ਹਾਕੀ ਦੇ ਰੰਗ ''ਚ ਰੰਗਿਆ ਭੁਵਨੇਸ਼ਵਰ

12/05/2017 3:50:10 PM

ਭੁਵਨੇਸ਼ਵਰ, (ਭਾਸ਼ਾ)— ਕ੍ਰਿਕਟ ਦੇ ਦੀਵਾਨੇ ਇਸ ਦੇਸ਼ 'ਚ ਭਾਵੇਂ ਹੀ ਲੋਕਾਂ ਦੀਆਂ ਨਜ਼ਰਾਂ ਦੌੜਾਂ ਬਣਾਉਣ ਵਾਲੇ ਕੋਹਲੀ ਦੇ ਬੱਲੇ ਅਤੇ ਦਿੱਲੀ 'ਚ ਚਲ ਰਹੀ ਭਾਰਤ ਅਤੇ ਸ਼੍ਰੀਲੰਕਾ ਦੀ ਮੈਦਾਨੀ ਜੰਗ 'ਤੇ ਹੋਣ ਪਰ ਓਡੀਸ਼ਾ ਦੀ ਰਾਜਧਾਨੀ 'ਚ ਸਾਰਿਆਂ ਦੀ ਜ਼ੁਬਾਂ 'ਤੇ ਇਨ੍ਹਾਂ ਦਿਨਾਂ 'ਚ ਸਿਰਫ ਹਾਕੀ ਦੇ ਚਰਚੇ ਹਨ। ਬੀਜੂ ਪਟਨਾਇਕ ਹਵਾਈ ਅੱਡੇ 'ਤੇ ਜਗ੍ਹਾ-ਜਗ੍ਹਾ ਹਾਕੀ ਵਿਸ਼ਵ ਲੀਗ ਫਾਈਨਲ ਦੇ ਵੱਡੇ-ਵੱਡੇ ਪੋਸਟ ਬੈਨਰ ਅਤੇ ਭਾਰਤੀ ਕਪਤਾਨ ਮਨਪ੍ਰੀਤ ਸਿੰਘ ਸਮੇਤ ਸਾਰੇ ਹਾਕੀ ਸਟਾਰਸ ਦੇ ਆਦਮਕਦ ਕਟਆਊਟ ਸਾਬਤ ਕਰਦੇ ਹਨ ਕਿ ਓਡੀਸ਼ਾ ਨੂੰ ਭਾਰਤੀ ਹਾਕੀ ਦੀ ਨਰਸਰੀ ਇੰਝ ਹੀ ਨਹੀਂ ਕਿਹਾ ਜਾਂਦਾ। ਇੰਨਾ ਹੀ ਨਹੀਂ, ਸ਼ਹਿਰ 'ਚ ਰੈਸਟੋਰੈਂਟ, ਕੈਫੇ ਅਤੇ ਜਨਤਕ ਸਥਾਨਾਂ 'ਤੇ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਦੀ ਚਰਚਾ ਹੋ ਰਹੀ ਹੈ। 

ਕਲਿੰਗਾ ਸਟੇਡੀਅਮ ਦੇ ਬਾਹਰ ਜੁੱਟੀ ਵਿਦਿਆਰਥੀਆਂ ਦੀ ਟੋਲੀ 'ਚ ਸ਼ਾਮਲ ਇੰਦਰਨੀਲ ਦੁਖੀ ਹਨ ਕਿ ਭਾਰਤ ਲੀਗ ਪੜਾਅ 'ਚ ਇਕ ਵੀ ਮੈਚ ਨਹੀਂ ਜਿੱਤ ਸਕਿਆ ਪਰ ਉਨ੍ਹਾਂ ਨੂੰ ਕੁਆਰਟਰਫਾਈਨਲ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਉਨ੍ਹਾਂ ਕਿਹਾ, ''ਸਾਨੂੰ ਲੱਗਾ ਸੀ ਕਿ ਇੰਗਲੈਂਡ ਅਤੇ ਜਰਮਨੀ ਨੂੰ ਅਸੀਂ ਹਰਾ ਦੇਵÎਾਂਗੇ। ਆਸਟਰੇਲੀਆ ਨਾਲ ਮੁਕਾਬਲਾ ਮੁਸ਼ਕਲ ਸੀ ਪਰ ਅਸੀਂ ਉਸ ਨੂੰ ਡਰਾਅ 'ਤੇ ਰੋਕਿਆ। ਉਸ ਤੋਂ ਬਾਅਦ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਕੁਆਰਟਰਫਾਈਨਲ 'ਚ ਟੀਮ ਜ਼ਰੂਰ ਚੰਗਾ ਖੇਡੇਗੀ।''


Related News