ਕਪਤਾਨ ਕੋਹਲੀ ਨੇ ਕੀਤਾ ਖੁਲਾਸਾ, ਇਸ ਕਾਰਨ ਹਾਰਿਆ ਨਿਊਜ਼ੀਲੈਂਡ ਤੋਂ ਭਾਰਤ

10/23/2017 10:26:44 PM

ਮੁੰਬਈ— ਐਤਵਾਰ ਨੂੰ ਨਿਊਜ਼ੀਲੈਂਡ ਨੇ ਪਹਿਲੇ ਵਨਡੇ ਮੈਚ 'ਚ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਦਿੱਤੇ ਗਏ 281 ਦੌੜਾਂ ਦੇ ਟੀਚੇ ਨੂੰ ਮਹਿਮਾਨ ਟੀਮ ਦੇ ਟਾਮ ਲਾਥਮ (ਜੇਤੂ 103) ਤੇ ਰਾਸ ਟੇਲਰ (95) ਦੀ ਦੋਹਰੀ ਸੈਂਕੜੇ ਵਾਲੀ ਸਾਂਝੇਦਾਰੀ ਦੇ ਦਮ 'ਤੇ 49ਵੇਂ ਓਵਰ 'ਚ ਹਾਸਲ ਕਰ ਲਿਆ।
ਕੋਹਲੀ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਸ਼ੁਰੂ 'ਚ ਹੀ ਬਣਾਇਆ ਸੀ ਦਬਾਅ
ਹਾਰ ਤੋਂ ਬਾਅਦ ਭਾਰਤੀ ਕਪਤਾਨ ਕੋਹਲੀ ਨੇ ਕਿਹਾ ਕਿ ਮਹਿਮਾਨ ਟੀਮ ਨੇ ਸ਼ੁਰੂਆਤ ਤੋਂ ਹੀ ਦਬਾਅ ਬਣਾ ਲਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਜਿੱਤ ਹਾਸਲ ਹੋਈ। ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਮੈਚਾਂ 'ਚ ਵਧੀਆ ਬੱਲੇਬਾਜ਼ੀ ਕਰਾਂਗੇ। ਇਸ ਮੈਚ 'ਚ ਨਿਊਜ਼ੀਲੈਂਡ ਦੇ ਲਈ ਲਾਥਮ ਤੇ ਟੇਲਰ ਦੀ ਦੋਹਰੀ ਸੈਂਕੜੇ ਵਾਲੀ ਸਾਂਝੇਦਾਰੀ ਨੇ ਅਹਿਮ ਭੂਮੀਕਾ ਨਿਭਾਈ। ਲਾਥਮ ਤੇ ਟੇਲਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਦੋਂ ਅਸੀਂ 200 ਦੌੜਾਂ ਦੀ ਸਾਂਝੇਦਾਰੀ ਕਰਦੇ ਹਾਂ ਤਾਂ ਫਿਰ ਜਿੱਤ ਦੇ ਹੱਕਦਾਰ ਹੁੰਦੇ ਹਾਂ। ਕੋਹਲੀ ਨੇ 200ਵੇਂ ਵਨਡੇ 'ਚ ਆਪਣਾ 31ਵਾਂ ਸੈਂਕੜਾ ਲਗਾਇਆ ਤੇ ਪੋਂਟਿਗ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।


Related News