ਆਪਣੀ ਫਿਟਨੇਸ ਨੂੰ ਲੈ ਕੇ ਮੈਂ ਹੁਣ ਵੀ ਨਰਵਸ ਹਾਂ : ਰਾਹੁਲ

07/22/2017 10:20:00 PM

ਕੋਲੰਬੋ— ਮੋਢੇ ਦੀ ਸੱਟ ਤੋਂ ਵਾਪਸੀ ਕਰਨ ਵਾਲੇ ਭਾਰਤੀ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਸ਼੍ਰੀਲੰਕਾ ਖਿਲਾਫ ਹੁਣ ਵੀ ਬਹੁਤ ਨਿਰਾਸ਼ ਹੈ। ਰਾਹੁਲ ਨੇ ਕਿਹਾ ਕਿ ਮੈਂ ਹੁਣ ਵੀ ਕਾਫੀ ਨਰਵਸ ਹਾਂ। ਸ਼ਰੀਰ ਕਾਫੀ ਅਨਿਸਚਿਤ ਹੈ ਅਤੇ ਹਰ ਵਾਰ ਇਹ ਮੈਨੂੰ ਰੋਕ ਕੇ ਰੱਖਦਾ ਹਾਂ। ਸੱਟ ਦੇ ਵਾਪਸੀ ਕਰਨ ਤੋਂ ਬਾਅਦ ਇਹ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ।
25 ਸਾਲਾਂ ਰਾਹੁਲ ਨੇ ਸੱਟ ਤੋਂ ਬਾਅਦ ਵਾਪਸੀ ਤੋਂ ਬਾਅਦ ਸ਼੍ਰੀਲੰਕਾ ਬੋਰਡ ਪ੍ਰੈਜ਼ੀਡੇਟ ਖਿਲਾਫ ਦੋ ਰੋਜ਼ਾ ਅਭਿਆਸ ਮੈਚ 'ਚ ਅਰਧ ਸੈਂਕੜੇ ਲਗਾਏ। ਉਸ ਨੇ ਕਿਹਾ ਕਿ ਕ੍ਰਿਕਟ ਨਾਲ ਇੰਨ੍ਹੇ ਲੰਬੇ ਸਮੇਂ ਤੱਕ ਦੂਰ ਰਹਿਣ ਕਾਫੀ ਮੁਸ਼ਕਿਲ ਹੁੰਦਾ ਹੈ। ਰਾਹੁਲ ਨੇ ਕਿਹਾ ਕਿ ਕ੍ਰਿਕਟ ਤੋਂ ਦੂਰ ਰਹਿਣਾ ਮੁਸ਼ਕਿਲ ਹੈ, ਉਸ ਚੀਜ਼ ਤੋਂ ਦੂਰ ਰਹਿਣਾ ਜਿਸ ਨੂੰ ਤੁਸੀਂ ਕਾਫੀ ਪਿਆਰ ਕਰਦੇ ਹੋ।
ਉਸ ਨੇ ਕਿਹਾ ਕਿ ਕਿ ਘਰ 'ਚ ਬੈਠ ਕੇ ਲੜਕਿਆਂ ਨੂੰ ਖੇਡਦੇ ਹੋਏ ਦੇਖਣਾ ਮੇਰੇ ਲਈ ਕਾਫੀ ਮੁਸ਼ਕਿਲ ਹੈ। ਹਾਲਾਂਕਿ ਇਸ ਨੇ ਮੈਨੂੰ ਕਾਫੀ ਮਜਬੂਤ ਬਣਾਇਆ, ਮੇਰੀ ਜ਼ਿੰਦਗੀ ਦੀ ਅਹਿਮੀਅਤ ਦੱਸੀ। ਬੱਲਾ ਫੜਨਾ ਅਤੇ ਬਾਊਂਡਰੀ ਲਗਾਉਣਾ ਕਾਫੀ ਵਧੀਆ ਲੱਗ ਰਿਹਾ ਹੈ।

 


Related News