ਹੁਣ ਲੱਗੇਗੀ ਮੌਤ ਦੀ ਗੇਮ ''ਬਲੂ ਵ੍ਹੇਲ'' ''ਤੇ ਪਾਬੰਧੀ

08/15/2017 2:50:51 PM

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਆਨਲਾਈਨ ਕੰਪਿਊਟਰ ਅਤੇ ਮੋਬਾਈਲ ਗੇਮ 'ਬਲੂ ਵ੍ਹੇਲ' ਖੇਡਣ ਵਾਲੇ ਬੱਚਿਆਂ 'ਤੇ ਹੋ ਰਹੇ ਗਲਤ ਪ੍ਰਭਾਵ ਦੀ ਸ਼ਿਕਾਇਤ ਤੋਂ ਬਾਅਦ ਇਸ ਗੇਮ 'ਤੇ ਰੋਕ ਲਗਾਉਂਦੇ ਹੋਏ ਪ੍ਰਮੁੱਖ ਸਰਚ ਇੰਜਨ ਅਤੇ ਸੋਸ਼ਲ ਮੀਡੀਆ ਪਲੇਟ ਫਾਰਮ ਨੂੰ ਇਹ ਗੇਮ ਡਾਊਨ ਲੋਡ ਕਰਨ ਦੇ ਸੰਬੰਧੀ ਲਿੰਕ ਹਟਾਉਣ ਲਈ ਕਿਹਾ ਹੈ।
ਇਲੈਕਟ੍ਰੋਨਿਕ ਅਤੇ ਸੂਚਨਾ ਪ੍ਰਸਾਰਨ ਮੰਤਰਾਲੇ ਨੇ ਸਰਚ ਇੰਜਣ ਗੂਗਲ ਇੰਡੀਆ, ਮਾਈਕ੍ਰੋਸਾਫਟ ਇੰਡੀਆ ਅਤੇ ਯਾਹੂ ਇੰਡੀਆ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ ਅਤੇ ਵਾਟਸਐਪ ਨੂੰ 'ਬਲੂ ਵ੍ਹੇਲ' ਗੇਮ ਨੂੰ ਡਾਊਨਲੋਡ ਕਰਨ ਦੀ ਸੁਵੀਧਾ ਜਾਂ ਇਸ ਨਾਲ ਜੁੜੇ ਲਿੰਕ ਆਪਣੇ ਪਲੇਟਫਾਰਮ ਤੋਂ ਤੁਰੰਤ ਹਟਾਉਣ ਲਈ ਕਿਹਾ ਹੈ। ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਰਵਿੰਦ ਕੁਮਾਰ ਵਲੋਂ 11 ਅਗਸਤ ਨੂੰ ਜਾਰੀ ਨਿਰਦੇਸ਼ਾਂ 'ਚ 'ਬਲੂ ਵ੍ਹੇਲ' ਗੇਮ ਤੋਂ ਇਲਾਵਾ ਇਸ ਨਾਲ ਮਿਲਦੇ ਜੁਲਦੇ ਨਾਮ ਵਾਲੀਆਂ ਗੇਮਾਂ ਦੇ ਲਿੰਕ ਵੀ ਹਟਾਉਣ ਲਈ ਕਿਹਾ ਹੈ। 
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਵੀ ਸਰਕਾਰ ਤੋਂ ਇਸ ਗੇਮ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ। ਸੂਚਨਾ ਅਤੇ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੂੰ ਇਸ ਗੇਮ ਦੇ ਬਾਰੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਪਹਿਲ ਕੀਤੀ ਗਈ ਹੈ। ਮੰਤਰਾਲੇ ਨੇ 'ਬਲੂ ਵ੍ਹੇਲ' ਗੇਮ ਰੋਕ ਲਗਾਉਣ ਦੇ ਨਾਲ ਸਾਰੇ ਸਰਚ ਇੰਜਣ ਅਤੇ ਸੋਸ਼ਲ ਮੀਡੀਆ ਨੂੰ 'ਬਲੂ ਵ੍ਹੇਲ' ਗੇਮ ਨੂੰ ਡਾਊਨਲੋਡ ਨਾ ਕਰ ਸਕਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਸ ਗੇਮ ਨੂੰ ਸਰਚ ਨਾ ਕੀਤਾ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਗੇਮ 'ਤੇ ਰੋਕ ਦੇ ਸ਼ੱਕ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪਹਿਲੇ ਹੀ ਕਈ ਪ੍ਰਾਕਸੀ ਯੂ.ਆਰ.ਐਲ. ਜਾਂ ਆਈ.ਪੀ. ਐਡਰੈੱਸ ਬਣਾ ਲਏ ਗਏ ਸਨ। ਸਰਕਾਰ ਨੇ ਆਪਣੇ ਨਿਰਦੇਸ਼ਾਂ 'ਚ ਸਰਚ ਇੰਜਣ ਅਤੇ ਸੋਸ਼ਲ ਮੀਡੀਆ ਵੈਬਸਾਈਟ ਤੋਂ  'ਬਲੂ ਵ੍ਹੇਲ' ਗੇਮ ਦੇ ਨਾਂ ਨਾਲ ਮਿਲਦੇ ਜੁਲਦੇ ਨਾਮ ਵਾਲੀਆਂ ਗੇਮਾਂ ਵੀ ਹਟਾਉਣ ਲਈ ਕਿਹਾ ਹੈ।


Related News