ਹੋਬਰਟ ਹਰੀਕੇਂਸ ਨਾਲ ਜੁੜੀ ਵੇਦਾ ਕ੍ਰਿਸ਼ਣਾਮੂਰਤੀ

10/19/2017 2:37:22 AM

ਨਵੀਂ ਦਿੱਲੀ— ਭਾਰਤੀ ਮਹਿਲਾ ਬੱਲੇਬਾਜ਼ ਵੇਦਾ ਕ੍ਰਿਸ਼ਣਾਮੂਰਤੀ ਨੇ 9 ਦਸੰਬਰ ਤੋਂ ਆਸਟ੍ਰੇਲੀਆ ਵਿਚ ਸ਼ੁਰੂ ਹੋਣ ਵਾਲੀ ਮਹਿਲਾ ਬਿੱਗ ਬੈਸ਼ ਲੀਗ (ਡਬਲਯੂ. ਬੀ. ਬੀ. ਐੱਲ.) ਦੇ ਤੀਜੇ ਸੈਸ਼ਨ ਲਈ ਹੋਬਰਟ ਹਰੀਕੇਂਸ ਨਾਲ ਕਰਾਰ ਕੀਤਾ ਹੈ। 25 ਸਾਲ ਦੀ ਕ੍ਰਿਸ਼ਣਾਮੂਰਤੀ ਹੁਣ ਡਬਲਯੂ. ਬੀ. ਬੀ. ਐੱਲ. ਦੇ ਤੀਜੇ ਸੈਸ਼ਨ ਵਿਚ ਇੰਗਲੈਂਡ ਦੀ ਲਾਰੇਨ ਵਿੰਡਫਿਲਡ ਤੇ ਵੈਸਟਇੰਡੀਜ਼ ਦੀ ਹੇਲੀ ਮੈਥਿਊਜ਼ ਵਰਗੀਆਂ ਕ੍ਰਿਕਟਰਾਂ ਨਾਲ ਹੋਬਾਰਟ ਹਰੀਕੇਂਸ ਨਾਲ ਖੇਡਦੀ ਹੋਈ ਨਜ਼ਰ ਆਵੇਗੀ। ਵੇਦਾ ਦੇ ਇਲਾਵਾ ਹਰਮਨਪ੍ਰੀਤ ਕੌਰ ਸਿਡਨੀ ਥੰਡਰਸ ਵਲੋਂ ਖੇਡੇਗੀ।  ਆਲਰਾਊਂਡਰ ਦੀਪਤੀ ਸ਼ਰਮਾ ਦੀ ਵੀ ਕਈ ਫਰੈਂਚਾਇਜ਼ੀਆਂ ਨਾਲ ਗੱਲਬਾਤ ਜਾਰੀ ਹੈ ਜਦਕਿ ਪਿਛਲੇ ਸਾਲ ਬ੍ਰਿਸਬੇਨ ਹੀਟ ਲਈ ਖੇਡਣ ਵਾਲਾ ਸਮਿਰਥੀ ਮੰਧਾਨਾ ਦਾ ਇਸ ਸਾਲ ਲੀਗ ਵਿਚ ਖੇਡਣਾ ਸ਼ੱਕੀ ਮੰਨਿਆ ਜਾ ਰਿਹਾ ਹੈ। ਕ੍ਰਿਸ਼ਣਾਮੂਰਤੀ ਲੀਗ ਦੇ ਸ਼ੁਰੂਆਤੀ 10 ਮੈਚ ਹੀ ਖੇਡ ਸਕੇਗੀ ਤੇ ਫਿਰ ਅਗਲੇ ਸਾਲ ਫਰਵਰੀ ਵਿਚ ਹੋਣ ਵਾਲੇ ਦੱਖਣੀ ਅਫਰੀਕੀ ਦੌਰਿਆਂ ਦੀ ਤਿਆਰੀ ਲਈ ਉਹ ਵਤਨ ਪਰਤ ਆਵੇਗੀ।
ਭਾਰਤ ਲਈ ਹੁਣ ਤਕ 40 ਵਨ ਡੇ ਤੇ 37 ਟੀ-20 ਮੈਚ ਖੇਡਣ ਵਾਲੀ ਕ੍ਰਿਸ਼ਣਾਮੂਰਤੀ ਨੇ ਕਿਹਾ ਕਿ ਡਬਲਯੂ. ਬੀ. ਬੀ. ਐੱਲ. ਵਿਚ ਖੇਡਣ ਦਾ ਪ੍ਰਸਤਾਵ ਮੇਰੇ ਕੋਲ ਇਕ ਮਹੀਨੇ ਪਹਿਲਾਂ ਹੀ ਆ ਗਿਆ ਸੀ। ਮੈਂ ਪੂਰੀ ਤਰ੍ਹਾਂ ਨਾਲ ਹੈਰਾਨ ਹਾਂ ਕਿਉਂਕਿ ਮੈਨੂੰ ਇਸ ਇਸ ਦੀ ਬਿਲਕੁਲ ਵੀ ਉਮੀਦ ਨਹੀਂ ਸੀ।


Related News