'ਦੇਸੀ ਰੂੜੀ' ਦੀ ਮਹੱਤਤਾ ਨੂੰ ਵਿਸਾਰ ਚੁੱਕੇ ਹਨ ਪੰਜਾਬ ਦੇ ਬਹੁ-ਗਿਣਤੀ ਕਿਸਾਨ

06/24/2020 12:49:35 PM

ਗੁਰਦਾਸਪੁਰ (ਹਰਮਨ) - ਵੱਖ-ਵੱਖ ਤਰਾਂ ਦੀ ਖੇਤੀ ਮਸ਼ੀਨਰੀ 'ਤੇ ਨਿਰਭਰ ਹੋ ਚੁੱਕੀ ਅਜੋਕੇ ਦੌਰ ਦੀ ਖੇਤੀਬਾੜੀ ਨੇ ਜਿਥੇ ਕਿਸਾਨਾਂ ਅਤੇ ਨੌਜਵਾਨ ਪੀੜ੍ਹੀ ਨੂੰ ਹੱਥੀਂ ਕੰਮ ਕਰਨ ਤੋਂ ਕਾਫੀ ਦੂਰ ਕਰ ਦਿੱਤਾ ਹੈ। ਉਸ ਦੇ ਨਾਲ ਹੀ ਪਿਛਲੇ ਕਰੀਬ 4 ਦਹਾਕਿਆਂ ਦੌਰਾਨ ਰਸਾਇਣਿਕ ਖਾਦਾਂ ਤੇ ਦਵਾਈਆਂ ਦੀ ਵਰਤੋਂ ਵਿਚ ਲਗਾਤਾਰ ਏਨਾ ਵਾਧਾ ਹੋ ਗਿਆ ਹੈ ਕਿ ਕਿਸਾਨ ਜ਼ਮੀਨ ਦਾ ਉਪਜਾਊਪਨ ਵਧਾਉਣ ਵਾਲੇ ਕੁਦਰਤੀ ਸੋਮਿਆਂ ਨੂੰ ਵਿਸਾਰ ਚੁੱਕੇ ਹਨ। ਖਾਸ ਤੌਰ 'ਤੇ ਦੇਸੀ ਰੂੜੀ ਮਿੱਟੀ ਦੇ ਖੁਰਾਕੀ ਤੱਤ ਵਧਾਉਣ ਵਾਲਾ ਅਜਿਹਾ ਸਸਤਾ ਤੇ ਵਧੀਆ ਸਾਧਨ ਸੀ ਦੋ ਕਈ ਪੱਖਾਂ ਤੋਂ ਲਾਹੇਵੰਦ ਸਿੱਧ ਹੁੰਦੀ ਸੀ। ਪਰ ਸਿਤਮ ਦੀ ਗੱਲ ਇਹ ਹੈ ਕਿ ਹੁਣ ਬਹੁ-ਗਿਣਤੀ ਕਿਸਾਨਾਂ ਨੇ ਆਪਣੀ ਵਰਤੋਂ ਲਈ ਦੁੱਧ ਵੀ ਮੁੱਲ ਲੈ ਕੇ ਪੀਣ ਦੀ ਆਦਤ ਪਾ ਲਈ ਹੈ, ਜਿਸ ਕਾਰਨ ਹੁਣ ਨਾਂ ਹੀ ਕਿਸਾਨਾਂ ਕੋਲ ਪਹਿਲਾਂ ਵਾਂਗ ਪਸ਼ੂ ਰਹੇ ਹਨ ਅਤੇ ਨਾ ਹੀ ਪਸ਼ੂਆਂ ਦੇ ਗੋਬਰ ਤੋਂ ਰੂੜੀ ਤਿਆਰ ਕਰਨ ਦਾ ਰੁਝਾਨ ਪਹਿਲਾਂ ਵਾਂਗ ਰਿਹਾ ਹੈ। 

ਇਕ ਪਸ਼ੂ ਤੋਂ ਪ੍ਰਾਪਤ ਹੋ ਜਾਂਦੀ ਹੈ 13 ਕਿਲੋ ਨਾਈਟ੍ਰੋਜਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਕੀਤੀ ਗਈ ਰਿਸਰਚ ਅਨੁਸਾਰ ਇਕ ਪਸ਼ੂ ਦੇ ਗੋਬਰ ਤੋਂ ਤਿਆਰ ਕੀਤੀ ਦੇਸੀ ਰੂੜ ਤਕਰੀਬਨ ਤੇਰਾਂ ਕਿਲੋ ਨਾਈਟ੍ਰੋਜਨ ਤੱਤ ਦਿੰਦੀ ਹੈ। ਪੰਜਾਬ ਅੰਦਰ ਤਕਰੀਬਨ 82 ਲੱਖ ਪਸ਼ੂ ਹਨ, ਜਿਸ ਕਾਰਨ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਜੇਕਰ ਕਿਸਾਨਾਂ ਇਨ੍ਹਾਂ ਪਸ਼ੂਆਂ ਦੇ ਗੋਹੇ ਅਤੇ ਹੋਰ ਜੈਵਿਕ ਰਹਿੰਦ ਖੂੰਹਦ ਨੂੰ ਵਿਅਰਥ ਸੁੱਟਣ ਦੀ ਬਜਾਏ ਸਹੀ ਢੰਗ ਨਾਲ ਇਸ ਦੀ ਦੇਸੀ ਰੂੜੀ ਤਿਆਰ ਕਰਨ ਤਾਂ ਏਨੇ ਪਸ਼ੂਆਂ ਤੋਂ 1 ਲੱਖ ਟਨ ਤੋਂ ਵੀ ਜ਼ਿਆਦਾ ਨਾਈਟ੍ਰੋਜਨ ਤੱਤ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਬਹੁ-ਗਿਣਤੀ ਕਿਸਾਨ ਇਸ ਗੋਹੇ ਤੋਂ ਰੂੜੀ ਤਿਆਰ ਹੀ ਨਹੀਂ ਕਰਦੇ। 

ਭਾਰਤੀ-ਚੀਨ ਸਰਹੱਦ ’ਤੇ ਸ਼ਹੀਦੀ ਪਹਿਰੇ ਦਾ ਸੂਰਮਾ : ਬਾਬਾ ਹਰਭਜਨ ਸਿੰਘ

PunjabKesari

ਕਈ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ ਦੇਸੀ ਰੂੜੀ
ਆਮ ਤੌਰ ਤੇ ਮਾਹਿਰਾਂ ਵੱਲੋਂ ਇਕ ਏਕੜ ਖੇਤ ਵਿਚ ਕਰੀਬ 5 ਟਨ ਦੇਸੀ ਰੂੜ ਦੀ ਖਾਤ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਮਾਤਰਾ ਵਿਚੋਂ ਖੇਤ ਨੂੰ 25 ਕਿਲੋ ਨਾਈਟ੍ਰੋਜਨ, 12.5 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼, 7.5 ਕਿਲੋ ਲੋਹਾ, 10 ਕਿਲੋ ਮੈਗਨੀਜ, 200 ਗ੍ਰਾਮ ਜਿੰਕ, 350 ਗ੍ਰਾਮ ਕਾਪਰ, 25 ਗ੍ਰਾਮ ਬੋਰੋਨ ਅਤੇ 105 ਗ੍ਰਾਮ ਮੋਲੀਬਡੀਨੀਅਮ ਤੱਤ ਮਿਲ ਜਾਂਦੇ ਹਨ। 

ਗਲਵਾਨ ਘਾਟੀ ਦੇ ਯੋਧੇ : ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ

ਮਿੱਟੀ ਦੀ ਸਿਹਤ ਸੁਧਾਰਨ ਲਈ ਅਹਿਮ ਹੈ ਦੇਸੀ ਰੂੜੀ ਦੀ ਭੂਮਿਕਾ
ਖੇਤੀ ਮਾਹਿਰਾਂ ਅਨੁਸਾਰ ਰਸਾਇਣਕ ਦਵਾਈਆਂ ਦੀ ਲਗਾਤਾਰ ਕੀਤੀ ਜਾ ਰਹੀ ਵਰਤੋਂ ਕਾਰਨ ਬੁਰੀ ਤਰਾਂ ਪ੍ਰਭਾਵਿਤ ਹੋ ਚੁੱਕੀ ਮਿੱਟੀ ਦੀ ਸਿਹਤ ਸੁਧਾਰਨ ਲਈ ਦੇਸੀ ਰੂੜੀ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਚੰਗੀ ਤਰਾਂ ਗਲੀ ਸੜੀ ਰੂੜੀ ਜਮੀਨ ਦੀ ਸਿਹਤ 'ਚ ਏਨਾ ਸੁਧਾਰ ਲਿਆਉਂਦੀ ਹੈ ਕਿ ਬੂਟੇ ਦੀਆਂ ਜੜਾਂ ਦਾ ਵਿਕਾਸ ਪਹਿਲਾਂ ਦੇ ਮੁਕਾਬਲੇ ਜਿਆਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਬੂਟੇ ਦੀਆਂ ਜੜਾਂ ਜਮੀਨ ਦੀਆਂ ਡੂੰਘੀਆਂ ਪਰਤਾਂ ਤੱਕ ਪਹੁੰਚ ਕੇ ਖੁਰਾਕੀ ਤੱਤ ਅਤੇ ਪਾਣੀ ਲੈਣ ਦੇ ਯੋਗ ਹੋ ਜਾਂਦੀਆਂ ਹਨ। ਇਸੇਕਾਰਨ ਖੇਤੀ ਮਾਹਿਰ ਹਰੇਕ ਫਸਲ ਵਿਚ ਰਸਾਇਣਿਕ ਖਾਦਾਂ ਦੀ ਵਰਤੋਂ ਸਬੰਧੀ ਸਿਫਾਰਸ਼ ਕਰਨ ਤੋਂ ਪਹਿਲਾਂ ਦੇਸੀ ਰੂੜੀ ਪਾਉਣ ਦੀ ਸਿਫਾਰਸ਼ ਵੀ ਕਰਦੇ ਹਨ ਅਤੇ ਜਿਹੜੇ ਖੇਤਾਂ ਵਿਚ ਦੇਸੀ ਰੂੜੀ ਦੀ ਵਰਤੋਂ ਕੀਤੀ ਗਈ ਹੋਵੇ, ਉਨਾਂ ਖੇਤਾਂ ਵਿਚ ਰਸਾਇਣਿਕ ਖਾਦ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੰਦੇ ਹਨ। 

ਇਤਿਹਾਸ ਦਾ ਬੇਮਿਸਾਲ ਸਾਕਾ;ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ

PunjabKesari

ਕਿਵੇਂ ਬਣਦੀ ਹੈ ਦੇਸੀ ਰੂੜੀ?
ਕਈ ਕਿਸਾਨ ਕੱਚਾ ਗੋਹਾ ਹੀ ਖੇਤ ਵਿਚ ਪਾ ਕੇ ਇਹ ਸਮਝਦੇ ਹਨ ਕਿ ਉਨਾਂ ਨੇ ਦੇਸੀ ਰੂੜੀ ਪਾਈ ਹੈ। ਪਰ ਪੂਰੀ ਤਰਾਂ ਤਰਾਂ ਹੋਣ ਤੋਂ ਪਹਿਲਾਂ ਖੇਤ ਵਿਚ ਪਾਇਆ ਗਿਆ ਗੋਹਾ ਅਤੇ ਹੋਰ ਰਹਿੰਦ ਖੂੰਹਦ ਕਈ ਵਾਰ ਫਾਇਦਾ ਦੇਣ ਦੀ ਬਜਾਏ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ। ਇਸ ਲਈ ਚੰਗੀ ਤਰਾਂ ਗਲੀ ਸੜੀ ਰੂੜੀ ਨੂੰ ਹੀ ਖੇਤ ਵਿਚ ਪਾਉਣਾ ਚਾਹੀਦਾ ਹੈ। ਰੂੜੀ ਦੀ ਖਾਦ ਡੰਗਰਾਂ ਦੇ ਗੋਹੇ/ਪੱਠਿਆਂ ਤੇ ਸਬਜੀਆਂ ਆਦਿ ਦੀ ਰਹਿੰਦ ਖੂੰਹਦ ਨੂੰ ਮਿਲਾ ਕੇ ਬਣਦੀ ਹੈ। ਇਸ ਵਿਚ ਪਸ਼ੂਆਂ ਦਾ ਮਲ ਮੂਤਰ, ਉਨਾਂ ਹੇਠ ਵਿਛਾਈ ਗਈ ਸੁੱਕ ਅਤੇ ਪੂਰੀ ਤਰਾਂ ਗਲ ਸੜ ਗਈ ਪਰਾਲੀ ਤੇ ਹੋਰ ਰਹਿੰਦ ਖੂੰਹਦ ਪਾਈ ਜਾ ਸਕਦੀ ਹੈ। ਮਾਹਿਰਾਂ ਦੇ ਅਨੁਮਾਨ ਅਨੁਸਾਰ ਪਸ਼ੂਆਂ ਵੱਲੋਂ ਖੁਰਾਕ ਰਾਹੀਂ ਖਾਧੇ ਗਏ ਕਰੀਬ 70 ਫੀਸਦੀ ਨਾਈਟਰੋਜਨ ਤੇ ਫਾਸਫੋਰਸ ਅਤੇ 90ਫੀਸਦੀ ਦੇ ਕਰੀਬ ਪੋਟਾਸ਼ੀਅਮ ਤੱਤ ਪਸ਼ੂਆਂ ਦੇ ਮਲ ਮੂਤਰ ਰਾਹੀਂ ਹੀ ਬਾਹਰ ਨਿਕਲ ਜਾਂਦਾ ਹੈ। ਜੇਕਰ ਹੋਰ ਧਿਆਨ ਨਾਲ ਦੇਖਿਆ ਜਾਵੇ ਤਾਂ ਕਰੀਬ 55 ਫੀਸਦੀ ਨਾਈਟਰੋਜਨ ਅਤੇ 82 ਫੀਸਦੀ ਨਾਈਟਰ੍ਰੋਜਨ ਪਸ਼ੂਆਂ ਦੇ ਪਿਸ਼ਾਬ ਵਿਚ ਹੁੰਦੀ ਹੈ ਜਦੋਂ ਕਿ 45 ਫੀਸਦੀ ਨਾਈਟ੍ਰੋਜਨ ਅਤੇ 18 ਫੀਸਦੀ ਪੋਟਾਸ਼ੀਅਮ ਗੋਹੇ ਵਿਚ ਹੁੰਦੇ ਹਨ। ਫਾਸਫੋਰਸ ਦੀ ਸਾਰੀ ਮਾਤਰਾ ਗੋਹੇ ਵਿਚ ਹੀ ਹੁੰਦੀ ਹੈ। ਇਸ ਲਈ ਪਸ਼ੂਆਂ ਦੇ ਮਲ ਮੂਤਰ ਤੋਂ ਤਿਆਰ ਹੋਣ ਵਾਲੀ ਖਾਦ ਸਿੱਧੇ ਤੌਰ 'ਤੇ ਖੇਤ ਦਾ ਉਪਜਾਊਪਨ ਵਧਾਉਂਦੀ ਹੈ।  

 

 ਮੱਕੀ ਦੀ ਬਿਜਾਈ ਹਰ ਹਾਲ 30 ਜੂਨ ਤੱਕ ਮੁਕੰਮਲ ਕਰ ਲੈਣ ਕਿਸਾਨ : ਪੀ.ਏ.ਯੂ.ਮਾਹਿਰ

ਦੇਸੀ ਰੂੜੀ ਵਿਚ ਮਿਲਣ ਵਾਲੇ ਖੁਰਾਕੀ ਤੱਤ      

ਤੱਤ ਮਾਤਰਾ (ਫੀਸਦੀ) ਤੱਤ  ਮਾਤਰਾ (ਮਿਲੀਗ੍ਰਾਮ ਪ੍ਰਤੀ ਕਿਲੋ)
ਨਾਈਟ੍ਰੋਜਨ 0.7 ਤੋਂ 2.0    
ਜਿੰਕ 20-160    
ਫਾਸਫੋਰਸ  0.3-0.7  ਤਾਂਬਾ 10-110
ਪੋਟਾਸ਼ੀਅਮ 0.2-2.8 ਲੋਹਾ 800-2650
ਕੈਲਸ਼ੀਅਮ 0.2-3.8 ਮੈਗਨੀਜ 60-340
ਮੈਗਨੀਸ਼ੀਅਮ 0.2-0.7 ਬੋਰੋਨ 12-72
ਗੰਧਕ  0.1-0.3 ਮੋਲੀਬਡੀਨਮ 1-18

rajwinder kaur

Content Editor

Related News