ਖੇਤੀ ਟੈਕਨੋਕਰੇਟਸ ਜਥੇਬੰਦੀਆਂ ਵਲੋਂ ਪੰਜਾਬ ਦੀ ਨਵੀਂ ਸੁਬਾਈ ਕਾਰਜ-ਕਰਨੀ ਦਾ ਗਠਨ

08/26/2020 5:36:35 PM

ਖੇਤੀਬਾੜੀ, ਬਾਗਬਾਨੀ, ਭੂਮੀ ਰੱਖਿਆ ਅਤੇ ਪਸ਼ੂ ਪਾਲਣ ਮਹਿਕਮਿਆਂ ਵਿੱਚ ਸੇਵਾਵਾਂ ਦੇ ਰਹੇ ਸਮੂਹ ਖੇਤੀ ਟੈਕਨੋਕਰੇਟਸ ਨਾਲ ਸੰਬੰਧਿਤ ਜਥੇਬੰਦੀਆਂ ਨੇ ਪੁਰਾਣੀ ਪਿਰਤ ਨੂੰ ਅੱਗੇ ਤੋਰਦਿਆਂ ਐਗਰੀਕਲਚਰ ਟੈਕਨੋਕਰੇਟਸ ਐਕ਼ਸ਼ਨ ਕਮੇਟੀ (ਐਗਟੈਕ) ਪੰਜਾਬ ਦੀ ਨਵੀਂ ਸੁਬਾਈ ਕਾਰਜ-ਕਰਨੀ ਦਾ ਗਠਨ ਕੀਤਾ। ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ, ਪੰਜਾਬ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਐਗਟੈਕ ਪੰਜਾਬ ਡਾ. ਸੁਖਬੀਰ ਸਿੰਘ ਸੰਧੂ ਨੇ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੋਣ ਪ੍ਰਕਿਰਿਆ ਸਰਬਸੰਮਤੀ ਨਾਲ ਕੀਤੀ ਗਈ ਹੈ।

ਕੀ ਤੁਹਾਡਾ ਸਾਥੀ ਵੀ ਜ਼ਿੱਦੀ ਅਤੇ ਗੁੱਸਾ ਕਰਨ ਵਾਲਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਇਸ ਚੋਣ ਪ੍ਰਕਿਰਿਆ ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਨਿਰਦੇਸ਼ਕ ਡਾ. ਗੁਰਵਿੰਦਰ ਸਿੰਘ ਖਾਲਸਾ ਨੂੰ ਜਥੇਬੰਦੀ ਦਾ ਚੇਅਰਮੈਨ, ਡਾ.ਸੁਸ਼ੀਲ ਕੁਮਾਰ ਅਤਰੀ ਨੂੰ ਕਨਵੀਨਰ, ਡਾ.ਕਿਰਪਾਲ ਸਿੰਘ ਨੂੰ ਸਕੱਤਰ ਜਨਰਲ, ਡਾ.ਜਸਵਿੰਦਰਪਾਲ ਸਿੰਘ ਗਰੇਵਾਲ਼ ਨੂੰ ਵਿੱਤ ਸਕੱਤਰ, ਡਾ. ਬੇਅੰਤ ਸਿੰਘ ਨੂੰ ਪ੍ਰੈਸ ਸਕੱਤਰ ਅਤੇ ਡਾ. ਗੁਰਮੇਲ ਸਿੰਘ, ਡਾ. ਗੁਰਪ੍ਰੀਤ ਸਿੰਘ ਰਤਨ ਅਤੇ ਡਾ.ਹਰਜਿੰਦਰ ਸਿੰਘ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ।

ਸਿਹਤਮੰਦ ਬਣੇ ਰਹਿਣ ਲਈ ਕੀ ਖਾਈਏ ਤੇ ਕੀ ਨਾ, ਆਓ ਜਾਣੀਏ ਕੁਝ ਮਹੱਤਵਪੂਰਨ ਨੁਕਤਿਆਂ ਬਾਰੇ

ਡਾ. ਸੰਧੂ ਨੇ ਕਿਹਾ ਕਿ  ਸੁਬਾਈ ਕਾਰਜਕਾਰਨੀ ਦੀ ਤਰਜ਼ 'ਤੇ ਜ਼ਿਲ੍ਹਾ ਪੱਧਰ ਦੀਆਂ ਮੀਟਿੰਗਾਂ ਕਰਨ ਉਪਰੰਤ ਜਲਦੀ ਹੀ ਸਾਂਝੀਆਂ ਵਿਭਾਗੀ ਮੰਗਾਂ ਦੀ ਪੂਰਤੀ ਲਈ ਪੜਾਅਵਾਰ ਸ਼ੰਘਰਸ਼ ਵਿੱਢਿਆ ਜਾਵੇਗਾ।  ਇਸ ਸਮੇਂ ਡਾ. ਬਲਜਿੰਦਰ ਸਿੰਘ ਬਰਾੜ ਸੰਯੁਕਤ ਨਿਰਦੇਸ਼ਕ ਖੇਤੀਬਾੜੀ, ਡਾ.ਇੰਦਰਪਾਲ ਸਿੰਘ ਸੰਧੂ ਅਤੇ ਡਾ.ਹਰਨੋਕ ਸਿੰਘ ਰੋਡੇ ਕ੍ਰਮਵਾਰ ਚੇਅਰਮੈਨ ਅਤੇ ਮੀਤ ਪ੍ਰਧਾਨ ਡਿਪਟੀ ਡਾਇਰੈਕਟਰਜ਼ ਐਸੋਸੀਏਸਨ, ਡਾ.ਕਰਨਜੀਤ ਸਿੰਘ ਅਤੇ ਹਰਪਾਲ ਸਿੰਘ ਪੰਨੂ (ਐਗਰੀਕਲਚਰ ਆਫੀਸਰਜ਼ ਐਸੋਸੀਏਸ਼ਨ, ਪੰਜਾਬ), ਡਾ. ਜਸਵਿੰਦਰ ਸਿੰਘ ਅਤੇ ਡਾ. ਵਿਸ਼ਾਲ (ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੰਜਾਬ) ਆਦਿ ਹਾਜ਼ਰ ਸਨ।

ਮਹਿਫ਼ਲ 'ਚ ਜਾਣ ਸਮੇਂ ਖ਼ੂਬਸੂਰਤ ਦਿੱਖ ਲਈ ਕੱਪੜਿਆਂ ਦੀ ਚੋਣ ਕਿਵੇਂ ਕਰੀਏ? ਜਾਣੋ ਖ਼ਾਸ ਨੁਕਤੇ

ਡਾ.ਸੁਖਬੀਰ ਸਿੰਘ ਸੰਧੂ 
ਜਨਰਲ ਸਕੱਤਰ, ਐਗਟੈਕ ਪੰਜਾਬ ।
8727861313


rajwinder kaur

Content Editor

Related News