ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਪੱਧਰੀ ਮੀਟਿੰਗ

12/18/2016 4:13:29 PM

ਤਲਵੰਡੀ ਸਾਬੋ (ਮੁਨੀਸ਼)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਪੱਧਰੀ ਮੀਟਿੰਗ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਬਲਾਕ ਪ੍ਰਧਾਨ ਸੁਖਪਾਲ ਸਿੰਘ ਜਵੰਧਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਯੂਨੀਅਨ ਦੇ ਸੂਬਾ ਉਪ ਪ੍ਰਧਾਨ ਰਾਮਕਰਨ ਸਿੰਘ ਰਾਮਾ ਨੇ ਉਚੇਚੇ ਤੌਰ ''ਤੇ ਸ਼ਿਰਕਤ ਕੀਤੀ, ਜਿਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਕਰਜ਼ੇ ਵਿਚ ਡੁੱਬੇ ਕਿਸਾਨਾਂ ਦੀ ਤੁਰੰਤ ਮਾਲੀ ਮਦਦ ਕਰੇ। ਕਰਜ਼ੇ ਦਾ ਬੋਝ ਨਾ ਸਹਿਣ ਕਰ ਕੇ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਇਨ੍ਹਾਂ ਖੁਦਕੁਸ਼ੀਆਂ ਨੂੰ ਰੋਕਣ ਲਈ ਕੇਂਦਰ ਸਰਕਾਰ ਡਾ. ਸਵਾਮੀਨਾਥਨ ਤੇ ਡਾ. ਰਮੇਸ਼ ਚੰਦ ਕਮੇਟੀ ਦੀ ਰਿਪੋਰਟ ਲਾਗੂ ਕਰੇ, ਖੇਤੀ ਬਜਟ ਵੱਖਰਾ ਰੱਖੇ ਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗਊ ਸੈੱਸ ਲਾ ਕੇ ਲੋਕਾਂ ਕੋਲੋਂ ਰੁਪਏ ਤਾਂ ਵਸੂਲ ਕਰ ਰਹੀ ਹੈ ਪਰ ਆਵਾਰਾ ਪਸ਼ੂਆਂ ਦਾ ਕੋਈ ਵੀ ਢੁੱਕਵਾਂ ਹੱਲ ਨਹੀਂ ਕੀਤਾ। ਆਵਾਰਾ ਪਸ਼ੂਆਂ ਦਾ ਮਾਮਲਾ ਯੂਨੀਅਨ ਅਦਾਲਤ ''ਚ ਲੈ ਕੇ ਜਾਵੇਗੀ।
ਮੀਟਿੰਗ ''ਚ ਸਰੂਪ ਸਿੰਘ ਸਿੱਧੂ, ਦਾਰਾ ਸਿੰਘ ਮਾਈਸਰਖਾਨਾ, ਮਾਘੀ ਸਿੰਘ ਗਾਟਵਾਲੀ, ਗੁਰਮੇਲ ਸਿੰਘ ਤਲਵੰਡੀ ਸਾਬੋ, ਸੁਖਮੰਦਰ ਸਿੰਘ ਭਾਗੀਬਾਂਦਰ, ਮੋਧਾ ਸਿੰਘ ਮੌੜ, ਕਰਮਜੀਤ ਸਿੰਘ ਜੱਜਲ, ਤੇਜ ਸਿੰਘ ਬਹਿਮਣ, ਜਗਜੀਤ ਸਿੰਘ ਗੁਰੂਸਰ, ਕਰਮਜੀਤ ਸਿੰਘ ਰੁਘੂ ਬੰਗੀ, ਅਸ਼ੋਕ ਕੁਮਾਰ ਸ਼ਰਮਾ, ਗੁਰਜੰਟ ਸਿੰਘ ਰਾਈਆ, ਖੇਤਾ ਸਿੰਘ, ਮਲਕੀਤ ਸਿੰਘ ਸੰਦੋਹਾ, ਦਰਸ਼ਨ ਸਿੰਘ ਸ਼ੇਖੂ, ਸੁਖਦੇਵ ਸਿੰਘ ਲੀਲੂ, ਮਿੱਠੂ ਸਿੰਘ ਮਾਹੀਨੰਗਲ, ਦਰਸ਼ਨ ਮਾਈਸਰਖਾਨਾ, ਬਲਵਿੰਦਰ ਸੰਦੋਹਾ ਆਦਿ ਆਗੂ ਤੇ ਕਿਸਾਨ ਹਾਜ਼ਰ ਸਨ।

Related News