ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਖਿਲਾਫ ਮੈਚ ਨਾਲ ਸ਼ੁਰੂ ਹੋਵੇਗੀ ਭਾਰਤ ਦੀ ਮੁਹਿੰਮ

08/17/2017 6:15:14 PM

ਦੁਬਈ— ਤਿੰਨ ਵਾਰ ਦੀ ਚੈਂਪੀਅਨ ਭਾਰਤੀ ਕ੍ਰਿਕਟ ਟੀਮ ਅਗਲੇ ਸਾਲ 13 ਜਨਵਰੀ ਤੋਂ ਤਿੰਨ ਫਰਵਰੀ ਤੱਕ ਚੱਲਣ ਵਾਲੀ ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਦੀ ਸ਼ੁਰੂਆਤ ਆਸਟਰੇਲੀਆ ਟੀਮ ਦੇ ਖਿਲਾਫ ਕਰੇਗੀ। ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਵੀਰਵਾਰ ਨੂੰ ਵਿਸ਼ਵ ਕੱਪ ਟੂਰਨਾਮੈਂਟ ਦੇ ਲਈ ਪ੍ਰੋਗਰਾਮ ਦਾ ਐਲਾਨ ਕੀਤਾ। ਭਾਰਤ ਅਤੇ ਆਸਟਰੇਲੀਆ ਨੂੰ ਇਕ ਹੀ ਗਰੁੱਪ 'ਚ ਰੱਖਿਆ ਗਿਆ ਹੈ ਜਿੱਥੇ ਉਸ ਦੇ ਨਾਲ ਜ਼ਿੰਬਾਬਵੇ, ਈਸਟ ਏਸ਼ੀਆ ਪੈਸੇਫਿਕ, ਕੁਆਲੀਫਾਇਰ ਪਾਪੁਆ ਨਿਊ ਗਿਨੀ ਸ਼ਾਮਲ ਹਨ।

ਸਾਬਕਾ ਚੈਂਪੀਅਨ ਵੈਸਟਇੰਡੀਜ਼ ਦੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਮੇਜ਼ਬਾਨ ਨਿਊਜ਼ੀਲੈਂਡ ਦੇ ਖਿਲਾਫ ਕਰੇਗੀ। ਨਿਊਜ਼ੀਲੈਂਡ 'ਚ ਚਾਰ ਸ਼ਹਿਰਾਂ ਕ੍ਰਾਈਸਟਚਰਚ, ਕਵੀਂਸਟਾਊਨ, ਤੌਰੰਗਾ ਅਤੇ ਵਾਂਗੇਰਈ ਦੇ 7 ਵੱਖ-ਵੱਖ ਸਥਾਨਾਂ 'ਤੇ ਵਿਸ਼ਵ ਕੱਪ ਦੇ ਮੈਚ ਆਯੋਜਿਤ ਕੀਤੇ ਜਾਣਗੇ ਜਿੱਥੇ ਦੁਨੀਆ ਭਰ ਦੀਆਂ 16 ਟੀਮਾਂ ਟੂਰਨਾਮੈਂਟ 'ਚ ਖਿਤਾਬ ਦੇ ਲਈ ਲੜਨਗੀਆਂ।

ਵਿੰਡੀਜ਼ ਟੀਮ ਗਰੁੱਪ ਏ 'ਚ ਸ਼ਾਮਲ ਹੈ ਜਿਸ ਦਾ ਪਹਿਲਾ ਮੈਚ ਬੇ ਓਵਲ 'ਚ ਹੋਵੇਗਾ। ਇਸ ਤੋਂ ਇਲਾਵਾ ਗਰੁੱਪ 'ਚ 2012 ਦੀ ਚੈਂਪੀਅਨ ਦੱਖਣੀ ਅਫਰੀਕਾ, ਅਫਰੀਕੀ ਕੁਆਲੀਫਾਇਰ ਕੀਨੀਆ ਸ਼ਾਮਲ ਹਨ। ਟੂਰਨਾਮੈਂਟ 'ਚ ਅਫਗਾਨਿਸਤਾਨ ਅਤੇ ਆਇਰਲੈਂਡ ਦੇ ਸ਼ਾਮਲ ਹੋਣ ਤੋਂ ਪਹਿਲਾਂ 10 ਟੈਸਟ ਰਾਸ਼ਟਰਾਂ ਨੂੰ ਆਪਣੇ-ਆਪ ਹੀ ਪ੍ਰਵੇਸ਼ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿਛਲੇ ਸੈਸ਼ਨ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੀ ਐਸੋਸੀਏਟ ਟੀਮ ਨਾਮੀਬੀਆ ਨੂੰ ਵੀ ਆਪਣੇ ਆਪ ਕੁਆਲੀਫਿਕੇਸ਼ਨ ਮਿਲਿਆ ਹੈ।


Related News