ਭਾਰਤੀ ਹਾਕੀ ਟੀਮ ਨੇ ਜਿੱਤ ਦੀ ਲੈਅ ਜਾਰੀ ਰੱਖਦੇ ਹੋਏ ਕੈਨੇਡਾ ਨੂੰ 3-0 ਨਾਲ ਹਰਾਇਆ

06/17/2017 11:12:46 PM

ਲੰਡਨ— ਭਾਰਤ ਨੇ ਸ਼ਾਨਦਾਰ ਫਾਰਮ ਨੂੰ ਜਾਰੀ ਰੱਖਦੇ ਹੋਏ ਸ਼ਨੀਵਾਰ ਨੂੰ ਹਾਕੀ ਵਿਸ਼ਵ ਕੱਪ ਸੈਮੀਫਾਈਨਲ 'ਚ ਕੈਨੇਡਾ ਨੂੰ 3-0 ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਭਾਰਤ ਲਈ ਐੱਸ. ਵੀ. ਸੁਨੀਲ (ਪੰਜਵੇਂ ਮਿੰਟ) ਆਕਾਸ਼ਦੀਪ ਸਿੰਘ (10ਵੇਂ ਮਿੰਟ) ਅਤੇ ਸਰਦਾਰ ਸਿੰਘ (18ਵੇਂ ਮਿੰਟ) ਨੇ ਤਿੰਨ ਮੈਦਾਨੀ ਗੋਲ ਕਰਕੇ ਟੀਮ ਨੂੰ ਪੂਲ 'ਬੀ' 'ਚ ਪੂਰੇ ਤਿੰਨ ਅੰਕ ਹਾਸਲ ਕਰਵਾਏ।
ਇਸ ਜਿੱਤ ਨਾਲ ਭਾਰਤ ਨੇ ਲਗਭਗ ਟੂਰਨਾਮੈਂਟ ਦੇ ਕੁਆਲੀਫਾਈ 'ਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਵੀਰਵਾਰ ਨੂੰ ਸ਼ੁਰੂਆਤੀ ਮੁਕਾਬਲੇ 'ਚ ਸਕਾਟਲੈਂਡ ਨੂੰ 4-1 ਨਾਲ ਹਰਾਇਆ ਸੀ। ਹੁਣ 6ਵੀਂ ਨੰਬਰ ਦੀ ਰੈਕਿੰਗ ਦੀ ਭਾਰਤੀ ਟੀਮ ਐਤਵਾਰ ਨੂੰ ਆਪਣੇ ਅਗਲੇ ਮੁਕਾਬਲੇ 'ਚ ਵਿਰੋਧੀ ਪਾਕਿਸਤਾਨ ਟੀਮ ਨਾਲ ਭਿੜੇਗੀ।


Related News