ਮਹਿੰਗਾਈ ਤੋਂ ਮਿਲੇਗੀ ਰਾਹਤ! ਕੇਂਦਰ ਸਰਕਾਰ ਨੇ ਨਿਰਧਾਰਤ ਕੀਮਤ ’ਤੇ ਦਾਲਾਂ ਦੇਣ ਦਾ ਫ਼ੈਸਲਾ ਕੀਤਾ

10/15/2020 2:54:12 PM

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਦਾਲਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਦੇ ਸਬੰਧ ’ਚ ਆਮ ਲੋਕਾਂ ਨੂੰ ਕੁਝ ਰਾਹਤ ਭਰੀ ਖ਼ਬਰ ਦਿੱਤੀ ਹੈ। ਦਾਲਾਂ ਦੀਆਂ ਵਧੀਆਂ ਹੋਈਆਂ ਕੀਮਤਾਂ ਨੂੰ ਘਟਾਉਣ ਲਈ ਕੇਂਦਰ ਸਰਕਾਰ ਨੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਸਮੇਤ ਸਾਰੇ ਰਾਜਾਂ ਨੂੰ ਨਿਰਧਾਰਤ ਕੀਮਤ ’ਤੇ ਦਾਲਾਂ ਦੇਣ ਦਾ ਫੈਸਲਾ ਕੀਤਾ ਹੈ। ਕੋਰੋਨਾ ਲਾਗ ਦੇ ਕਾਰਨ ਦਾਲਾਂ ਦੀ ਸਪਲਾਈ ਵਿੱਚ ਰੁਕਾਵਟ ਆਈ ਹੈ, ਜਿਸ ਕਾਰਨ ਕਈ ਸ਼ਹਿਰਾਂ ਵਿੱਚ ਦਾਲਾਂ ਦੀ ਕੀਮਤ ਵਿੱਚ ਕਾਫ਼ੀ ਵਾਧਾ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿਚ ਆਮ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਥੋੜ੍ਹੀ ਰਾਹਤ ਮਿਲ ਸਕਦੀ ਹੈ। 

ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਕੇਂਦਰੀ ਖਪਤਕਾਰ ਮਾਮਲੇ, ਖੁਰਾਕ, ਜਨਤਕ ਵੰਡ ਅਤੇ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕਰਕੇ ਦੱਸਿਆ ਕਿ ਕੇਂਦਰ ਸਰਕਾਰ ਖਰੀਫ-18 ਕਿਸਮ ਦੀਆਂ ਧੂਲੀ ਉੜਦ ਦੀ ਦਾਲ ਦੀ ਕੀਮਤ 79 ਰੁਪਏ ਪ੍ਰਤੀ ਕਿੱਲੋ ਅਤੇ ਖਰੀਫ਼-19 ਕਿਸਮ ਦੀਆਂ ਧੂਲੀ ਉੜਦ ਦਾਲ ਦੀ ਕੀਮਤ 81 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕੇਂਦਰ ਸ਼ਾਸਤ ਪ੍ਰਦੇਸ਼ਾਂ ਸਣੇ ਹੋਰ ਸੂਬਿਆਂ ਨੂੰ ਉਪਲਬਧ ਕਰਵਾਏਗੀ। ਦੂਜੇ ਪਾਸੇ ਅਰਹਰ ਦੀ ਦਾਲ 85 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲੇਗੀ। 2-3 ਮਹਿਨੇ ਪਹਿਲਾਂ ਅਰਹਰ ਦਾਲ ਦੀ ਕੀਮਤ 85 ਤੋਂ 95 ਰੁਪਏ ਸੀ ਪਰ ਹੁਣ ਇਹ 110 ਤੋਂ 135 ਰੁਪਏ ਕਿੱਲੋ ਹੋ ਗਈ ਹੈ। ਮੂੰਗੀ ਅਤੇ ਮਸਰ ਦੀਆਂ ਦਾਲਾਂ ਦੀ ਕੀਮਤਾਂ ਵਿਚ ਵਾਧਾ ਹੋਇਆ ਹੈ।

ਪੜ੍ਹੋ ਇਹ ਵੀ ਖਬਰ - Health tips : ਬੱਚਿਆਂ ਦੇ ਖਾਣੇ ‘ਚ ਜ਼ਰੂਰ ਸ਼ਾਮਲ ਕਰੋ ਇਹ ਚੀਜਾਂ, ਕੰਪਿਊਟਰ ਵਾਂਗ ਤੇਜ ਚਲੇਗਾ ‘ਦਿਮਾਗ’

PunjabKesari

ਕੇਂਦਰ ਸਰਕਾਰ ਨੇ ਕਿਹਾ ਕਿ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲੋੜ ਅਨੁਸਾਰ 500 ਗ੍ਰਾਮ ਜਾਂ ਇਕ ਕਿਲੋ ਦੇ ਪ੍ਰਚੂਨ ਪੈਕੇਟ ਵਿਚ ਦਾਲਾਂ ਵੰਡੀਆਂ ਜਾਣ। ਪਿਯੂਸ਼ ਗੋਇਲ ਨੇ ਇਸ ਸਬੰਧ ’ਚ ਇਕ ਟਵੀਟ ਕਰਦੇ ਹੋਏ ਕਿਹਾ ਕਿ, ‘‘ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੂਰ ਅਤੇ ਉੜਦ ਦੀਆਂ ਦਾਲਾਂ ਦੀ ਪ੍ਰਚੂਨ ਕੀਮਤਾਂ ਵਿਚ ਹੋਏ ਵਾਧੇ ਨੂੰ ਘਟਾਉਣ ਤੇ ਦਾਲਾਂ ਦੀ ਸਪਲਾਈ ਵਧਾਉਣ ਲਈ ਇਹ ਫੈਸਲਾ ਲਿਆ।’’

ਪੜ੍ਹੋ ਇਹ ਵੀ ਖਬਰ - Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਦੱਸ ਦੇਈਏ ਕਿ ਦੁਨੀਆ ਭਰ ’ਚ ਜਿਨੀਂ ਵੀ ਦਾਲਾਂ ਦੀ ਪੈਦਾਵਾਰ ਹੁੰਦੀ ਹੈ, ਉਸ ’ਚ 25 ਫੀਸਦੀ ਯੋਗਦਾਨ ਭਾਰਤ ਦਾ ਹੈ ਜਦੋਂਕਿ ਖਪਤ 28 ਫੀਸਦੀ ਹੈ। ਅਜਿਹੀ ਸਥਿਤੀ ਵਿੱਚ ਭਾਰਤ ਨੂੰ ਹਰ ਸਾਲ 2 ਤੋਂ 6 ਮਿਲੀਅਨ ਟਨ ਦਾਲਾਂ ਕੈਨੇਡਾ, ਮਿਆਂਮਾਰ, ਆਸਟਰੇਲੀਆ ਅਤੇ ਕੁਝ ਅਫਰੀਕੀ ਦੇਸ਼ਾਂ ਤੋਂ ਆਯਾਤ ਕਰਨੀਆਂ ਪੈਂਦੀਆਂ ਹਨ।


rajwinder kaur

Content Editor

Related News