'ਚ ਖੜ੍ਹੀ ਕਣਕ ਦੀ ਫਸਲ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦੇ ਰਹੇ। ਤੇਜ਼ ਹਵਾਵਾਂ ਕਾਰਨ ਕਈ ਥਾਵਾਂ 'ਤੇ ਬੂੰਦਾਬਾਂਦੀ ਹੋਈ ਸੀ। ਵਰਤਮਾਨ 'ਚ ਜ਼ਿਆਦਾਤਰ ਕਿਸਾਨਾਂ ਦੀਆਂ ਫ਼ਸਲਾਂ ਵੱਢ ਕੇ ਖੇਤਾਂ 'ਚ ਪਈਆਂ ਹੋਈਆਂ ਹਨ। ਕਣਕ ਦੀ ਫ਼ਸਲ ਵੀ ਪੱਕ ਕੇ ਤਿਆਰ ਹੈ।
ਮੌਸਮ ਵਿਭਾਗ ਦੇ ਮੁਤਾਬਕ ਖੇਤਰ 'ਚ ਇਕ-ਦੋ ਦਿਨ ਮੌਸਮ ਖਰਾਬ ਰਹਿਣ ਦਾ ਖਦਸ਼ਾ ਹੈ। ਕਿਸਾਨਾਂ ਦੇ ਅਨੁਸਾਰ ਜੇਕਰ ਬਾਰਿਸ਼ ਹੁੰਦੀ ਹੈ ਤਾਂ ਕਣਕ ਸਰ੍ਹੋਂ ਦੀ ਫਸਲ ਨੂੰ ਨੁਕਸਾਨ ਹੋਵੇਗਾ। ਪਿਛਲੇ ਕੁਝ ਦਿਨਾਂ ਤੋਂ ਵਧਿਆ ਤਾਪਮਾਨ ਮੌਸਮ ਬਦਲਣ ਨਾਲ ਡਿੱਗ ਗਿਆ। ਤਾਪਮਾਨ 'ਚ ਗਿਰਾਵਟ ਦੇ ਨਾਲ ਹਵਾ ਚੱਲਣ ਨਾਲ ਸਰਦੀ ਦਾ ਅਸਰ ਦੇਖਣ ਨੂੰ ਮਿਲਿਆ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।