ਕੋਰੋਨਾ ਆਫ਼ਤ 'ਚ ਕਿਸਾਨਾਂ ਤੱਕ ਨਵੀਂ ਜਾਣਕਾਰੀ ਪਹੁੰਚਾਉਣ ਲਈ ਖੇਤੀਬਾੜੀ ਮਹਿਕਮੇ ਦੀ ਨਿਵੇਕਲੀ ਪਹਿਲ

Wednesday, Jul 22, 2020 - 11:14 AM (IST)

ਕੋਰੋਨਾ ਆਫ਼ਤ 'ਚ ਕਿਸਾਨਾਂ ਤੱਕ ਨਵੀਂ ਜਾਣਕਾਰੀ ਪਹੁੰਚਾਉਣ ਲਈ ਖੇਤੀਬਾੜੀ ਮਹਿਕਮੇ ਦੀ ਨਿਵੇਕਲੀ ਪਹਿਲ

ਗੁਰਦਾਸਪੁਰ (ਹਰਮਨਪ੍ਰੀਤ) - ਕੋਵਿਡ-19 ਦੇ ਸੰਕਟ ਵਿਚ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾਉਂਦੇ ਹੋਏ ਖੇਤੀ ਪਸਾਰ ਸੇਵਾਵਾਂ ਨੂੰ ਨਿਰਵਿਘਨ ਜਾਰੀ ਰੱਖਣ ਲਈ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਨਿਵੇਕਲੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਹੁਣ ਵਿਭਾਗ ਵੱਲੋਂ ਬਲਾਕ ਅਤੇ ਪਿੰਡ ਪੱਧਰ ਕੇ ਕੈਂਪ ਲਗਾਉਣ ਦੀ ਥਾਂ ਆਨਲਾਈਨ ਕੈਂਪ ਲਗਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਦਿਨ ਜ਼ਿਲ੍ਹਾ ਗੁਰਦਾਸਪੁਰ ਅੰਦਰ ਲਗਾਏ ਗਏ ਆਨਲਾਈਨ ਕੈਂਪ ਦੌਰਾਨ ਤਕਰੀਬਨ 100 ਕਿਸਾਨਾਂ ਨੇ ਖੇਤੀ ਮਾਹਿਰਾਂ ਕੋਲੋਂ ਆਨਲਾਈਨ ਸਿਖਲਾਈ ਲਈ। ਆਨਲਾਈਨ ਕੈਂਪ ਦੀ ਸਫਲਤਾ ਤੋਂ ਬਾਅਦ ਹੁਣ ਖੇਤੀਬਾੜੀ ਵਿਭਾਗ ਨੇ ਪਿੰਡਾਂ ਪੱਧਰ ਦੇ ਕੈਂਪ ਲਗਾਉਣ ਸਮੇਤ ਪਸਾਰ ਸੇਵਾਵਾਂ ਦੇ ਹੋਰ ਕੰਮਾਂ ਵਿਚ ਆਨਲਾਈਨ ਵਿਧੀ ਨੂੰ ਤਰਜੀਹ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ। 

ਕਈ ਤਰ੍ਹਾਂ ਦੇ ਨੁਕਸਾਨ ਕਰਦੀ ਹੈ ਝੋਨੇ ਦਾ ਰੰਗ ‘ਗੂੜਾ ਹਰਾ’ ਦੀ ਦੌੜ ’ਚ ਵਰਤੀ ਬੇਲੋੜੀ ‘ਯੂਰੀਆ ਖਾਦ’

ਵਟਸਐਪ ਗਰੁੱਪ ਵੀ ਬਣਾਏ ਪਸਾਰ ਦਾ ਜ਼ਰੀਆ
ਉਂਝ ਤਾਂ ਪਿਛਲੇ ਕਈ ਸਾਲਾਂ ਤੋਂ ਖੇਤੀਬਾੜੀ ਵਿਭਾਗ ਵੱਲੋਂ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਸੋਸ਼ਲ ਮੀਡੀਏ ਨੂੰ ਕਿਸਾਨਾਂ ਦੀਆਂ ਪਸਾਰ ਸੇਵਾਵਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਸੀ। ਜਿਸ ਦੇ ਚਲਦਿਆਂ ਅਨੇਕਾਂ ਕਿਸਾਨ ਅਤੇ ਖੇਤੀ ਮਾਹਿਰ ਵਟਸਐਪ ਗਰੁੱਪਾਂ ਵਿਚ ਖੇਤੀਬਾੜੀ ਨਾਲ ਸਬੰਧਿਤ ਢੰਗ ਤਰੀਕਿਆਂ ਤੇ ਹੋਰ ਮਸਲਿਆਂ 'ਤੇ ਉਸਾਰੂ ਬਹਿਸ ਕਰਦੇ ਹਨ। ਪਰ ਹੁਣ ਜਦੋਂ ਕੋਵਿਡ-19 ਦੇ ਕਹਿਰ ਨੇ ਰੋਜਮਰਾ ਦੀ ਜ਼ਿੰਦਗੀ ਅਤੇ ਕੰਮ ਕਾਜ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ ਤਾਂ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਅਤੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਕਿਸਾਨਾਂ ਅਤੇ ਖੇਤੀਬਾੜੀ ਵਿਭਾਗ ਦੇ ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਖੇਤੀ ਪਸਾਰ ਸੇਵਾਵਾਂ ਵਿਚ ਸੋਸ਼ਲ ਮੀਡੀਏ ਦੀ ਮਦਦ ਲੈਣ ਦਾ ਸਿਲਸਿਲਾ ਵੀ ਸ਼ੁਰੂ ਕਰਵਾਇਆ ਸੀ। ਇਸ ਦੇ ਚਲਦਿਆਂ ਪੂਰੇ ਪੰਜਾਬ ਅੰਦਰ ਹਰੇਕ ਜ਼ਿਲ੍ਹੇ ਅਤੇ ਬਲਾਕ ਅੰਦਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਵਟਸਅਪ ਗਰੁੱਪ ਬਣਾ ਕੇ ਕਿਸਾਨਾਂ ਤੱਕ ਖੇਤੀਬਾੜੀ ਨਾਲ ਸਬੰਧਿਤ ਸਲਾਹਾਂ ਅਤੇ ਜ਼ਰੂਰੀ ਜਾਣਕਾਰੀਆਂ ਪਹੁੰਚਾਉਣਾ ਦਾ ਉਪਰਾਲਾ ਕੀਤਾ ਸੀ।

ਪੰਜਾਬ ਦੇ ਲੋਕਾਂ ਲਈ ਵੇਖਣ ਵਾਸਤੇ ਨੀਂਹ ਪੱਥਰ ਜ਼ਰੂਰ ਰੱਖੇ, ਪਰ ਵਿਕਾਸ ਨਹੀਂ ਹੋਇਆ..!

PunjabKesari

ਪੰਜਾਬ ਅੰਦਰ ਕਿਸਾਨਾਂ ਦੇ 185 ਨਵੇਂ ਵਟਸਐਪ ਗਰੁੱਪਾਂ ਦਾ ਕੀਤਾ ਗਠਨ
ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਪੰਜਾਬ ਅੰਦਰ ਖੇਤੀਬਾੜੀ ਵਿਭਾਗ ਨੇ ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਕਰੀਬ 185 ਵਟਸਐਪ ਗਰੁੱਪਾਂ ਦਾ ਗਠਨ ਕੀਤਾ ਗਿਆ ਹੈ, ਜਿਨਾਂ ’ਚੋਂ ਕਰੀਬ 32 ਗਰੁੱਪ ਵਟਸਐਪ 'ਤੇ ਹਨ ਜਦੋਂ ਕਿ 153 ਗਰੁੱਪ ਬਲਾਕ ਪੱਧਰ 'ਤੇ ਹਨ। ਇਨ੍ਹਾਂ ਗਰੁੱਪਾਂ ਵਿਚ 20 ਹਜ਼ਾਰ ਤੋਂ ਜ਼ਿਆਦਾ ਕਿਸਾਨ ਸਰਗਰਮ ਹਨ।

ਜਾਣੋ ਬੀਬੀ ਬਾਦਲ ਨੇ ‘ਆਪ’ ਨੂੰ ਕਿਉਂ ਕਿਹਾ ਕਾਂਗਰਸ ਦੀ ‘ਬੀ’ ਟੀਮ (ਵੀਡੀਓ)

ਹੁਣ ਆਨਲਾਈਨ ਕੈਂਪਾਂ ਦਾ ਸ਼ੁਰੂ ਹੋਇਆ ਸਿਲਸਿਲਾ
ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ, ਖੇਤੀਬਾੜੀ ਅਫਸਰ ਡਾ. ਰਣਧੀਰ ਸਿੰਘ ਠਾਕੁਰ ਤੇ ਨੋਡਲ ਅਧਿਕਾਰੀ ਡਾ. ਸ਼ਾਹਬਾਜ ਸਿੰਘ ਚੀਮਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਤੱਕ ਪਸਾਰ ਸੇਵਾਵਾਂ ਪਹੁੰਚਾਉਣ ਦੇ ਨਾਲ-ਨਾਲ ਇਸ ਗੱਲ ਨੂੰ ਵੀ ਧਿਆਨ ਵਿਚ ਰੱਖਿਆ ਜਾ ਰਿਹਾ ਹੈ ਕਿ ਕਿਸੇ ਵੀ ਸਟਾਫ ਅਤੇ ਕਿਸਾਨਾਂ ਦੀ ਸਿਹਤ ਨੂੰ ਕੋਵਿਡ-19 ਦਾ ਕੋਈ ਖਤਰਾ ਨਾ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਲਗਾਏ ਕੈਂਪਾਂ ਦੌਰਾਨ ਭਾਵੇਂ ਸੋਸ਼ਲ ਡਿਸਟੈਂਸ ਅਤੇ ਮਾਸਕ ਦੀ ਵਰਤੋਂ ਸਮੇਤ ਹੋਰ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ। ਪਰ ਇਸ ਦੇ ਬਾਵਜੂਦ ਕਈ ਵਾਰ ਕਿਸਾਨਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕਈ ਵਾਰ ਵਾਇਰਸ ਦੇ ਫੈਲਣ ਦਾ ਡਰ ਪੈਦਾ ਹੋ ਜਾਂਦਾ ਸੀ। ਇਸ ਕਾਰਨ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਅਤੇ ਜ਼ਿਲ੍ਹੇ ਦੇ ਡੀ.ਸੀ ਮੁਹੰਮਦ ਇਸ਼ਫਾਕ ਸਹਿਤ ਹੋਰ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਹੁਣ ਆਨਲਾਈਨ ਕੈਂਪ ਲਗਾਏ ਜਾਣਗੇ।

ਫਲਦਾਰ ਬੂਟਿਆਂ ਦੇ ਵੱਡੇ ਨੁਕਸਾਨ ਦਾ ਕਾਰਣ ਬਣਦੀ ਹੈ ਬਰਸਾਤਾਂ ਦੇ ਦਿਨਾਂ ’ਚ ਵਰਤੀ ਲਾਪਰਵਾਹੀ

PunjabKesari

ਔਰਤਾਂ ਤੇ ਬੱਚਿਆਂ ਨੇ ਵੀ ਦਿਖਾਈ ਦਿਲਚਸਪੀ 
ਡਾ. ਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਅੱਜ ਆਨਲਾਈਨ ਕੈਂਪਾਂ ਦਾ ਤਜ਼ਰਬਾ ਬੇਹੱਦ ਸਫਲ ਰਿਹਾ ਹੈ। ਇਸ ਦੌਰਾਨ ਇਕ ਤਸੱਲੀਵਾਲੀ ਗੱਲ ਇਹ ਵੀ ਸਾਹਮਣੇ ਆਈ ਕਿ ਕਿਸਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ਅਤੇ ਔਰਤਾਂ ਨੇ ਵੀ ਖੇਤੀਬਾੜੀ ਨਾਲ ਸਬੰਧਿਤ ਮਾਹਿਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਪੂਰੀ ਦਿਲਚਸਪੀ ਨਾਲ ਹਾਸਿਲ ਕੀਤੀ। ਗੁਰਦਾਸਪੁਰ ਬਲਾਕ ਦੇ ਪਿੰਡ ਕਾਲਾਨੰਗਲ ਨਾਲ ਸਬੰਧਿਤ ਕਿਸਾਨ ਸੋਹਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਤਨੀ ਅਤੇ ਹੋਰ ਪਰਿਵਾਰਿਕ ਮੈਂਬਰਾਂ ਦੇ ਨਾਲ ਬੈਠ ਕੇ ਮੋਬਾਇਲ ਫੋਨ ਰਾਹੀਂ ਆਨਲਾਈਨ ਕੈਂਪ ਵਿਚ ਹਿੱਸਾ ਲਿਆ ਹੈ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਮਾਹਿਰਾਂ ਨੇ ਉਨ੍ਹਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਿਧੀ ਰਾਹੀਂ ਲਗਾਏ ਝੋਨੇ ਦੀ ਸਾਂਭ ਸੰਭਾਲ, ਝੋਨੇ ਦੇ ਕੀੜੇ ਮਕੌੜਿਆਂ ਤੇ ਬੀਮਾਰੀਆਂ ਦੀ ਰੋਕਥਾਮ ਸਮੇਤ ਹੋਰ ਅਹਿਮ ਜਾਣਕਾਰੀਆਂ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਜਿਹੇ ਕੈਂਪ ਹੋਰ ਵੀ ਸਫਲ ਹੋਣਗੇ। ਖੇਤੀਬਾੜੀ ਵਿਸਥਾਰ ਅਫਸਰ ਬਲਜਿੰਦਰਜੀਤ ਸਿੰਘ ਨੇ ਦੱਸਿਆ ਕਿ ਅੱਜ ਜਿਹੜੇ ਕਿਸਾਨ ਇਨ੍ਹਾਂ ਆਨਲਾਈਨ ਕੈਂਪਾਂ ਵਿਚ ਸ਼ਾਮਲ ਹੋਣ ਤੋਂ ਰਹਿ ਗਏ, ਉਨ੍ਹਾਂ ਵੱਲੋਂ ਇਹ ਕੈਂਪ ਲਗਾਉਣ ਲਈ ਕਾਫੀ ਦਿਲਚਸਪੀ ਦਿਖਾਈ ਜਾ ਰਹੀ ਹੈ। ਇਸ ਲਈ ਆਉਣ ਵਾਲੇ ਦਿਨਾਂ ਵਿਚ ਕੋਸ਼ਿਸ਼ ਕੀਤੀ ਜਾਵੇਗੀ ਕਿ ਇਨ੍ਹਾਂ ਕੈਂਪਾਂ ਦਾ ਘੇਰਾ ਹੋਰ ਵੀ ਵੱਡਾ ਕੀਤਾ ਜਾਵੇ।

PunjabKesari

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ


author

rajwinder kaur

Content Editor

Related News