ਡਰੋਨ ਦੀ ਵਰਤੋਂ ਨਾਲ ਟਿੱਡੀ ਦਲ ਦਾ ਮੁਕਾਬਲਾ ਕਰਨ ਵਾਲਾ ਭਾਰਤ ਬਣਿਆ ਪਹਿਲਾ ਦੇਸ਼

06/30/2020 2:01:47 PM

ਦਿੱਲੀ : ਕੇਂਦਰੀ ਖੇਤੀਬਾੜੀ ਮਹਿਕਮੇ ਵਲੋਂ ਰਾਤ ਨੂੰ ਡਰੋਨ ਚਲਾਉਣ ਨੂੰ ਲੈ ਕੇ ਅਤੇ ਟਿੱਡੀ ਦਲ ਦਾ ਮੁਕਾਬਲਾ ਕਰਨ ਲਈ ਕੁਝ ਅਹਿਮ ਫੈਸਲੇ ਕੀਤੇ ਗਏ ਹਨ। ਕੇਂਦਰੀ ਖੇਤੀਬਾੜੀ ਮਹਿਕਮੇ ਨੇ ਰਾਤ ਦੇ ਸਮੇਂ ਬੈਟਰੀ ਨਾਲ ਚੱਲਣ ਵਾਲੇ ਡਰੋਨ ਦੀ ਥਾਂ ’ਤੇ ਇੰਜਨ ਨਾਲ ਚੱਲਣ ਵਾਲੇ ਡਰੋਨ ਦੀ ਵਰਤੋਂ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਛਮੀ ਅਤੇ ਕੇਂਦਰੀ ਰਾਜਾਂ ਵਿੱਚ ਮਾਰੂ ਟਿੱਡੀਆਂ ਦੇ ਫੈਲਣ ਦਾ ਮੁਕਾਬਲਾ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। 

ਖੇਤੀਬਾੜੀ ਮਹਿਕਮੇ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ, “ਭਾਰਤ ਪਹਿਲਾ ਦੇਸ਼ ਹੈ ਜਿਸ ਨੇ ਪੂਰੀ ਯੋਜਨਾ ਨੂੰ ਅੰਤਮ ਰੂਪ ਦੇਣ ਅਤੇ ਸਾਰੀਆਂ ਕਾਨੂੰਨੀ ਪ੍ਰਵਾਨਗੀਆਂ ਪ੍ਰਾਪਤ ਕਰਨ ਤੋਂ ਬਾਅਦ ਡਰੋਨਾਂ ਦੀ ਵਰਤੋਂ ਕਰਕੇ ਟਿੱਡੀਆਂ ਨੂੰ ਕਾਬੂ ਕਰਨ ਦੀ ਪਹਿਲ ਕੀਤੀ ਹੈ।” ਖੇਤੀਬਾੜੀ ਰਾਜ ਮੰਤਰੀ ਨੇ ਕਿਹਾ ਕਿ ਜੇ ਰਾਜਸਥਾਨ ਨੇ ਸਹਿਯੋਗ ਕੀਤਾ ਹੁੰਦਾ ਤਾਂ ਟਿੱਡੀਆਂ ਨੂੰ ਫੈਲਣ ਤੋਂ ਪਹਿਲਾਂ ਹੀ ਕਾਬੂ ਵਿਚ ਕਰ ਲਿਆ ਗਿਆ ਹੁੰਦਾ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜਸਥਾਨ ਤੋਂ ਵਧੇਰੇ ਕੰਟਰੋਲ ਟੀਮਾਂ ਨੂੰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਭੇਜਿਆ ਗਿਆ ਹੈ ਤਾਂ ਜੋ ਇਨ੍ਹਾਂ ਦੋਵਾਂ ਰਾਜਾਂ ਵਿੱਚ ਟਿੱਡੀਆਂ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਕੰਟਰੋਲ ਓਪਰੇਸ਼ਨਾਂ ਵਿੱਚ ਸਹਾਇਤਾ ਕੀਤੀ ਜਾ ਸਕੇ।

ਇਸ ਸਬੰਧੀ ਈ.ਟੀ. ਨੇ ਇਕ ਰਿਪੋਰਟ ਪੇਸ਼ ਕੀਤੀ ਹੈ, ਜਿਸ ਵਿਚ ਕੇਂਦਰੀ ਖੇਤੀਬਾੜੀ ਮਹਿਕਮੇ ਨੇ ਰਾਤ ਦੇ ਸਮੇਂ ਡਰੋਨ ਚਲਾਉਣ ਲਈ ਪ੍ਰਵਾਨਗੀ ਮੰਗੀ ਹੈ। ਉਨ੍ਹਾਂ ਨੇ ਅਜਿਹਾ ਇਸ ਕਰਕੇ ਕੀਤਾ ਕਿਉਂਕਿ ਟਿੱਡੀਆਂ ਸੂਰਜ ਡੁੱਬਣ ਤੋਂ ਬਾਅਦ ਬਹੁਤ ਜ਼ਿਆਦਾ ਸਰਗਰਮ ਹੋ ਜਾਂਦੀਆਂ ਹਨ। ਸੂਬਿਆਂ ਦੀ ਮਦਦ ਲਈ ਕੇਂਦਰ ਤੋਂ ਵੀ ਟੀਮਾਂ ਭੇਜੀਆਂ ਗਈਆਂ ਹਨ। 

ਦੱਸ ਦੇਈਏ ਕਿ ਟਿੱਡੀ ਦਲ ਦੇ ਵਿਰੋਧ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਲਈ ਡਰੋਨ ਦੀ ਵਰਤੋਂ ਕਰਨ ਲਈ ਨੋਡਲ ਏਜੰਸੀ ਬਣਾ ਦਿੱਤੀ ਗਈ ਸੀ। ਖੇਤੀਬਾੜੀ ਮਹਿਕਮਾ 25 ਕਿੱਲੋਮੀਟਰ ਤੋਂ 50 ਕਿਲੋਮੀਟਰ ਤੱਕ ਦੀ ਰਫਤਾਰ ਨਾਲ ਡਰੋਨ ਦੀ ਵਰਤੋਂ ਕਰ ਸਕਦਾ ਹੈ। ਇਸ ਤੋਂ ਇਲਾਵਾ ਇੰਜਣ ਨਾਲ ਚੱਲਣ ਵਾਲੇ ਇਸ ਡ੍ਰੋਨ ਵਿਚ ਉਡਾਣ ਦਾ ਸਮਾਂ ਤਿੰਨ ਗੁਣਾ ਹੋਵੇਗਾ ਅਤੇ ਮੌਜੂਦਾ ਸਮੇਂ ਵਿਚ ਇਸ ਤੋਂ 60% ਵਧੇਰੇ ਕੀਟਨਾਸ਼ਕ ਲਿਆਉਣ ਦੇ ਯੋਗ ਹੋ ਜਾਣਗੇ।


rajwinder kaur

Content Editor

Related News