ਕਰਮਨ ਕੌਰ ਨੇ ਮਹਿਕ ਨੂੰ ਕੀਤਾ ਬਾਹਰ

12/12/2017 9:50:13 AM

ਪੁਣੇ, (ਬਿਊਰੋ)— ਸਤਵਾਂ ਦਰਜਾ ਪ੍ਰਾਪਤ ਕਰਮਨ ਕੌਰ ਥਾਂਡੀ ਨੇ 25 ਹਜ਼ਾਰ ਡਾਲਰ ਇਨਾਮੀ ਆਈ.ਟੀ.ਐੱਫ. ਮਹਿਲਾ ਟੈਨਿਸ ਟੂਰਨਾਮੈਂਟ 'ਚ ਅੱਜ ਇੱਥੇ ਮਹਿਕ ਜੈਨ ਨੂੰ 6-2, 6-4 ਨਾਲ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਬਣਾਈ। 
ਵਾਈਲਡ ਕਾਰਡ ਨਾਲ ਪ੍ਰਵੇਸ਼ ਕਰਨ ਵਾਲੀ ਰੀਆ ਭਾਟੀਆ ਨੂੰ ਵੀ ਸਲੋਵੇਨੀਆ ਦੀ ਕਾਜਾ ਜੁਵਾਨ ਦੇ ਹੱਥੋਂ 0-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬ੍ਰਿਟੇਨ ਦੀ ਕੈਟੀ ਬੁਨੇ ਨੇ ਇਕ ਹੋਰ ਮੁਕਾਬਲੇ 'ਚ ਜਾਪਾਨ ਦੀ ਨਾਗੀ ਹਨਾਤਾਨੀ ਨੂੰ 6-3, 6-1 ਨਾਲ ਜਦਕਿ ਯੁਕ੍ਰੇਨ ਦੀ ਪੰਜਵਾਂ ਦਰਜਾ ਪ੍ਰਾਪਤ ਗਾਨਾ ਪੋਜਨਿਖਿਰੇਂਕੋ ਨੇ ਹੰਗਰੀ ਦੀ ਪੰਨਾ ਉਦਾਵਰਡੀ ਨੂੰ 6-4, 6-0 ਨਾਲ ਹਰਾਇਆ।  


Related News