ਭਾਰਤ ''ਚ ਹਰ 3 ਮਿੰਟ ਬਾਅਦ ਮਰਦਾ ਹੈ ''ਟੀ. ਬੀ.'' ਦਾ ਇਕ ਮਰੀਜ਼

08/18/2017 2:47:05 PM

ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. 'ਚ ਟੀ. ਬੀ. ਦਾ ਕਿਓਰ ਰੇਟ 80 ਤੋਂ 85 ਫੀਸਦੀ ਤੱਕ ਹੈ ਪਰ ਇਸ ਦੇ ਬਾਵਜੂਦ ਮਰੀਜ਼ ਇਲਾਜ ਦੌਰਾਨ ਦਵਾਈ ਵਿੱਚ ਹੀ ਛੱਡ ਦਿੰਦੇ ਹਨ, ਜਿਸ ਕਾਰਨ ਇਹ ਬੀਮਾਰੀ ਖਤਰਨਾਕ ਰੂਪ ਧਾਰਨ ਕਰ ਲੈਂਦੀ ਹੈ। ਸੰਸਥਾਨ 'ਚ ਹਰ ਸਾਲ ਕਰੀਬ 200 ਨਵੇਂ ਟੀ. ਬੀ. ਦੇ ਮਰੀਜ਼ ਰਜਿਸਟਰਡ ਕੀਤੇ ਜਾ ਰਹੇ ਹਨ। ਦੂਜੇ ਪਾਸੇ ਭਾਰਤ 'ਚ ਹਰ ਤਿੰਨ ਮਿੰਟ 'ਚ ਇਕ ਵਿਅਕਤੀ ਦੀ ਮੌਤ ਟੀ. ਬੀ. ਕਾਰਨ ਹੁੰਦੀ ਹੈ। ਵੀਰਵਾਰ ਨੂੰ ਮਾਈਕ੍ਰੋਬਾਇਲ ਟੈਕਨਾਲੋਜੀ ਸੰਸਥਾਨ 'ਚ ਟੀ. ਬੀ. ਦੇ ਇਲਜ 'ਚ ਆ ਰਹੀਆਂ ਚੁਣੌਤੀਆਂ ਅਤੇ ਇਸ ਦੇ ਇਲਾਜ 'ਚ ਆ ਰਹੀਆਂ ਨਵੀਆਂ ਦਵਾਈਆਂ ਬਾਰੇ ਜਾਨਣ ਲਈ ਸਿੰਪੋਸੀਅਸ ਦਾ ਆਯੋਜਨ ਕੀਤਾ ਗਿਆ। ਸਿੰਪੋਸੀਅਸ ਦਾ ਆਯੋਜਨ ਸਵ. ਡਾ. ਪਾਲ ਦੀ ਯਾਦ 'ਚ ਰੱਖਿਆ ਗਿਆ ਸੀ, ਜਿਨ੍ਹਾਂ ਨੇ 80 ਤੋਂ ਜ਼ਿਆਦਾ ਦਵਾਈਆਂ ਦੀ ਖੋਜ 'ਚ ਆਪਣਾ ਯੋਗਦਾਨ ਪਾਇਆ। 


Related News