ਕਿਸਾਨਾਂ ਲਈ ਜਾਣਨਾ ਬੇਹੱਦ ਜ਼ਰੂਰੀ ਕਿ ਕਿੰਝ ਘਟਣਗੇ ਖੇਤੀ ਖਰਚੇ ਅਤੇ ਵਧੇਗੀ ਆਮਦਨ

Monday, Aug 03, 2020 - 01:48 PM (IST)

ਕਿਸਾਨਾਂ ਲਈ ਜਾਣਨਾ ਬੇਹੱਦ ਜ਼ਰੂਰੀ ਕਿ ਕਿੰਝ ਘਟਣਗੇ ਖੇਤੀ ਖਰਚੇ ਅਤੇ ਵਧੇਗੀ ਆਮਦਨ

ਪਿਛਲੇ ਸਾਲ ਝੋਨੇ ਦੀ ਫਸਲ ਹੇਠ 31.03 ਲੱਖ ਹੈਕਟੇਅਰ ਰਕਬਾ ਸੀ। ਇਸ ਸਾਲ ਵੀ 30 ਲੱਖ ਹੈਕਟੇਅਰ ਰਕਬੇ ਦੇ ਕਰੀਬ ਝੋਨੇ ਦੀ ਫ਼ਸਲ ਹੋਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਵੱਲੋਂ ਚਲਾਈ “ਮਿਸ਼ਨ ਤੰਦਰੁਸਤ ਪੰਜਾਬ” ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਜ਼ਰੂਰਤ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪ੍ਰੰਤੂ ਕੁਝ ਕਿਸਾਨਾਂ ਵੱਲੋਂ ਆਂਢੀਆਂ ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹਿਣ ਉੱਪਰ ਝੋਨੇ ਵਿੱਚ ਦਾਣੇਦਾਰ ਕੀਟਨਾਸ਼ਕ ਜਿਵੇਂ ਕਾਰਟਾਪ ਹਾਈਡਰੋਕਲੋਰਾਈਡ (ਪਦਾਨ), ਫਿਪਰੋਨਿਲ (ਰੀਜੈਂਟ), ਕਲੋਰੈਂਟਰਾਨਿਲੀਪਰੋਲ ਅਤੇ ਹੋਰ ਕਈ ਤਰਾਂ ਦੇ ਛੋਟੇ ਤੱਤਾਂ ਦੇ ਮਿਸ਼ਰਣ, ਜ਼ੀਰਮ, ਜ਼ਿਬਰੈਲਿਕ ਐਸਿਡ, ਟਰਾਈਕੋਂਟਾਨੋਲ, ਗ੍ਰੋਥ ਪ੍ਰਮੋਟਰ ਆਦਿ ਪਾਏ ਜਾਂਦੇ ਹਨ। ਜਿਨ੍ਹਾਂ ਦੀ ਝੋਨੇ ਵਿੱਚ ਬਿਲਕੁਲ ਵੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ। ਇਨ੍ਹਾਂ ਨੂੰ ਸਿਰਫ ਬਲੋੜੇ ਖਰਚਿਆਂ ਵਿੱਚ ਹੀ ਗਿਣਿਆ ਜਾ ਸਕਦਾ ਹੈ। ਇਸ ਵਾਰ ਇੱਕਤੇ ਲਗਾਤਾਰ ਔੜ ਲੱਗਣ ਨਾਲ ਝੋਨੇ ਦਾ ਵਾਧਾ ਰੁਕਿਆ ਹੋਇਆ ਸੀ ਜੋ ਕਿ ਹੁਣ ਭਰਵੀਂ ਬਰਸਾਤ ਹੋਣ ਨਾਲ ਵਾਧਾ ਹੋਣ ਲੱਗ ਪਿਆ ਹੈ। 

ਪੜ੍ਹੋ ਇਹ ਵੀ ਖਬਰ - 29 ਸਾਲ ਬਾਅਦ ਆਏ ਇਸ ਸ਼ੁੱਭ ਮਹੂਰਤ ’ਚ ਬੰਨ੍ਹੋ ਰੱਖੜੀ, ਹੋਵੇਗਾ ਸ਼ੁੱਭ

ਦੂਜਾ ਜ਼ਿੰਕ ਅਤੇ ਲੋਹੇ ਦੀ ਘਾਟ ਵੀ ਖੇਤਾਂ ਵਿੱਚ ਆਮ ਹੀ ਦੇਖਣ ਨੂੰ ਮਿਲੀ ਹੈ, ਜਿਸ ਕਰਕੇ ਕਿਸਾਨ ਵੀਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਜੈਵਿਕ ਖਾਦਾਂ ਅਤੇ ਦਾਣੇਦਾਰ ਕੀਟਨਾਸ਼ਕ ਪਾਏ ਗਏ ਤਾਂ ਜੋ ਝੋਨੇ ਦਾ ਫੁਟਾਰਾ ਵੱਧ ਹੋਵੇਗਾ। ਬਹੁਤੇ ਕਿਸਾਨਾਂ ਵੱਲੋਂ ਝੋਨੇ ਨੂੰ ਹਰਾ ਕਰਨ ਦੇ ਚੱਕਰ ਵਿੱਚ ਯੂਰੀਆ ਨਾਲ ਕਲੋਰੋਪਾਈਰੀਫਾਸ ਰਲਾ ਕੇ ਛੱਟਾ ਦਿੱਤਾ ਗਿਆ। ਮੋਨੋਕਰੋਟੋਫਾਸ ਦੀ ਸਪਰੇ ਵੀ ਕੀਤੀ ਗਈ, ਜੋ ਬਿਲਕੁਲ ਵੀ ਝੋਨੇ ਦੇ ਫੁਟਾਰੇ ਵਾਸਤੇ ਸ਼ਿਫਾਰਸ਼ ਨਹੀਂ ਕੀਤੀ ਜਾਂਦੀ ਅਤੇ ਇਹ ਆਪਣੇ ਵੱਲੋਂ ਬਣਾਏ ਵਾਧੂ ਖਰਚ ਹਨ। ਝੋਨੇ ਦੇ ਸਹੀ ਵਾਧੇ ਅਤੇ ਚੰਗੇ ਫੁਟਾਰੇ ਲਈ ਕਿਸਾਨ ਜ਼ਿੰਕ ਸਲਫੇਟ (21%) ਇੱਕ ਕਿੱਲੋ, ਫੈਰਸ ਸਲਫੇਟ (19%) ਲੋਹਾ ਇੱਕ ਕਿੱਲੋ, ਯੂਰੀਆ ਖਾਦ ਇੱਕ ਕਿਲੋ ਅਤੇ ਅੱਧਾ ਕਿੱਲੋ ਕਲੀ (ਅਣਬੁਝਿਆ ਚੂਨਾ) ਇੱਕ ਏਕੜ ਵਾਸਤੇ ਸਪਰੇਅ ਕਰਨ ਲਈ ਵਰਤੇ ਜਾ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਅੱਧਾ ਕਿਲੋ ਕਲੀ ਨੂੰ 10 ਤੋਂ 12 ਘੰਟੇ ਪਹਿਲਾਂ ਕਿਸੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਸਪਰੇਅ ਕਰਨ ਵੇਲੇ ਉਸ ਦਾ ਪਾਣੀ ਨਿਤਾਰ ਕੇ ਵਰਤੋਂ। ਜ਼ਿੰਕ, ਲੋਹਾ ਅਤੇ ਯੂਰੀਆ ਦੇ ਵੱਖੋ-ਵੱਖਰੇ ਘੋਲ ਬਣਾ ਕੇ ਸਪਰੇਅ ਇਕੱਠੀ ਕਰੋ। ਜਿਸ ਦਾ ਨਤੀਜਾ ਤੀਜੇ ਚੌਥੇ ਦਿਨ ਵੇਖਣ ਨੂੰ ਮਿਲ ਜਾਵੇਗਾ। ਪਿਛਲੇ ਸਾਲ ਜਾਂ ਇਸ ਸਾਲ ਵੀ ਜਿਨ੍ਹਾਂ ਕਿਸਾਨ ਵੀਰਾਂ ਨੇ ਸਾਡੀ ਸਿਫ਼ਾਰਸ਼ ਅਨੁਸਾਰ ਇਸ ਵਿਧੀ ਨਾਲ ਸਪਰੇਅ ਕੀਤੀ। ਉਨ੍ਹਾਂ ਦਾ ਝੋਨਾ ਬਾਕੀਆਂ ਦੇ ਮੁਕਾਬਲੇ ਕਿਤੇ ਵਧੀਆ ਹੈ। ਅਜਿਹਾ ਕਰਨ ਨਾਲ ਇੱਕ ਤਾਂ ਬੇਲੋੜੀਆਂ ਫਟਾਰੇ ਵਾਲੀਆਂ ਦਵਾਈਆਂ/ ਖਾਦਾਂ ਤੋਂ ਨਿਜ਼ਾਤ ਮਿਲਦੀ ਹੈ। ਦੂਜਾ ਪੈਸੇ ਦੀ ਬੱਚਤ ਹੁੰਦੀ ਹੈ, ਤੀਜਾ ਝੋਨਾ ਵੱਧ ਫੁਟਾਰਾ ਕਰਦਾ ਹੈ ਅਤੇ ਚੌਥਾ ਵਾਤਾਵਰਨ ਜ਼ਿਆਦਾ ਦੂਸ਼ਿਤ ਹੋਣ ਤੋਂ ਬਚਦਾ ਹੈ।

ਪੜ੍ਹੋ ਇਹ ਵੀ ਖਬਰ - ਸਰਕਾਰ ਦੀ ਸਵੱਲੀ ਨਜ਼ਰ ਤੋਂ ਵਾਂਝੇ ਹਨ ‘ਬਾਗਬਾਨ’ ਤੇ ‘ਵਣ-ਖੇਤੀ’ ਕਰਨ ਵਾਲੇ ਕਿਸਾਨ

ਬਹੁਤੇ ਕਿਸਾਨ ਵੀਰਾਂ ਵੱਲੋਂ ਫੈਰਸਸਲਫੇਟ (ਲੋਹਾ) ਜ਼ਮੀਨ ਦੇ ਵਿੱਚ ਛੱਟੇ ਨਾਲ ਪਾਇਆ ਜਾਂਦਾ ਹੈ, ਜੋ ਬਿਲਕੁਲ ਗਲਤ ਹੈ। ਲੋਹੇ ਦੀ ਪੂਰਤੀ ਸਿਰਫ ਸਪਰੇਅ ਨਾਲ ਹੁੰਦੀ ਹੈ। ਜ਼ਮੀਨ ਵਿੱਚ ਪਾਇਆ ਲੋਹਾ ਮਿੱਟੀ ਦੇ ਬਰਾਬਰ ਹੈ। ਦੇਖਣ ਵਿੱਚ ਇਹ ਵੀ ਆਇਆ ਹੈ ਕਿ ਕਿਸਾਨਾਂ ਵੱਲੋਂ ਫਾਸਫੋਰਸ ਵਾਲੀਆਂ ਖਾਦਾਂ ਜਿਵੇਂ ਡੀ.ਏ.ਪੀ ਅਤੇ ਸਿੰਗਲ ਸੁਪਰ ਫਾਸਫੇਟ ਨਾਲ ਜ਼ਿੰਕ ਨੂੰ ਵੀ ਖੇਤਾਂ ਵਿੱਚ ਪਾਇਆ ਜਾ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਇਨ੍ਹਾਂ ਖਾਦਾਂ ਦਾ ਸਹੀ ਅਸਰ ਫ਼ਸਲ ਨੂੰ ਨਹੀਂ ਮਿਲਦਾ। ਇਨ੍ਹਾਂ ਨੂੰ ਕਦੇ ਵੀ ਇਕੱਠਿਆਂ ਜਾਇੱਕ ਦੋਂ ਦਿਨਾਂ ਦੇ ਫਰਕ ਨਾਲ ਨਹੀਂ ਪਾਇਆ ਜਾ ਸਕਦਾ। ਘੱਟੋ-ਘੱਟ 20 ਤੋਂ 25 ਦਿਨਾਂ ਦੇ ਵਕਫ਼ੇ ਨਾਲ ਇਨ੍ਹਾਂ ਖਾਦਾਂ ਨੂੰ ਪਾਓ।

ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ

ਡੀ.ਏ.ਪੀ.ਦੀ ਝੋਨੇ ਵਿੱਚ ਸ਼ਿਫਾਰਸ਼ ਨਹੀਂ ਕੀਤੀ ਜਾਂਦੀ, ਇਸ ਦੀ ਜਗ੍ਹਾ ਸਿੰਗਲ ਸੁਪਰ ਫਾਸਫੇਟ 50 ਕਿਲੋ ਗ੍ਰਾਮ ਤੋਂ 75 ਕਿਲੋਗ੍ਰਾਮ ਤੱਕ ਪਾਇਆ ਜਾ ਸਕਦਾ ਹੈ। ਜੇਕਰ ਸਿੰਗਲ ਸੁਪਰਫਾਸਫੇਟ ਨੂੰ ਪਾਇਆ ਤਾਂ ਹੋਰ ਕਿਸੇ ਤਰ੍ਹਾਂ ਦਾ ਸਲਫਰ ਪਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਸ ਖਾਦ ਵਿੱਚ ਫਾਸਫੋਰਸ (16%) ਸਲਫਰ (12%) ਅਤੇ ਕੈਲਸ਼ੀਅਮ (19%) ਹੁੰਦਾ ਹੈ। ਝੋਨੇ ਵਿੱਚ ਲਗਾਤਾਰ ਪਾਣੀ ਖੜ੍ਹਾ ਨਹੀਂ ਰੱਖਣਾ ਚਾਹੀਦਾ ਅਜਿਹਾ ਕਰਨ ਨਾਲ ਕੀੜਿਆਂ ਅਤੇ ਬੀਮਾਰੀਆਂ ਦਾ ਹਮਲਾ ਜਲਦੀ ਹੁੰਦਾ ਹੈ। ਝੋਨੇ ਨੂੰ ਅਗਲਾ ਪਾਣੀ ਉਦੋਂ ਲਾਓ ਜਦੋਂ ਪਹਿਲੇ ਪਾਣੀ ਨੂੰ ਜ਼ੀਰੇ 2 ਜਾਂ 3 ਦਿਨ ਹੋ ਗਏ ਹੋਣ। ਯੂਰੀਆ ਖਾਦ ਦੀ ਦੂਜੀ ਅਤੇ ਤੀਜੀ ਕਿਸ਼ਤ ਖੜੇਪਾਣੀ ਵਿੱਚ ਨਾ ਪਾਓ। ਪਾਣੀ ਖਾਦ ਪਾਉਣ ਤੋਂ ਬਾਅਦ ਦੂਜੇ ਦਾ ਤੀਜੇ ਦਿਨ ਲਗਾਓ, ਅਜਿਹਾ ਕਰਨ ਨਾਲ ਖਾਦ ਦਾ ਅਸਰ ਵੱਧ ਅਤੇ ਛੇਤੀ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - ਖਾਸ ਰਿਪੋਰਟ : ਆਬਾਂ ਦੇ ਦੇਸ਼ ''ਚ ਪਾਣੀ ਬਿਲਕੁਲ ਹਾਸ਼ੀਏ ’ਤੇ

ਸੋ ਕਿਸਾਨ ਵੀਰੋ ਇਸ ਵਾਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਤੁਸੀਂ ਪਹਿਲਾਂ ਝੋਨੇ ਦੀ ਲਵਾਈ ਆਮ ਨਾਲੋਂ ਜ਼ਿਆਦਾ ਦਿੱਤੀ ਹੈ। ਇਸਦੇ ਨਾਲ ਖਰਚ ਪਹਿਲਾਂ ਹੀ ਵੱਧ ਗਿਆ ਹੈ। ਬੇਲੋੜੀਆਂ ਖਾਦਾਂ/ਦਵਾਈਆਂ ਪਾ ਕੇ ਹੋਰ ਖਰਚ ਨਾ ਵਧਾਓ। ਅਜਿਹਾ ਕਰਨ ਨਾਲ ਝਾੜ ਘੱਟ ਨਹੀਂ ਨਿਕਲਦਾ ਸਗੋਂ ਇੱਕ ਤਾਂ ਪੈਸਾ ਬਚੇਗਾ, ਦੂਜਾ ਵਾਤਾਵਰਨ ਹੋਰ ਗੰਧਲਾ ਹੋਣੋਂ। ਦਵਾਈਆਂ ਅਤੇ ਖਾਦਾਂ ਦੀ ਵਰਤੋਂ ਸਿਰਫ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕਰੋ।

ਡਾ.ਗੁਰਲਵਲੀਨ ਸਿੰਘ ਰਾਣਾ ਸਿੱਧੂ
ਖੇਤੀਬਾੜੀ ਵਿਕਾਸ ਅਫਸਰ


author

rajwinder kaur

Content Editor

Related News