ਦੇਸ਼ ਦੀ ਡੁੱਬਦੀ ਆਰਥਿਕਤਾ ਨੂੰ ਹੁਣ ਬਚਾਏਗੀ ‘ਖੇਤੀਬਾੜੀ’ (ਵੀਡੀਓ)
Monday, Jul 13, 2020 - 05:47 PM (IST)
ਜਲੰਧਰ (ਵੀਡੀਓ) - ਵਿਸ਼ਵ ਭਰ ਵਿੱਚ ਕੋਰੋਨਾ ਦਾ ਕਹਿਰ ਵੱਡੇ ਪੱਧਰ ’ਤੇ ਅੱਜ ਵੀ ਜਾਰੀ ਹੈ। ਹਰ ਪਾਸੇ ਅਰਥਵਿਵਸਥਾ ਢਿੱਲੀ ਪੈ ਚੁੱਕੀ ਹੈ ਪਰ ਭਾਰਤ ਲਈ ਇਕ ਚੰਗੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਡਿੱਗਦੀ ਭਾਰਤੀ ਅਰਥ ਵਿਵਸਥਾ ਨੂੰ ਧੱਕਾ ਲਗਾ ਕੇ ਪਾਰ ਲੰਘਾਉਣ 'ਚ ਹੁਣ ਕਿਸਾਨ ਤੇ ਕਿਰਸਾਨੀ ਯਾਨੀ ਖੇਤੀਬਾੜੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਇਸ ਸਾਲ ਦੇਸ਼ ਦੀ ਡਿੱਗ ਰਹੀ ਅਰਥ-ਵਿਵਸਥਾ ਵਿਚ ਚੰਗਾ ਸੁਧਾਰ ਦੇਖਣ ਨੂੰ ਮਿਲੇਗਾ।
ਮੱਤੇਵਾੜਾ ਜੰਗਲ ਦੇ ਕੁਦਰਤੀ ਮਾਹੌਲ ਨੂੰ ਵਿਗਾੜਨ ਦੀ ਚਿੰਤਾ ਨਾਲ ਉਸਰਨ ਜਾ ਰਿਹੈ ‘ਸਨਅਤੀ ਪਾਰਕ’
ਜ਼ਿਕਰਯੋਗ ਹੈ ਕਿ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕਿਸਾਨਾਂ ਨੇ ਲਗਭਗ 55 ਫ਼ੀਸਦ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਪੂਰੀ ਕਰ ਲਈ ਹੈ। ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਕੇਵਲ 38 ਫੀਸਦੀ ਰਕਬਾ ਹੀ ਕਵਰ ਕੀਤਾ ਗਿਆ ਸੀ। ਇਸ ਸਾਲ ਦੇਸ਼ ਵਿੱਚ ਆਮ ਨਾਲੋਂ 14 ਫੀਸਦੀ ਮੀਂਹ ਵਧੇਰੇ ਪਿਆ ਹੈ ਅਤੇ ਨਾਲ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਪਿਛਲੇ ਦਸ ਸਾਲਾਂ 'ਚ ਇਸ ਵਾਰ 146 ਫੀਸਦੀ ਵਧਿਆ ਹੈ।
ਕੁਦਰਤ ਨਾਲ ਛੇੜਛਾੜ ਦਾ ਨਤੀਜਾ: ਪੰਜਾਬ ’ਚ ਲਗਾਤਾਰ ਡਗਮਗਾ ਰਹੀ ਹੈ ‘ਮਾਨਸੂਨ ਦੀ ਸਥਿਤੀ’
ਜ਼ਾਹਿਰ ਹੈ ਕਿ ਧਰਤੀ ਹੇਠਲਾ ਪਾਣੀ ਮੌਨਸੂਨ ਪਾਣੀ ਸਦਕਾ ਰਿਚਾਰਜ਼ ਹੋ ਰਿਹਾ ਹੈ। ਮਿੱਟੀ ਦੀ ਨਮੀ ਬਿਹਤਰ ਹੋ ਰਹੀ ਹੈ ਅਤੇ ਝੋਨੇ ਅਤੇ ਦਾਲਾਂ ਤੋਂ ਲੈ ਕੇ ਮੱਕੀ, ਬਾਜਰਾ, ਜਵਾਰ, ਸੋਇਆਬੀਨ, ਮੂੰਗਫਲੀ ਅਤੇ ਕਪਾਹ ਜਿਹੀਆਂ ਫ਼ਸਲਾਂ ਦੇ ਰਕਬੇ ਵਿੱਚ ਅਹਿਮ ਵਾਧਾ ਕਰੇਗਾ।
ਜ਼ਿਕਰਯੋਗ ਹੈ ਕਿ ਭਾਰਤ ਰੰਬੀ ਫ਼ਸਲ ਦਾ ਬੰਪਰ ਉਤਪਾਦਨ ਕਰਨ ਵੱਲ ਵੱਧ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਹਾੜ੍ਹੀ ਦੀ ਫਸਲ ਦੀ ਸੁਚੱਜੀ ਕਟਾਈ ਨੂੰ ਯਕੀਨੀ ਬਣਾਉਣ ਅਤੇ ਕਣਕ, ਝੋਨਾ, ਸਰੋਂ ਅਤੇ ਤੂਰ ਦੀ ਫ਼ਸਲ 'ਚ ਘੱਟੋ ਘੱਟ ਸਮਰਥਨ ਮੁੱਲ ਅਦਾਲਤ ਖਰੀਦ ਨੂੰ ਯਕੀਨੀ ਬਣਾਉਣ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ।
15 ਸਾਲ ਦੀ ਉਮਰ ’ਚ 80 ਫੀਸਦੀ ਅਪਾਹਜ ਹੋਈ ‘ਪੂਜਾ ਸ਼ਰਮਾ’ ਅੱਜ ਬੱਚਿਆਂ ਲਈ ਬਣ ਰਹੀ ਹੈ ਪ੍ਰੇਰਣਾ
ਉਮੀਦ ਹੈ ਕਿ ਇਸ ਵਰ੍ਹੇ ਦੇਸ਼ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਦਾ ਸਿਹਰਾ ਖੇਤੀਬਾੜੀ ਅਤੇ ਕਿਰਸਾਨੀ ’ਤੇ ਸਿਰ ਹੀ ਜਾਵੇਗਾ, ਜੋ ਕਿ ਇਕ ਚੰਗੀ ਖਬਰ ਹੈ। ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ ਸੁਣ ਸਕਦੇ ਹੋ...
ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?
ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’